15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਲਾਇਬ੍ਰੇਰੀ ਐਕਟ ਕਿਉਂ ਨਹੀਂ?

ਲਾਇਬ੍ਰੇਰੀ ਐਕਟ ਕਿਉਂ ਨਹੀਂ?

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਲਾਇਬ੍ਰੇਰੀ ਐਕਟ ਕਿਉਂ ਨਹੀਂ?

ਲਾਇਬ੍ਰੇਰੀਆਂ ਦਾ ਲੋਕਾਂ ਨੂੰ  ਸਿੱਖਿਆ ਤੇ ਸੇਧ ਦੇਣ ਵਿਚ ਬਹੁਤ ਵੱਡਾ ਹੱਥ ਹੈ | ਲਾਇਬ੍ਰੇਰੀਆਂ ਮੁਨਾਫ਼ੇ ਦਾ ਸਾਧਨ ਨਹੀਂ ਹਨ, ਸਗੋਂ ਇਨ੍ਹਾਂ 'ਤੇ ਖ਼ਰਚਾ ਕਰਨਾ ਪੈਂਦਾ ਹੈ | ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿਚ ਲਾਇਬ੍ਰੇਰੀਆਂ ਦੀ ਸਹੀ ਸੰਭਾਲ ਅਤੇ ਸੇਵਾਵਾਂ ਲਈ ਲਾਇਬ੍ਰੇਰੀ ਕਾਨੂੰਨ ਬਣੇ ਹੋਏ ਹਨ | ਪਰ ਪੰਜਾਬ ਨੇ ਲਾਇਬ੍ਰੇਰੀ ਐਕਟ ਪਾਸ ਨਹੀਂ ਕੀਤਾ ਹੈ | ਪੰਜਾਬ ਦੀਆਂ ਸਰਕਾਰਾਂ ਨੇ ਉੱਚੇ ਪੱਧਰ 'ਤੇ ਸਿੱਖਿਆ ਦਾ ਵਿਕਾਸ ਕਰਨ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ | ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਲਾਇਬ੍ਰੇਰੀਆਂ ਨਹੀਂ ਹਨ | ਉੱਤਰਾਖੰਡ 9 ਨਵੰਬਰ, 2000 ਨੂੰ  ਵੱਖਰਾ ਰਾਜ ਬਣਿਆ ਸੀ ਅਤੇ 2005 ਨੂੰ  ਉੱਥੇ ਲਾਇਬ੍ਰੇਰੀ ਐਕਟ ਪਾਸ ਹੋ ਗਿਆ | ਇਸੇ ਤਰ੍ਹਾਂ ਛੱਤੀਸਗੜ੍ਹ 1 ਨਵੰਬਰ, 2000 ਵਿਚ ਭਾਵੇਂ ਵੱਖਰਾ ਰਾਜ ਬਣਿਆ ਅਤੇ ਉੱਥੇ 2008 ਵਿਚ ਲਾਇਬ੍ਰੇਰੀ ਐਕਟ ਪਾਸ ਹੋ ਗਿਆ | ਪੰਜਾਬ 1 ਨਵੰਬਰ, 1966 ਵਿਚ ਵੱਖਰਾ ਸੂਬਾ ਬਣ ਗਿਆ ਸੀ, ਪਰ ਇਥੇ ਅਜੇ ਤੱਕ ਲਾਇਬ੍ਰੇਰੀ ਐਕਟ ਪਾਸ ਨਹੀਂ ਹੋ ਸਕਿਆ | ਪੰਜਾਬ ਵਿਚ ਚੰਗੇ ਪੱਧਰ ਦੀਆਂ ਲਾਇਬ੍ਰੇਰੀਆਂ ਦੀ ਬਹੁਤ ਘਾਟ ਹੈ | ਹਰ ਪਿੰਡ ਵਿਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ | ਪੰਜਾਬ ਲਾਇਬ੍ਰੇਰੀਆਂ ਪ੍ਰਤੀ ਲਾਪਰਵਾਹੀ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਬਹੁਤ ਸਾਰੇ ਸਕੂਲਾਂ ਵਿਚ ਲਾਇਬ੍ਰੇਰੀਆਂ ਅਤੇ ਲਾਇਬ੍ਰੇਰੀਅਨ ਨਹੀਂ ਹਨ | ਬੱਚਿਆਂ ਨੂੰ  ਬਚਪਨ ਤੋਂ ਲਾਇਬ੍ਰੇਰੀ ਜਾਣ ਦੀ ਆਦਤ ਤਾਂ ਹੀ ਪੈ ਸਕਦੀ ਹੈ ਜੇਕਰ ਸਕੂਲਾਂ ਵਿਚ ਲਾਇਬ੍ਰੇਰੀਆਂ ਹੋਣਗੀਆਂ | ਪੰਜਾਬ ਦੀ ਸਰਕਾਰ ਨੂੰ  ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਲਾਇਬ੍ਰੇਰੀ ਐਕਟ ਪਾਸ ਕਰਕੇ ਪਿੰਡਾਂ ਅਤੇ ਸਕੂਲਾਂ ਵਿਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ |

