03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਮਰੀਕਾ - ਕੈਨੇਡਾ ਵਪਾਰ ਸਮਝੌਤੇ ਦੀ ਆਸ ਬੱਝੀ

ਨਿਊਯਾਰਕ, 2 ਨਵਬੰਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਪਾਰਕ ਟਕਰਾਅ ਨੂੰ ਸੁਲਝਾਉਣ ਲਈ ਗੱਲਬਾਤ ਮੁੜ ਅੱਗੇ ਵਧੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਗੱਲਬਾਤ ਮਗਰੋਂ ਦਾਅਵਾ ਕੀਤਾ ਕਿ ਦੋਵੇਂ ਦੇਸ਼ ਸਮਝੌਤੇ ਦੇ ਕਾਫ਼ੀ ਨੇੜੇ ਹਨ ਤੇ ਇਸ ਦਾ ਮੁੱਢਲਾ ਖਾਕਾ ਬਣ ਗਿਆ ਹੈ।

Ad Position 21
No active advertisement
ਅਜੀਤ ਡੈਸਕ 03-11-2026
ਨਿਊਯਾਰਕ, 2 ਨਵਬੰਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਪਾਰਕ ਟਕਰਾਅ ਨੂੰ ਸੁਲਝਾਉਣ ਲਈ ਗੱਲਬਾਤ ਮੁੜ ਅੱਗੇ ਵਧੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਗੱਲਬਾਤ ਮਗਰੋਂ ਦਾਅਵਾ ਕੀਤਾ ਕਿ ਦੋਵੇਂ ਦੇਸ਼ ਸਮਝੌਤੇ ਦੇ ਕਾਫ਼ੀ ਨੇੜੇ ਹਨ ਤੇ ਇਸ ਦਾ ਮੁੱਢਲਾ ਖਾਕਾ ਬਣ ਗਿਆ ਹੈ। ਹਾਲਾਂਕਿ ਅਜੇ ਅੰਤਿਮ ਸਮਝੌਤੇ ਜਾਂ ਉਸ ਦੀਆਂ ਪੂਰੀਆਂ ਸ਼ਰਤਾਂ ਦਾ ਐਲਾਨ ਨਹੀਂ ਹੋਇਆ। ਟਰੰਪ ਨੇ ਕਿਹਾ ਕਿ ਨਵਾਂ ਸਮਝੌਤਾ ਅਮਰੀਕੀ ਕਿਸਾਨਾਂ ਤੇ ਦੇਸ਼ ਲਈ ਲਾਹੇਵੰਦ ਹੋਵੇਗਾ ਤੇ ਕੈਨੇਡਾ ਲਈ ਵੀ ਢੁੱਕਵਾਂ ਰਹੇਗਾ। ਉਨ੍ਹਾਂ ਆਪਣਾ ਪੁਰਾਣਾ ਦਾਅਵਾ ਦੁਹਰਾਇਆ ਕਿ ਅਮਰੀਕਾ ਲੰਮੇ ਸਮੇਂ ਤੋਂ ਕੈਨੇਡਾ ਨਾਲ ਵਪਾਰ ਵਿਚ ਨੁਕਸਾਨ ਝੱਲ ਰਿਹਾ ਹੈ। ਗੱਲਬਾਤ ਵਿਚ ਕੀਸਟੋਨ ਐਕਸਐੱਲ ਤੇਲ ਪਾਈਪਲਾਈਨ ਦਾ ਮਾਮਲਾ ਵੀ ਸ਼ਾਮਲ ਹੈ। ਟਰੰਪ ਮੁਤਾਬਕ ਅਮਰੀਕਾ ਪਾਈਪਲਾਈਨ ਲਈ ਰਸਤਾ ਦੇਵੇਗਾ, ਜਦਕਿ ਉਸਾਰੀ ਦਾ ਪੂਰਾ ਖ਼ਰਚਾ ਕੈਨੇਡਾ ਚੁੱਕੇਗਾ। ਅਲਬਰਟਾ ਤੋਂ ਅਮਰੀਕਾ ਤੱਕ ਤੇਲ ਪਹੁੰਚਾਉਣ ਵਾਲਾ ਇਹ ਪ੍ਰਾਜੈਕਟ ਲਗਭਗ ਦੋ ਦਹਾਕੇ ਪਹਿਲਾਂ ਤਜਵੀਜ਼ ਕੀਤਾ ਗਿਆ ਸੀ। ਵਾਤਾਵਰਨ ਸੰਸਥਾਵਾਂ, ਮੂਲਵਾਸੀ ਭਾਈਚਾਰਿਆਂ ਅਤੇ ਜ਼ਮੀਨ ਮਾਲਕਾਂ ਦੇ ਵਿਰੋਧ ਵਿਚਾਲੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਦੀ ਅਹਿਮ ਮਨਜ਼ੂਰੀ ਰੱਦ ਕਰ ਦਿੱਤੀ ਸੀ। ਟਰੰਪ ਨੇ ਅਪ੍ਰੈਲ ਵਿਚ ਪੁਰਾਣੇ ਪ੍ਰਾਜੈਕਟ ਦੇ ਮੌਜੂਦਾ ਹਿੱਸਿਆਂ ਦੀ ਵਰਤੋਂ ਨਾਲ ਨਵੀਂ ਪਾਈਪਲਾਈਨ ਨੂੰ ਮਨਜ਼ੂਰੀ ਦੇਣ ਲਈ ਕਾਰਜਕਾਰੀ ਹੁਕਮ ਜਾਰੀ ਕੀਤਾ ਸੀ। ਦੋਵਾਂ ਦੇਸ਼ਾਂ ਦੀ ਵਪਾਰਕ ਗੱਲਬਾਤ ਅਗਸਤ ਵਿੱਚ ਟੁੱਟ ਗਈ ਸੀ। ਮਤਭੇਦਾਂ ਵਿਚ ਕੈਨੇਡਾ ਦੇ ਦਰਮਿਆਨੇ ਤੇ ਭਾਰੀ ਵਾਹਨਾਂ ਨੂੰ ਤਜਵੀਜ਼ਸ਼ੁਦਾ ਅਮਰੀਕੀ ਟੈਕਸ ਰਾਹਤ ਵਿਚ ਸ਼ਾਮਲ ਕਰਨ ਦਾ ਮਾਮਲਾ ਵੀ ਸੀ। ਇਸ ਮਗਰੋਂ ਦੋਵਾਂ ਪਾਸਿਆਂ ਵਲੋਂ ਇਕ-ਦੂਜੇ ਦੀਆਂ ਵਸਤਾਂ ਉਤੇ ਟੈਕਸ ਵਧਾਉਣ ਨਾਲ ਤਣਾਅ ਹੋਰ ਡੂੰਘਾ ਹੋ ਗਿਆ। ਅਮਰੀਕੀ ਟੈਕਸਾਂ ਨਾਲ ਕਰੀਬ 20 ਅਰਬ ਡਾਲਰ ਦੀਆਂ ਕੈਨੇਡੀਅਨ ਵਸਤਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ਵਿਚ ਸੀਮੈਂਟ ਅਤੇ ਹਾਕੀ ਸਟਿੱਕਾਂ ਵੀ ਸ਼ਾਮਲ ਸਨ। ਕੈਨੇਡਾ ਨੇ ਬਰਾਬਰ ਮੁੱਲ ਦੀਆਂ ਅਮਰੀਕੀ ਵਸਤਾਂ ਉੱਤੇ ਜਵਾਬੀ ਟੈਕਸ ਲਾਏ। ਇਸ ਮਗਰੋਂ ਟਰੰਪ ਨੇ ਕੁਝ ਉਤਪਾਦਾਂ ਉੱਤੇ ਟੈਕਸ ਵਧਾ ਕੇ 50 ਫ਼ੀਸਦੀ ਤੱਕ ਕਰ ਦਿੱਤੇ। ਹੁਣ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਕੁਝ ਕੈਨੇਡੀਅਨ ਵਸਤਾਂ ਉੱਤੇ ਲੱਗੇ ਟੈਕਸ ਹਟਾਏ ਗਏ ਹਨ ਅਤੇ ਸਮਝੌਤੇ ਦੀ ਗੱਲ ਮੁੜ ਅੱਗੇ ਤੁਰੀ ਹੈ। ਮਹਿੰਗਾਈ ਤੇ ਘਰੇਲੂ ਖ਼ਰਚੇ ਵੋਟਰਾਂ ਲਈ ਅਹਿਮ ਮੁੱਦੇ ਬਣੇ ਹੋਏ ਹਨ। ਮਿਸ਼ੀਗਨ ਅਤੇ ਮੇਨ ਵਰਗੇ ਸੂਬਿਆਂ ਦੀਆਂ ਫਸਵੀਆਂ ਸੈਨੇਟ ਚੋਣਾਂ ਵਿੱਚ ਕੈਨੇਡਾ ਨਾਲ ਵਪਾਰਕ ਟਕਰਾਅ ਵੀ ਚਰਚਾ ਦਾ ਵਿਸ਼ਾ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਕੀ ਪ੍ਰਤੀ ਪਿਆਰ ਤੇ ਨਿੱਘਾ ਸੱਦਾ ਮੈਨੂੰ ਜਲੰਧਰ ਲੈ ਆਇਆ - ਬੋਵੇਲੈਂਡਰ ਅਗਲੀ ਖ਼ਬਰ ਫਲੋਰੀਡਾ ’ਚ ਪ੍ਰਾਈਵੇਟ ਜਹਾਜ਼ ਨਾਲ ਵਾਪਰਿਆ ਭਿਆਨਕ ਹਾਦਸਾ-9 ਮੌਤਾਂ
Ad Position 24