ਇੰਗਲੈਂਡ ’ਚ 6 ਨਵੰਬਰ ਤੋਂ ਮੁਫ਼ਤ ਬੱਸ ਪਾਸ ਲਈ ਯੋਗਤਾ ਦੀ ਉਮਰ 66 ਤੋਂ ਵਧ ਕੇ 67 ਸਾਲ ਹੋਵੇਗੀ
ਲੰਡਨ, 2 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਸਰਕਾਰੀ ਪੈਨਸ਼ਨ ਦੀ ਉਮਰ ਵਿਚ ਕੀਤੇ ਜਾ ਰਹੇ ਵਾਧੇ ਦਾ ਅਸਰ ਹੁਣ ਇੰਗਲੈਂਡ ਦੇ ਬਜ਼ੁਰਗਾਂ ਨੂੰ ਮਿਲਣ ਵਾਲੇ ਮੁਫ਼ਤ ਬੱਸ ਪਾਸ ’ਤੇ ਵੀ ਪੈ ਰਿਹਾ ਹੈ। ਨਵੰਬਰ ਮਹੀਨੇ ਦੌਰਾਨ 6 ਨਵੰਬਰ 1960 ਤੋਂ ਬਾਅਦ ਜਨਮੇ ਲੋਕਾਂ ਲਈ ਯੋਗਤਾ ਦੀ ਉਮਰ ਸਬੰਧੀ ਤਬਦੀਲੀਆਂ ਚਰਚਾ ਵਿੱਚ ਹਨ।
ਲੰਡਨ, 2 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਸਰਕਾਰੀ ਪੈਨਸ਼ਨ ਦੀ ਉਮਰ ਵਿਚ ਕੀਤੇ ਜਾ ਰਹੇ ਵਾਧੇ ਦਾ ਅਸਰ ਹੁਣ ਇੰਗਲੈਂਡ ਦੇ ਬਜ਼ੁਰਗਾਂ ਨੂੰ ਮਿਲਣ ਵਾਲੇ ਮੁਫ਼ਤ ਬੱਸ ਪਾਸ ’ਤੇ ਵੀ ਪੈ ਰਿਹਾ ਹੈ। ਨਵੰਬਰ ਮਹੀਨੇ ਦੌਰਾਨ 6 ਨਵੰਬਰ 1960 ਤੋਂ ਬਾਅਦ ਜਨਮੇ ਲੋਕਾਂ ਲਈ ਯੋਗਤਾ ਦੀ ਉਮਰ ਸਬੰਧੀ ਤਬਦੀਲੀਆਂ ਚਰਚਾ ਵਿੱਚ ਹਨ। ਇੰਗਲੈਂਡ ਵਿਚ ਮੁਫ਼ਤ ਬੱਸ ਪਾਸ ਪ੍ਰਾਪਤ ਕਰਨ ਦੀ ਉਮਰ ਸਰਕਾਰੀ ਪੈਨਸ਼ਨ ਦੀ ਉਮਰ ਨਾਲ ਜੁੜੀ ਹੋਈ ਹੈ। ਸਰਕਾਰੀ ਪੈਨਸ਼ਨ ਦੀ ਉਮਰ ਅਪ੍ਰੈਲ 2026 ਤੋਂ ਪੜਾਅਵਾਰ 66 ਸਾਲ ਤੋਂ ਵਧਾ ਕੇ 67 ਸਾਲ ਕੀਤੀ ਜਾ ਰਹੀ ਹੈ। ਇਹ ਪ੍ਰਕਿਰਿਆ ਅਪ੍ਰੈਲ 2028 ਤੱਕ ਪੂਰੀ ਹੋਵੇਗੀ। ਨਵੇਂ ਨਿਯਮਾਂ ਅਨੁਸਾਰ 6 ਅਪ੍ਰੈਲ 1960 ਤੋਂ 5 ਮਾਰਚ 1961 ਵਿਚਕਾਰ ਜਨਮੇ ਲੋਕਾਂ ਲਈ ਪੈਨਸ਼ਨ ਤੇ ਮੁਫ਼ਤ ਬੱਸ ਪਾਸ ਪ੍ਰਾਪਤ ਕਰਨ ਦੀ ਉਮਰ ਉਨ੍ਹਾਂ ਦੀ ਜਨਮ ਮਿਤੀ ਦੇ ਆਧਾਰ ’ਤੇ ਨਿਰਧਾਰਤ ਹੋਵੇਗੀ। ਇਹ 67 ਸਾਲ ਵਾਲਾ ਨਿਯਮ ਮੌਜੂਦਾ ਸਮਾਂ-ਸਾਰਣੀ ਅਧੀਨ ਆਉਣ ਵਾਲੇ ਜਨਮ ਵਰਗਾਂ ਲਈ ਹੈ। ਹਾਲਾਂਕਿ, ਲੰਡਨ ਵਿਚ ਰਹਿਣ ਵਾਲੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ 60 ਪਲੱਸ ਲੰਡਨ ਓਸਟਰ ਫੋਟੋਕਾਰਡ ਲਈ ਅਰਜ਼ੀ ਦੇ ਸਕਦੇ ਹਨ, ਜਿਸ ਰਾਹੀਂ ਲੰਡਨ ਦੇ ਅੰਦਰ ਨਿਰਧਾਰਤ ਸ਼ਰਤਾਂ ਅਨੁਸਾਰ ਮੁਫ਼ਤ ਸਫ਼ਰ ਦੀ ਸਹੂਲਤ ਮਿਲਦੀ ਹੈ। ਦੂਜੇ ਪਾਸੇ ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਵਿਚ ਬਜ਼ੁਰਗਾਂ ਨੂੰ 60 ਸਾਲ ਦੀ ਉਮਰ ਤੋਂ ਹੀ ਮੁਫ਼ਤ ਬੱਸ ਪਾਸ ਦੀ ਸਹੂਲਤ ਮਿਲਦੀ ਹੈ।