-ਸਰਬਜੀਤ ਗਿੱਲ

ਬਾਬੇ ਦਾ ਵਿਆਹ

ਜਗਤ ਗੁਰੂ ਬਾਬੇ ਨਾਨਕ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਤੇ ਬੀਬੀ ਚੰਦੋ ਰਾਣੀ ਦੀ ਸਪੁੱਤਰੀ ਸੁਲੱਖਣੀ ਨਾਲ ਹੋਇਆ | ਉਨ੍ਹਾਂ ਦੇ ਵਿਆਹ ਦੀ ਯਾਦ ਵਿਚ ਬਟਾਲਾ ਵਿਖੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਤ ਹੈ | ਬਟਾਲੇ ਦੇ ਨਜ਼ਦੀਕ ਹੀ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਫਲਾਹੀ ਸਾਹਿਬ ਅਤੇ ਅੱਚਲ ਸਾਹਿਬ ਹਨ | ਅੱਚਲ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਨਾਲ ਗੋਸ਼ਟ ਹੋਈ ਅਤੇ ਇਸ ਅਸਥਾਨ 'ਤੇ ਸ਼ਿਵ ਜੀ ਦਾ ਮੰਦਰ ਤੇ ਗੁਰਦੁਆਰਾ ਸੁਸ਼ੋਭਤ ਹਨ | ਇੱਥੇ ਵੀ ਮੇਲਾ ਲਗਦਾ ਹੈ | ਬਾਬੇ ਦੇ ਵਿਆਹ ਮੌਕੇ ਬਰਾਤ ਹਰੇਕ ਸਾਲ ਸੁਲਤਾਨਪੁਰ ਲੋਧੀ ਤੋਂ ਗੁਰੂ ਸਾਹਿਬ ਦੀ ਅਗਵਾਈ ਵਿਚ ਸਜ ਕੇ ਬਟਾਲੇ ਆਉਂਦੀ ਹੈ, ਰਸਤੇ ਵਿਚ ਪਿੰਡਾਂ ਵਾਲਿਆਂ ਵਲੋਂ ਸੰਗਤਾਂ ਲਈ ਥਾਂ-ਥਾਂ 'ਤੇ ਲੰਗਰ ਲਗਾਏ ਜਾਂਦੇ ਹਨ | ਪੂਰੇ ਸ਼ਹਿਰ ਨੂੰ  ਰੰਗ-ਬਰੰਗੀਆਂ ਲੜੀਆਂ ਨਾਲ ਸਜਾਇਆ ਜਾਂਦਾ ਹੈ | ਲਗਭਗ ਹਰੇਕ ਧਰਮ ਦੇ ਲੋਕ ਦੂਰੋਂ ਨੇੜਿਓਾ ਬਾਬੇ ਦਾ ਵਿਆਹ ਵੇਖਣ ਲਈ ਬਟਾਲੇ ਆਉਂਦੇ ਹਨ | ਸ੍ਰੀ ਕੰਧ ਸਾਹਿਬ ਤੇ ਡੇਰਾ ਸਾਹਿਬ ਗੁਰਦੁਆਰਾ ਸਾਹਿਬ 'ਚ ਸਾਰੀ ਰਾਤ ਦੀਵਾਨ ਸਜਾਏ ਜਾਂਦੇ ਹਨ ਅਤੇ ਸੰਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ | ਇਸ ਸਾਲ 18 ਸਤੰਬਰ ਨੂੰ  ਬਾਬੇ ਦਾ ਵਿਆਹ ਆ ਰਿਹਾ ਹੈ, ਜੋ ਕਿ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ |

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ |

ਨੌਜਵਾਨਾਂ ਨੂੰ  ਸਮਝਣ ਦੀ ਲੋੜ

ਅੱਜ ਨੌਜਵਾਨ ਪੜ੍ਹਾਈ, ਕਰੀਅਰ, ਮੁਕਾਬਲੇਬਾਜ਼ੀ, ਪਰਿਵਾਰਕ ਉਮੀਦਾਂ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਕਾਰਨ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ | ਆਪਣੀਆਂ ਸਮੱਸਿਆਵਾਂ ਸਾਂਝੀਆਂ ਨਾ ਕਰ ਸਕਣ ਕਾਰਨ ਕਈ ਨੌਜਵਾਨ ਇਕੱਲੇਪਣ ਅਤੇ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦੇ ਹਨ | ਮਾਨਸਿਕ ਪਰੇਸ਼ਾਨੀ ਨੂੰ  ਕਮਜ਼ੋਰੀ ਨਹੀਂ, ਸਗੋਂ ਇਕ ਗੰਭੀਰ ਸਿਹਤ ਸਮੱਸਿਆ ਵਜੋਂ ਸਮਝਣ ਦੀ ਲੋੜ ਹੈ | ਪਰਿਵਾਰਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ  ਨੌਜਵਾਨਾਂ ਲਈ ਅਜਿਹਾ ਸਹਾਇਕ ਮਾਹੌਲ ਸਿਰਜਣਾ ਚਾਹੀਦਾ ਹੈ, ਜਿੱਥੇ ਉਹ ਬਿਨਾਂ ਝਿਜਕ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਣ | ਕਾਊਾਸਲਿੰਗ ਦੀਆਂ ਸਹੂਲਤਾਂ ਨੂੰ  ਮਜ਼ਬੂਤ ਕਰਨਾ ਵੀ ਸਮੇਂ ਦੀ ਲੋੜ ਹੈ | ਨੌਜਵਾਨਾਂ ਦੀ ਮਾਨਸਿਕ ਸਿਹਤ ਦੀ ਸੰਭਾਲ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ |

-ਜਸਲੀਨ ਕੌਰ, ਖੰਨਾ

ਮਹਿਲਾ ਸਸ਼ਕਤੀਕਰਨ ਤੇ ਉਨ੍ਹਾਂ ਦੇ ਕਰਤੱਵ

ਕਦੇ ਔਰਤਾਂ ਘਰ ਦੀ ਚਾਰਦੀਵਾਰੀ ਤੱਕ ਹੀ ਸੀਮਤ ਸਨ, ਉਨ੍ਹਾਂ ਲਈ ਕੋਰਟ-ਕਚਹਿਰੀਆਂ ਜਾਣਾ ਤਾਂ ਬਹੁਤ ਦੂਰ ਦੀ ਗੱਲ ਸੀ | ਬਦਲਦੇ ਦੌਰ ਦੇ ਨਾਲ ਔਰਤਾਂ ਪੜ੍ਹ-ਲਿਖ ਗਈਆਂ ਅਤੇ ਸਰਕਾਰੀ ਨੌਕਰੀਆਂ ਕਰਦੀਆਂ ਹਨ | ਉਹ ਹੁਣ ਆਦਮੀ 'ਤੇ ਨਿਰਭਰ ਨਹੀਂ ਰਹੀਆਂ ਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਈਆਂ ਹਨ | ਔਰਤਾਂ ਦੇ ਵਿਹਾਰ ਵਿਚ ਤਬਦੀਲੀ ਆਉਣ ਕਰਕੇ ਉਨ੍ਹਾਂ ਅੰਦਰ ਸਹਿਣਸ਼ੀਲਤਾ ਘਟ ਰਹੀ ਹੈ | ਔਰਤਾਂ ਦੇ ਹਿੱਤਾਂ ਦੀ ਰੱਖਿਆ ਲਈ ਮਹਿਲਾ ਕਮਿਸ਼ਨ, ਵਿਮੈੱਨ ਸੈੱਲ ਅਤੇ ਕਾਨੂੰਨ ਬਣੇ ਹਨ ਪਰ ਕਈ ਔਰਤਾਂ ਇਨ੍ਹਾਂ ਦੀ ਨਾਜਾਇਜ਼ ਵਰਤੋਂ ਕਰਨ ਲੱਗ ਪਈਆਂ ਹਨ | ਪਰਮਾਤਮਾ ਨੇ ਮਾਂ ਬਣਨ ਦੀ ਸੌਗਾਤ ਔਰਤ ਦੀ ਝੋਲੀ ਵਿਚ ਪਾਈ ਹੈ, ਹਾਲਾਂਕਿ ਸਿ੍ਸ਼ਟੀ ਔਰਤ ਅਤੇ ਮਰਦ ਦੋਵਾਂ ਨਾਲ ਹੀ ਚਲਦੀ ਹੈ ਪਰ ਔਰਤ ਬੱਚੇ ਨੂੰ  ਨੌਂ ਮਹੀਨੇ ਪੇਟ ਵਿਚ ਰੱਖਦੀ ਹੈ |  ਜਿਵੇਂ ਕਿ ਮਾਂ ਦਾ ਆਹਾਰ ਬੱਚੇ 'ਤੇ ਅਸਰ ਕਰਦਾ ਹੈ, ਉਵੇਂ ਹੀ ਮਾਂ ਦੇ ਵਿਚਾਰ ਵੀ ਬੱਚੇ ਨੂੰ  ਪ੍ਰਭਾਵਿਤ ਕਰਦੇ ਹਨ | 

-ਸੁਖਰਾਮ ਸਿੰਘ
150, ਅਨੰਦ ਨਗਰ ਏ, ਤਿ੍ਪੜੀ, ਪਟਿਆਲਾ |

Ad Position 22
No active advertisement
ਅਗਲੀ ਖ਼ਬਰ ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ | —ਕਨਫਿਊਸ਼ੀਅਸ
Ad Position 24