02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਫ਼ਰੀਦਾ ਮੌਤੋਂ ਭੁੱਖ ਬੁਰੀ...

ਫ਼ਰੀਦਾ ਮੌਤੋਂ ਭੁੱਖ ਬੁਰੀ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਫ਼ਰੀਦਾ ਮੌਤੋਂ ਭੁੱਖ ਬੁਰੀ...

ਪਿਛਲੇ ਦਿਨੀਂ ਸੰਪਾਦਕੀ ਸਫ਼ੇ ਤੇ ਰਵਿੰਦਰ ਚੋਟ ਦੇ ਛਪੇ ਲੇਖ 'ਆਦਮੀ ਬੁਰਾ ਨਹੀਂ ਹੁੰਦਾ, ਭੁੱਖ ਬੁਰੀ ਹੁੰਦੀ ਹੈ' ਪੜ੍ਹ ਕੇ ਕਾਲਜ਼ੇ 'ਚੋਂ ਰੁੱਗ ਭਰਿਆ ਗਿਆ | ਵਾਰ-ਵਾਰ ਇਹ ਸਵਾਲ ਜ਼ਿਹਨ ਵਿਚ ਪੈਦਾ ਹੋ ਰਿਹਾ ਸੀ ਕਿ ਅਜੋਕੇ ਸਮੇਂ ਵਿਚ ਜਦੋਂ ਅਸੀਂ ਆਪਣੇ ਆਪ ਨੂੰ  ਵਿਸ਼ਵ ਗੁਰੂ ਹੋਣ ਦਾ ਖਿਤਾਬ ਦੇ ਰਹੇ ਹਾਂ, ਚੰਦਰਮਾ ਨੂੰ  ਫ਼ਤਹਿ ਕਰ ਕੇ ਮੰਗਲ ਗ੍ਰਹਿ ਨੂੰ  ਚਾਲੇ ਪਾ ਰਹੇ ਹਾਂ, ਉਸ ਸਮੇਂ ਦੇਸ਼ ਦੇ ਕਿਸੇ ਕੋਨੇ ਵਿਚ ਇਕ ਬੇਬੱਸ ਮਾਂ ਦੁਆਰਾ ਆਪਣੇ ਭੁੱਖੇ ਬੱਚੇ ਨੂੰ  ਮਾਰ ਦੇਣਾ ਜਿਥੇ ਸਮਾਜ ਨੂੰ  ਸ਼ਰਮਸ਼ਾਰ ਕਰਦਾ ਹੈ ਉਥੇ ਸਰਕਾਰ ਦੀਆਂ ਲੋਕਾਂ ਤੱਕ ਪਹੁੰਚ ਰਹੀਆਂ ਯੋਜਨਾਵਾਂ 'ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ | ਜਦੋਂ ਦੇਸ਼ ਦੇ 80 ਫ਼ੀਸਦੀ ਲੋਕ ਅੱਜ ਵੀ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰਥ ਹਨ ਤਾਂ ਅਸੀਂ ਕਿਹੜੇ ਦਾਅਵੇ ਨਾਲ ਕਹੀਏ ਕਿ ਅਸੀਂ ਦੁਨੀਆਂ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ ਵਿਚ ਸ਼ਾਮਿਲ ਹਾਂ | ਜੇਕਰ ਇਕ ਰੋਟੀ ਦੇ ਚਾਰ ਟੁਕੜੇ ਹੋਣ ਅਤੇ ਖਾਣ ਵਾਲੇ ਪੰਜ ਹੋਣ, ਉਸ ਸਮੇਂ ਮਾਂ ਕਹਿ ਦਿੰਦੀ ਹੈ ਕਿ ਮੈਨੂੰ ਭੁੱਖ ਨਹੀਂ, ਪ੍ਰੰਤੂ ਜਦੋਂ ਮਾਂ ਕੋਲ ਵੀ ਰੋਟੀ ਦਾ ਇਕ ਟੁਕੜਾ ਮੌਜੂਦ ਨਹੀਂ, ਉਸ ਸਮੇਂ ਮਾਂ ਆਪਣੇ ਬੱਚੇ ਨੂੰ  ਰੋਟੀ ਦੇ ਟੁੱਕ ਲਈ ਵਿਲਕਦੇ ਨਹੀਂ ਦੇਖ ਸਕਦੀ, ਇਸੇ ਲਈ ਇਕ ਮਾਂ ਨੇ ਆਪਣੀ ਦੋ ਸਾਲ ਦੀ ਧੀ ਨੂੰ  ਮਾਰ ਦੇਣਾ ਬਿਹਤਰ ਸਮਝਿਆ | ਉਹ ਮਾਂ ਆਪਣੀ ਬਾਲ ਧੀ ਨੂੰ  ਭੁੱਖ ਕਰਕੇ ਪਲ-ਪਲ ਮਰਦੀ ਨਹੀਂ ਸੀ ਦੇਖ ਸਕਦੀ, ਇਸ ਲਈ ਉਸ ਮਾਂ ਨੇ ਆਪਣੇ ਦਿਲ ਤੇ ਪੱਥਰ ਰੱਖ ਇਹ ਕਦਮ ਚੁੱਕਿਆ | ਇਹ ਘਟਨਾ ਸਮਾਜ ਦੀਆਂ ਵੀ ਅੱਖਾਂ ਖੋਲ੍ਹਦੀ ਹੈ | ਅਸੀਂ ਕਿਹੜੇ ਆਧੁਨਿਕਤਾ ਦੀ ਗੱਲ ਕਰਦੇ ਹਾਂ,  ਦਿਨੋਂ ਦਿਨ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਨੂੰ  ਕੱਖੋਂ ਹੌਲਾ ਕਰ ਦਿੱਤਾ ਹੈ | ਤਾਜ਼ਾ ਸਮੇਂ ਵਿਚ ਖੰਡ 80 ਰੁਪਏ ਅਤੇ ਗੁੜ ਨੱਬੇ ਰੁਪਏ ਨੂੰ  ਪਹੁੰਚ ਕੇ ਆਮ ਆਦਮੀ ਨੂੰ  ਅੰਗੂਠਾ ਦਿਖਾ ਰਿਹਾ ਹੈ  | ਰੋਟੀ ਤਾਂ ਅਜਿਹੀ ਲੋੜ ਹੈ ਜਿਸ ਬਿਨਾਂ ਜ਼ਿਆਦਾ ਸਮਾਂ ਨਹੀਂ ਰਿਹਾ ਜਾ ਸਕਦਾ |

