ਫਲੋਰੀਡਾ ’ਚ ਪ੍ਰਾਈਵੇਟ ਜਹਾਜ਼ ਨਾਲ ਵਾਪਰਿਆ ਭਿਆਨਕ ਹਾਦਸਾ-9 ਮੌਤਾਂ
ਪਾਮ ਬੀਚ ਕਾਊਂਟੀ (ਫਲੋਰੀਡਾ), 2 ਨਵੰਬਰ (ਯੂ. ਐਨ.
ਪਾਮ ਬੀਚ ਕਾਊਂਟੀ (ਫਲੋਰੀਡਾ), 2 ਨਵੰਬਰ (ਯੂ.ਐਨ.ਆਈ.)-ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਐਤਵਾਰ ਨੂੰ ਇਕ ਪ੍ਰਾਈਵੇਟ ਲੀਅਰਜੈੱਟ-60 ਜਹਾਜ਼ ਭੀੜ-ਭੜੱਕੇ ਵਾਲੀ ਸੜਕ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਜਹਾਜ਼ ਵਿਚ ਸਵਾਰ ਸਾਰੇ 9 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਦੇ ਟਰਾਂਸਪੋਰਟ ਸਕੱਤਰ ਨੇ ਦੱਸਿਆ ਕਿ ਐਤਵਾਰ ਨੂੰ ਫਲੋਰੀਡਾ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਪ੍ਰਾਈਵੇਟ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਸਵਾਰ ਸਾਰੇ 9 ਲੋਕਾਂ ਦੀ ਜਾਨ ਚਲੀ ਗਈ। ਇਹ ਜਹਾਜ਼ ਟੈਕਸਾਸ ਦੇ ਆਸਟਿਨ ਸ਼ਹਿਰ ਤੋਂ ਬਹਾਮਾਸ ਜਾ ਰਿਹਾ ਸੀ। ਦੁਪਹਿਰ ਕਰੀਬ 1 ਵਜੇ ਤੋਂ ਪਹਿਲਾਂ ਇਹ ਪਾਮ ਬੀਚ ਕਾਊਂਟੀ ਦੇ ਮਿਲਟਰੀ ਟ੍ਰੇਲ ਇਲਾਕੇ ਵਿਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਕਾਰਨ ਸੜਕ ’ਤੇ ਵੱਡਾ ਟੋਆ ਪੈ ਗਿਆ ਤੇ ਜਹਾਜ਼ ਦੇ ਸੜਦੇ ਹੋਏ ਟੁਕੜੇ ਛੇ ਲੇਨਾਂ ਵਾਲੀ ਸੜਕ ’ਤੇ ਖਿੱਲਰ ਗਏ। ਅਧਿਕਾਰੀਆਂ ਮੁਤਾਬਕ ਜ਼ਮੀਨ ’ਤੇ ਮੌਜੂਦ ਲੋਕਾਂ ਦੇ ਜ਼ਖਮੀ ਹੋਣ ਦੀ ਤੁਰੰਤ ਕੋਈ ਖ਼ਬਰ ਨਹੀਂ ਮਿਲੀ ਹੈ। ਇੰਟਰਨੈੱਟ ‘ਤੇ ਸਾਹਮਣੇ ਆਈ ਇਕ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਲਗਭਗ ਸਿੱਧਾ ਹੇਠਾਂ ਵੱਲ ਆਇਆ ਤੇ ਜ਼ਮੀਨ ਨਾਲ ਟਕਰਾਉਂਦੇ ਹੀ ਉਸ ਵਿਚ ਜ਼ੋਰਦਾਰ ਧਮਾਕਾ ਹੋਇਆ ਤੇ ਅੱਗ ਲੱਗ ਗਈ।