23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

15-05-26

Ad Position 21
No active advertisement
ਅਜੀਤ ਡੈਸਕ 15-05-2026

 ਵਿਦਿਆਰਥੀਆਂ ਦਾ ਭਵਿੱਖ

ਅੱਜਕੱਲ੍ਹ 10ਵੀਂ, 12ਵੀਂ ਕਲਾਸ ਦੇ ਨਤੀਜੇ ਆਉਣ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਉਲਝਣ ਵਿਚ ਹਨ। ਉਹ ਅੱਗੇ ਪੜ੍ਹਾਈ ਕਰਨ ਜਾਂ ਕੈਰੀਅਰ ਚੁਣਨ ਬਾਰੇ ਦੁਚਿੱਤੀ 'ਚ ਹਨ ਕਿਉਂਕਿ ਉਨ੍ਹਾਂ ਕੋਲ ਕੈਰੀਅਰ ਗਾਈਡੈਂਸ ਦੀ ਕਮੀ ਹੈ। ਅੱਜ ਦੇ ਸਮੇਂ ਵਿਚ ਵਿਦਿਆਰਥੀਆਂ ਕੋਲ ਬੇਹਿਸਾਬ ਵਿਕਲਪ ਹਨ, ਪਰ ਸਹੀ ਜਾਣਕਾਰੀ ਅਤੇ ਮਾਰਗਦਰਸ਼ਨ ਦੀ ਘਾਟ ਕਾਰਨ ਉਹ ਅਕਸਰ ਗ਼ਲਤ ਫ਼ੈਸਲੇ ਲੈ ਲੈਂਦੇ ਹਨ ਜਾਂ ਹੋਰਾਂ ਦੀ ਨਕਲ ਕਰਦੇ ਹਨ। ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਸਮਾਂ ਬਰਬਾਦ ਹੁੰਦਾ ਹੈ, ਸਗੋਂ ਉਹ ਮਾਨਸਿਕ ਤਣਾਅ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਮੇਰੇ ਅਨੁਸਾਰ ਇਸ ਸਮੱਸਿਆ ਦਾ ਹੱਲ ਇਹ ਹੈ ਕਿ ਸਕੂਲਾਂ ਅਤੇ ਕਾਲਜਾਂ ਵਿਚ ਕੈਰੀਅਰ ਕੌਂਸਲਿੰਗ ਸੈਸ਼ਨ ਨਿਯਮਿਤ ਤੌਰ 'ਤੇ ਕਰਵਾਏ ਜਾਣ। ਵਿਦਿਆਰਥੀਆਂ ਦੀ ਰੁਚੀ ਅਤੇ ਯੋਗਤਾ ਦੇ ਆਧਾਰ 'ਤੇ ਉਨ੍ਹਾਂ ਨੂੰ ਸਹੀ ਸਲਾਹ ਦਿੱਤੀ ਜਾਵੇ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ 'ਤੇ ਆਪਣੀ ਪਸੰਦ ਨਾ ਥੋਪਣ, ਸਗੋਂ ਉਨ੍ਹਾਂ ਦੀਆਂ ਖ਼ੁਸ਼ੀਆਂ ਅਤੇ ਕਾਬਲੀਅਤਾ ਨੂੰ ਸਮਝਣ।

-ਮਨਪ੍ਰੀਤ, ਜਲੰਧਰ।

ਖੇਤਾਂ ਦੀ ਅੱਗ

ਜਿਵੇਂ ਕਿ ਹੁਣ ਕਣਕ ਦੀ ਵਾਢੀ ਦਾ ਸੀਜ਼ਨ ਚਲ ਰਿਹਾ ਹੈ ਤਾਂ ਸਾਰੇ ਹੀ ਕਿਸਾਨ ਵੀਰ ਕਣਕ ਵੱਢਣ ਤੱਕ ਤਾਂ ਆਪਣੇ ਖੇਤਾਂ ਦੀ ਰਾਖੀ ਕਰਦੇ ਹਨ ਪਰ ਜਿਵੇਂ ਹੀ ਕਣਕ ਵੱਢ ਕੇ ਮੰਡੀ ਪਹੁੰਚ ਗਈ, ਤਾਂ ਵਧੇਰੇ ਕਰ ਕੇ ਕਿਸਾਨਾਂ ਦਾ ਇਕੋ ਕੰਮ ਰਹਿ ਜਾਂਦਾ ਹੈ ਕਿ ਉਹ ਰਾਤ ਨੂੰ ਆ ਕੇ ਆਪਣੇ ਖੇਤਾਂ ਵਿਚ ਖੜ੍ਹੇ ਫ਼ਸਲਾਂ ਦੀ ਨਾੜ ਨੂੰ ਅੱਗ ਲਾ ਦਿੰਦੇ ਹਨ। ਇਹ ਅੱਗ ਆਪਣੇ ਆਪ ਨਹੀਂ ਲੱਗਦੀ ਬਲਕਿ ਲਗਾਈ ਜਾਂਦੀ ਹੈ। ਕਿਸਾਨ ਵੀਰ ਚੁੱਪਚਾਪ ਆਪਣੇ ਘਰ ਬੈਠੇ ਜਾਂਦੇ ਹਨ, ਪਰ ਕਈ ਜੀਵ-ਜੰਤੂ, ਪੰਛੀਆਂ ਦੇ ਆਲ੍ਹਣੇ ਜੋ ਕਿ ਖੇਤਾਂ ਦੇ ਨਾਲ ਲੱਗਦੇ ਦਰੱਖਤਾਂ 'ਤੇ ਲੱਗੇ ਹੁੰਦੇ ਹਨ ਇਸ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ। ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉਹ ਅਲੱਗ। ਪਰ ਜਦ ਅਗਲੇ ਦਿਨ ਪੁੱਛਿਆ ਜਾਂਦਾ ਹੈ ਤਾਂ ਉਹ ਹੀ ਵੀਰ ਬੜੇ ਭੋਲੇ ਬਣ ਕੇ ਕਹਿ ਰਹੇ ਹੁੰਦੇ ਹਨ ਕਿ ਰਾਤ ਨੂੰ ਸਾਡੇ ਸੁੱਤੇ ਪਏ ਕੋਈ ਇਹ ਕਾਰਾ ਕਰ ਗਿਆ। ਸਾਡੀ ਇਹੋ ਜਿਹੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਇਹੋ ਜਿਹੇ ਕਾਰੇ ਕਰਨ ਤੋਂ ਬਚਣ ਤਾਂ ਜੋ ਇਨਸਾਨੀਅਤ ਜ਼ਿੰਦਾ ਰਹਿ ਸਕੇ।

-ਅਸ਼ੀਸ਼ ਸ਼ਰਮਾ, ਜਲੰਧਰ।

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਕਾ ਦੇ 18 ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਵਿਚ ਕੀਤੀ ਮੈਰਿਟ ਪ੍ਰਾਪਤ ਅਗਲੀ ਖ਼ਬਰ ਬਿਸ਼ਨਾ ਮੱਲ ਸਕੂਲ ਕਾਲਾਂਵਾਲੀ ਵਿਖੇ ਬਾਲ ਭਾਰਤੀ ਦਾ ਗਠਨ
Ad Position 24