02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

17-07-26

Ad Position 21
No active advertisement
ਅਜੀਤ ਡੈਸਕ 17-07-2026

 ਨਾਸਤਿਕ ਬਣਾਉਣ ਵਾਲਾ ਕਬੀਲਾ

ਪਿਛਲੇ ਦਿਨੀਂ 'ਅਜੀਤ' ਵਿਚ ਪ੍ਰਕਾਸ਼ਿਤ ਨਵਦੀਪ ਸਿੰਘ ਝੁਨੀਰ ਦਾ ਪਿਰਾਹਾ ਕਬੀਲੇ ਬਾਰੇ ਲਿਖਿਆ ਲੇਖ ਪੜ੍ਹਿਆ ਜੋ ਕਿ ਬਹੁਤ ਹੀ ਰੌਚਕ ਅਤੇ ਸੋਚਣ ਲਈ ਮਜਬੂਰ ਕਰਨ ਵਾਲਾ ਸੀ। ਇਸ ਲੇਖ ਨੇ ਸੱਭਿਅਤਾ ਅਤੇ ਅੰਨੇ ਵਿਸ਼ਵਾਸ ਬਾਰੇ ਸਾਡੇ ਨਜ਼ਰੀਏ ਨੂੰ ਝੰਜੋੜ ਕੇ ਰੱਖ ਦਿੱਤਾ। ਕਬੀਲੇ ਦੇ ਲੋਕਾਂ ਵਲੋਂ ਮਿਸ਼ਨਰੀ ਡੈਨੀਅਲ ਨੂੰ ਪੁੱਛਿਆ ਗਿਆ ਸਵਾਲ ਕਿ 'ਕੀ ਤੂੰ ਈਸਾ ਮਸੀਹ ਨੂੰ ਅੱਖੀਂ ਵੇਖਿਆ ਹੈ?' ਉਨ੍ਹਾਂ ਦੀ ਤਰਕਸ਼ੀਲ ਸੋਚ ਅਤੇ 'ਤਤਕਾਲ ਅਨੁਭਵ' ਦੇ ਸਿਧਾਂਤ ਨੂੰ ਬਾਖੂਬੀ ਬਿਆਨ ਕਰਦਾ ਹੈ। ਇਹ ਹੈਰਾਨੀਜਨਕ ਹੈ ਕਿ ਜਿਸ ਕਬੀਲੇ ਨੂੰ ਆਧੁਨਿਕ ਦੁਨੀਆ 'ਪੱਛੜਿਆ ਸਮਝਦੀ ਹੈ, ਉਸ ਕੋਲ ਬਿਨਾਂ ਕਿਸੇ ਧਾਰਮਿਕ ਡਰ ਜਾਂ ਸਵਰਗ-ਨਰਕ ਦੇ ਲਾਲਚ ਤੋਂ ਇਕ ਖ਼ੁਸ਼ਹਾਲ ਅਤੇ ਤਣਾਅ-ਮੁਕਤ ਜੀਵਨ ਜਿਉਣ ਦੀ ਕਲਾ ਹੈ। ਅਜਿਹੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਖੋਜਾਂ ਅਤੇ ਦਾਰਸ਼ਨਿਕ ਵਿਸ਼ਿਆਂ ਨੂੰ ਪੰਜਾਬੀ ਪਾਠਕਾਂ ਤੱਕ ਏਨੇ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਲੇਖਕ ਅਤੇ ਅਦਾਰਾ ਅਜੀਤ ਵਧਾਈ ਦੇ ਪਾਤਰ ਹਨ।

