30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਹਰਕੰਵਲ ਸਿੰਘ ਬੈਂਸ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਚਾਂਸਲਰ ਬਣੇ

ਐਬਟਸਫੋਰਡ/ਵੈਨਕੂਵਰ, 29 ਅਕਤੂਬਰ (ਗੁਰਦੀਪ ਸਿੰਘ ਗਰੇਵਾਲ, ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਕੈਬਨਿਟ ਮੰਤਰੀ ਹਰਕੰਵਲ ਸਿੰਘ ਹੈਰੀ ਬੈਂਸ ਨੂੰ ਸੂਬੇ ਦੀ ਨਾਮਵਰ ਵਿੱਦਿਅਕ ਸੰਸਥਾ ਕਵਾਂਟਲਿਨ ਪੌਲਟੈਕਨਿਕ ....

Ad Position 21
No active advertisement
ਅਜੀਤ ਡੈਸਕ 30-10-2026

ਐਬਟਸਫੋਰਡ/ਵੈਨਕੂਵਰ, 29 ਅਕਤੂਬਰ (ਗੁਰਦੀਪ ਸਿੰਘ ਗਰੇਵਾਲ, ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਕੈਬਨਿਟ ਮੰਤਰੀ ਹਰਕੰਵਲ ਸਿੰਘ ਹੈਰੀ ਬੈਂਸ ਨੂੰ ਸੂਬੇ ਦੀ ਨਾਮਵਰ ਵਿੱਦਿਅਕ ਸੰਸਥਾ ਕਵਾਂਟਲਿਨ ਪੌਲਟੈਕਨਿਕ ਯੂਨੀਵਰਸਿਟੀ (ਕੇ. ਪੀ. ਯੂ.) ਦਾ ਚਾਂਸਲਰ ਨਿਯੁਕਤ ਕੀਤਾ ਹੈ। ਇਸ ਵਕਾਰੀ ਅਹੁਦੇ ’ਤੇ ਪਹੁੰਚਣ ਵਾਲੇ ਉਹ ਪਹਿਲੇ ਪੰਜਾਬੀ ਹਨ। ਕਵਾਂਟਲਿਨ ਪੌਲਟੈਕਨਿਕ ਯੂਨੀਵਰਸਿਟੀ ਦੇ ਸੂਬੇ ਦੇ 5 ਸ਼ਹਿਰਾਂ ਰਿਚਮੰਡ, ਲੈਂਗਲੀ, ਸਰੀ, ਕਲੋਵਰਡੇਲ ਤੇ ਸਿਵਿਕ ਪਲਾਜ਼ਾ ਵਿਖੇ ਕੈਂਪਸ ਸਫ਼ਲਤਾਪੂਰਵਕ ਚੱਲ ਰਹੇ ਹਨ, ਜਿਨ੍ਹਾਂ ’ਚ 20 ਹਜ਼ਾਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਫਗਵਾੜਾ ਨੇੜਲੇ ਪਿੰਡ ਹਰਦਾਸਪੁਰ ਦੇ ਜੰਮਪਲ 74 ਸਾਲਾ ਹਰਕੰਵਲ ਸਿੰਘ ਬੈਂਸ ਸੰਨ 1971 ’ਚ ਕੈਨੇਡਾ ਆਏ ਸਨ ਤੇ ਲੰਮਾ ਸਮਾਂ ਉਨ੍ਹਾਂ ਲੱਕੜ ਮਿੱਲ ’ਚ ਕੰਮ ਕੀਤਾ।  2005 ’ਚ ਉਹ ਪਹਿਲੀ ਵਾਰ ਨਿਊ ਡੈਮੋਕਰੈਟਿਕ ਪਾਰਟੀ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ। ਉਹ 19 ਸਾਲ ਵਿਧਾਇਕ ਰਹੇ ਤੇ ਜੌਹਨ ਹੌਰਗਨ ਦੀ ਸਰਕਾਰ ’ਚ ਸੂਬੇ ਦੇ ਕਿਰਤ ਮੰਤਰੀ ਰਹੇ। ਸਤੰਬਰ 2024 ’ਚ ਉਨ੍ਹਾਂ ਸਿਆਸਤ ਤੋਂ ਸੰਨਿਆਸ ਲੈ ਲਿਆ ਅਤੇ 2025 ’ਚ ਇਸੇ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ‘ਡਾਕਟਰ ਆਫ ਲਾਅ’ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਵਰਣਨਯੋਗ ਹੈ ਕਿ ਸੂਬੇ ਦੇ ਕਿਰਤ ਮੰਤਰੀ ਹੁੰਦੇ ਹੋਏ ਹੈਰੀ ਬੈਂਸ ਵਲੋਂ ਘੱਟੋ-ਘੱਟ ਉਜਰਤ ਵਧਾਉਣ ’ਚ ਅਹਿਮ ਯੋਗਦਾਨ ਰਿਹਾ ਹੈ। 

 

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਮਨੀਸ਼ਾ ਫਾਈਨਲ ’ਚ, ਸੁਜੀਤ ਦੀ ਬਦਕਿਸਮਤੀ ਜਾਰੀ ਅਗਲੀ ਖ਼ਬਰ ਟਾਈਗਰ ਸ਼ਰਾਫ ’ਤੇ ਗੋਲੀਬਾਰੀ ਦਾ ਮਾਮਲਾ : ‘ਮਕੋਕਾ’ ਅਦਾਲਤ ਨੇ 11 ਮੁਲਜ਼ਮਾਂ ਨੂੰ 6 ਨਵੰਬਰ ਤੱਕ ਪੁਲਿਸ ਹਿਰਾਸਤ ਵਿਚ ਭੇ...
Ad Position 24