-ਰਜਵਿੰਦਰ ਪਾਲ ਸ਼ਰਮਾ 
ਪਿੰਡ ਕਾਲਝਰਾਣੀ, ਤਹਿ ਅਤੇ ਜਿਲ੍ਹਾ ਬਠਿੰਡਾ 

ਗੱਲਾਂ ਦੀ ਜਾਂਚ

ਰੋਜ਼ਾਨਾ ਦੀ ਜ਼ਿੰਦਗੀ ਵਿਚ ਅਸੀਂ ਦੂਜਿਆਂ ਲੋਕਾਂ ਦੀਆਂ ਗੱਲਾਂ ਸੁਣਦੇ ਹਾਂ | ਪ੍ਰਚਲਿਤ ਮੀਡੀਆ ਸਾਨੂੰ ਬਹੁਤ ਜਾਣਕਾਰੀ ਦਿੰਦਾ ਹੈ | ਸਿਆਣੇ ਵਿਦਵਾਨਾਂ ਦੇ ਜ਼ਿੰਦਗੀ ਦੇ ਸੰਬੰਧ ਵਿਚ ਕੱਢੇ ਗਏ ਸਿੱਟੇ ਅਤੇ ਧਾਰਮਿਕ ਗ੍ਰੰਥਾਂ ਵਿਚ ਲਿਖੇ ਗਏ ਕਥਨ ਸਾਡੇ ਦਿਲੋ-ਦਿਮਾਗ਼ ਵਿਚ ਅਕਸਰ ਘੁੰਮਦੇ ਰਹਿੰਦੇ ਹਨ | ਇਨ੍ਹਾਂ ਵਿਚਾਰਾਂ ਦੇ ਪ੍ਰਭਾਵ ਨਾਲ ਹੀ ਸਾਡਾ ਵਿਵਹਾਰ ਤੇ ਤਜਰਬਾ ਬਣਦਾ ਹੈ ਅਤੇ ਸਾਡੀਆਂ ਮਾਨਸਿਕ ਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ | ਅਕਸਰ ਵੇਖਿਆ ਜਾਂਦਾ ਹੈ ਕਿ ਸਾਡੇ ਵਿਚ ਸੰਜਮ ਅਤੇ ਵਿਚਾਰ ਸ਼ਕਤੀ ਦੀ ਕਾਫ਼ੀ ਕਮੀ ਹੋ ਚੁੱਕੀ ਹੈ ਕਿਉਂਕਿ ਅਸੀਂ ਸੁਣੀਆਂ ਗਈਆਂ ਗੱਲਾਂ 'ਤੇ ਬੜੀ ਹੀ ਸੌਖ ਨਾਲ ਵਿਸ਼ਵਾਸ ਕਰ ਲੈਂਦੇ ਹਾਂ |
ਸਚਾਈ ਇਹ ਹੈ ਕਿ ਹਰ ਗੱਲ ਕਿਸੇ ਇਕ ਮਨੁੱਖ, ਸਮੇਂ ਤੇ ਸਥਿਤੀ ਵਿਚ ਤਾਂ ਠੀਕ ਹੋ ਸਕਦੀ ਹੈ ਪਰੰਤੂ ਉਹੀ ਗੱਲ ਦੂਜੇ ਮਨੁੱਖ, ਸਮੇਂ ਤੇ ਸਥਿਤੀ ਵਿਚ ਗਲਤ ਤੇ ਨੁਕਸਾਨਦਾਇਕ ਹੋ ਸਕਦੀ ਹੈ | ਸੋ, ਸਾਨੂੰ ਹਮੇਸ਼ਾ ਹੀ ਆਪਣੇ ਆਪ ਦੀ ਲੋੜ, ਸਥਿਤੀ ਤੇ ਸਮੇਂ ਨੂੰ  ਧਿਆਨ ਵਿਚ ਰੱਖਦੇ ਹੋਏ ਤੇ ਸੰਜਮ ਨਾਲ ਵਿਚਾਰ ਕਰਦੇ ਹੋਏ ਪ੍ਰਚਲਿਤ ਗੱਲ ਅਤੇ ਕਥਨਾਂ ਦੀ ਜਾਂਚ ਕਰਦੇ ਹੋਏ, ਸਹੀ ਗੱਲਾਂ ਦੀ ਚੌਣ ਕਰਨੀ ਚਾਹੀਦੀ ਹੈ |