-ਗੁਰਮੇਲ ਸਿੰਘ ਬੋਹਾ

ਸੰਵੇਦਨਾਵਾਂ ਦੀਆਂ ਕਿਸਮਾਂ

ਸੰਵੇਦਨਾ ਇਕ ਸਰਲ ਮਾਨਸਿਕ ਪ੍ਰਕਿਰਿਆ ਹੈ ਜਿਸ ਦੇ ਦੁਆਰਾ ਸਾਨੂੰ ਵਸਤੂਆਂ ਅਤੇ ਵਿਅਕਤੀਆਂ ਦੇ ਬਾਰੇ ਆਰੰਭਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜਿਹੜੀ ਕਿ ਅਰਥਹੀਣ ਅਤੇ ਅਸਪੱਸ਼ਟ ਹੁੰਦੀ ਹੈ। ਸੰਵੇਦਨਾ ਹੋਣ ਲਈ ਉਦੀਪਕ, ਗਿਆਨ ਇੰਦਰੀ ਤੇ ਦਿਮਾਗ਼ ਦਾ ਹੋਣਾ ਜ਼ਰੂਰੀ ਹੁੰਦਾ ਹੈ। ਵਾਤਾਵਰਨ ਦੀ ਹਰੇਕ ਵਸਤੂ ਜਿਹੜੀ ਵਿਅਕਤੀ ਵਿਚ ਉਤੇਜਨਾ ਪੈਦਾ ਕਰਦੀ ਹੈ, ਉਸ ਨੂੰ ਮਨੋਵਿਗਿਆਨ ਵਿਸ਼ੇ ਵਿਚ ਉਦੀਪਕ ਕਿਹਾ ਜਾਂਦਾ ਹੈ। ਸੰਵੇਦਨਾਵਾਂ ਨੂੰ ਗੁਣਾਂ ਦੇ ਆਧਾਰ 'ਤੇ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ ਅਤੇ ਇਨ੍ਹਾਂ ਸ਼੍ਰੇਣੀਆਂ ਨੂੰ ਅੱਗੇ ਕਈ ਕਿਸਮਾਂ ਵਿਚ ਵੰਡਿਆ ਜਾਂਦਾ ਹੈ। ਪਹਿਲੀ ਸ਼੍ਰੇਣੀ ਅੰਦਰੂਨੀ ਸੰਵੇਦਨਾ ਦੀ ਹੁੰਦੀ ਹੈ ਜਿਸ ਵਿਚ ਭੁੱਖ, ਪਿਆਸ, ਬੁਖਾਰ, ਖੁਸ਼ ਹੋਣਾ ਤੇ ਬੇਚੈਨ ਹੋਣਾ ਆਦਿ ਅਸਪੱਸ਼ਟ ਸੰਵੇਦਨਾਵਾਂ ਹੁੰਦੀਆਂ ਹਨ, ਜਦੋਂਕਿ ਸਰੀਰ ਦੇ ਕਿਸੇ ਹਿੱਸੇ ਉਤੇ ਦਰਦ ਨੂੰ ਅਨੁਭਵ ਕਰਨਾ ਸਪੱਸ਼ਟ ਸੰਵੇਦਨਾ ਹੁੰਦੀ ਹੈ। ਦੂਜੀ ਸ਼੍ਰੇਣੀ ਗਿਆਨ ਇੰਦਰੀਆਂ ਦੀਆਂ ਸੇਵਦਨਾਵਾਂ ਦੀ ਹੁੰਦੀ ਹੈ, ਜਿਸ ਵਿਚ ਦ੍ਰਿਸ਼ਟੀ ਸੰਵੇਦਨਾ, ਆਵਾਜ਼ ਸੰਵੇਦਨਾ, ਸੁੰਘਣਾ ਸੰਵੇਦਨਾ, ਸਵਾਦ ਸੰਵੇਦਨਾ ਅਤੇ ਸਪਰਸ਼ ਸੰਵੇਦਨਾ ਸ਼ਾਮਿਲ ਹੁੰਦੀਆਂ ਹਨ। ਤੀਜੀ ਸ਼੍ਰੇਣੀ ਗਤੀ ਸੰਵੇਦਨਾਵਾਂ ਦੀ ਹੁੰਦੀ ਹੈ, ਜਿਸ ਵਿਚ ਮਾਸਪੇਸ਼ੀਆਂ ਉਤੇ ਦਬਾਅ ਪੈਣਾ ਸਰੂਰ ਨੂੰ ਇਕ ਸਥਿਤੀ ਵਿਚ ਰੱਖਣਾ ਅਤੇ ਆਪ ਮਨ ਦੇ ਅਨੁਸਾਰ ਗਤੀਸ਼ੀਲਤਾ ਨੂੰ ਵੇਖਿਆ ਜਾਂਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਜ਼ਿਲ੍ਹਾ ਹੁਸ਼ਿਆਰਪੁਰ।

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਦੌੜ ’ਚ ਹਿੱਸਾ ਲੈਣ ਲਈ 31,000 ਤੋਂ ਵੱਧ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ : ਡਿਪਟੀ ਕਮਿਸ਼ਨਰ ਅਗਲੀ ਖ਼ਬਰ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਯਾਦ ਕਰਦਿਆਂ
Ad Position 24
No active advertisement