-ਮਨੋਵਿਗਿਆਨਿਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਗੜ੍ਹਸ਼ੰਕਰ, ਹੁਸ਼ਿਆਰਪੁਰ |

ਮੋਬਾਈਲ ਫੋਨ

ਅੱਜ-ਕੱਲ੍ਹ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਇਕ ਅਜਿਹਾ ਅਹਿਮ ਹਿੱਸਾ ਬਣ ਗਿਆ ਹੈ ਜਿਸ ਤੋਂ ਬਿਨਾਂ ਹੁਣ ਇਕ ਪਲ ਵੀ ਕੱਢਣਾ ਔਖਾ ਲੱਗਦਾ ਹੈ | ਇਸ ਛੋਟੀ ਜਿਹੀ ਮਸ਼ੀਨ ਨੇ ਸਾਡੇ ਬਹੁਤ ਸਾਰੇ ਕੰਮ ਸੌਖੇ ਕਰ ਦਿੱਤੇ ਹਨ ਅਤੇ ਦੂਰ-ਦੁਰਾਡੇ ਬੈਠੇ ਆਪਣਿਆਂ ਨਾਲ ਜੁੜਨਾ ਆਸਾਨ ਬਣਾ ਦਿੱਤਾ ਹੈ, ਪਰ ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਇਸਨੇ ਸਾਡੇ ਨੇੜਲੇ ਰਿਸ਼ਤਿਆਂ ਵਿਚ ਇਕ ਅਜੀਬ ਜਿਹੀ ਦੂਰੀ ਵੀ ਪੈਦਾ ਕਰ ਦਿੱਤੀ ਹੈ | ਪੁਰਾਣੇ ਸਮਿਆਂ ਵਿਚ ਜਦੋਂ ਪਰਿਵਾਰ ਦੇ ਜੀਅ ਸ਼ਾਮ ਨੂੰ  ਇਕੱਠੇ ਬੈਠਦੇ ਸਨ, ਤਾਂ ਪੂਰਾ ਘਰ ਗੱਲਾਂ-ਬਾਤਾਂ ਅਤੇ ਹਾਸਿਆਂ ਨਾਲ ਗੂੰਜ ਉੱਠਦਾ ਸੀ | ਹਰ ਕੋਈ ਆਪਣੇ ਦਿਨ ਭਰ ਦੀਆਂ ਗੱਲਾਂ ਸਾਂਝੀਆਂ ਕਰਦਾ ਸੀ | ਪਰ ਅੱਜ ਦਾ ਨਜ਼ਾਰਾ ਥੋੜ੍ਹਾ ਵੱਖਰਾ ਹੈ | ਹੁਣ ਜੇਕਰ ਪਰਿਵਾਰ ਦੇ ਚਾਰ ਜੀਅ ਇਕੋ ਕਮਰੇ ਵਿਚ ਬੈਠੇ ਵੀ ਹੋਣ ਤਾਂ ਉਹ ਆਪਸ ਵਿਚ ਗੱਲਾਂ ਕਰਨ ਦੀ ਬਜਾਏ ਆਪੋ-ਆਪਣੇ ਫੋਨਾਂ ਵਿਚ ਗੁਆਚੇ ਰਹਿੰਦੇ ਹਨ | ਕਈ ਵਾਰ ਤਾਂ ਇਹ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਇਕੋ ਮੰਜੇ 'ਤੇ ਬੈਠੇ ਦੋ ਇਨਸਾਨ ਇਕ-ਦੂਜੇ ਨਾਲ ਗੱਲ ਕਰਨ ਦੀ ਬਜਾਏ ਮੋਬਾਈਲ 'ਤੇ ਕਿਸੇ ਤੀਜੇ ਇਨਸਾਨ ਨਾਲ ਗੱਲਾਂ ਕਰ ਰਹੇ ਹੁੰਦੇ ਹਨ | ਜੇਕਰ ਕੋਈ ਕੁਝ ਪੁੱਛ ਵੀ ਲਵੇ, ਤਾਂ ਸਕਰੀਨ ਤੋਂ ਨਜ਼ਰ ਹਟਾਏ ਬਿਨਾਂ ਹੀ ਸਿਰਫ਼ 'ਹਾਂ' ਜਾਂ 'ਹੂੰ' ਵਿਚ ਜਵਾਬ ਮਿਲ ਜਾਂਦਾ ਹੈ | ਜਿਸ ਤਕਨੀਕ ਨੇ ਦੂਰ ਬੈਠੇ ਲੋਕਾਂ ਨੂੰ  ਨੇੜੇ ਲਿਆਉਂਦਾ, ਉਸਨੇ ਨੇੜੇ ਬੈਠੇ ਆਪਣਿਆਂ ਨੂੰ  ਹੀ ਦੂਰ ਕਰ ਦਿੱਤਾ ਹੈ | 
ਸੋਸ਼ਲ ਮੀਡੀਆ 'ਤੇ ਜੁੜੇ ਹੋਣ ਕਰਕੇ ਸਾਨੂੰ ਪਤਾ ਹੁੰਦਾ ਹੈ ਕਿ ਸਾਡੇ ਕਿਸੇ ਦੂਰ ਦੇ ਜਾਣ-ਪਛਾਣ ਵਾਲੇ ਨੇ ਅੱਜ ਕਿੱਥੇ ਸੈਰ ਕੀਤੀ ਹੈ, ਪਰ ਸਾਡੇ ਨਾਲ ਬੈਠੇ ਸਾਡੇ ਆਪਣੇ ਪਰਿਵਾਰਕ ਮੈਂਬਰ ਦੇ ਮਨ ਵਿਚ ਕੀ ਚੱਲ ਰਿਹਾ ਹੈ, ਉਸ ਬਾਰੇ ਸਾਨੂੰ ਕੋਈ ਖ਼ਬਰ ਨਹੀਂ ਹੁੰਦੀ | ਮੋਬਾਈਲ ਦੀ ਇਸ ਵਧਦੀ ਵਰਤੋਂ ਨੇ ਸਾਡੇ ਰਿਸ਼ਤਿਆਂ ਵਿਚਲੀ ਉਹ ਪੁਰਾਣੀ ਨਿੱਘ ਅਤੇ ਸਾਂਝ ਨੂੰ  ਕਿਤੇ ਨਾ ਕਿਤੇ ਘਟਾ ਦਿੱਤਾ ਹੈ | ਅਸੀਂ ਫੋਨ ਦੀ ਦੁਨੀਆ ਵਿਚ ਤਾਂ ਬਹੁਤ ਸਰਗਰਮ ਹਾਂ, ਪਰ ਅਸਲ ਜ਼ਿੰਦਗੀ ਵਿਚ ਆਪਣੇ ਆਲੇ-ਦੁਆਲੇ ਤੋਂ ਬੇਖ਼ਬਰ ਹੁੰਦੇ ਜਾ ਰਹੇ ਹਾਂ | 

-ਸੁੱਖਵਿੰਦਰ ਸਾਕਾ
ਨੰਗਲ ਡੈਮ , ਰੂਪਨਗਰ

Ad Position 22
No active advertisement
ਪਿਛਲੀ ਖ਼ਬਰ ਕਣਕ ਦੇ 50 ਕਿੱਲੋ ਗੱਟੇ ਪਿੱਛੇ ਮਿਲਦੇ ਮਹਿਜ਼ 20 ਰੁਪਏ: ਮੰਗਿਆ 2 ਰੁਪਏ ਦਾ ਵਾਧਾ ਮੰਗਾਂ ਨੂੰ ਸਬੰਧੀ ਭਲਕੇ ਚੰਡੀਗੜ੍ਹ ’ਚ... ਅਗਲੀ ਖ਼ਬਰ ਭਾਜਪਾ—ਮਿਸ਼ਨ ਪੰਜਾਬ 2027
Ad Position 24