03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੀ. ਟੀ. ਗਰੁੱਪ ਆਫ ਇੰਸਟੀਚਿਊਟਸ ਵਿਖੇ 'ਵਿੰਟਰ ਕਲੋਜ਼ਟ' ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਜਲੰਧਰ, 1 ਜਨਵਰੀ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ ਇੰਸਟੀਟਿਊਸ਼ਨਸ ਨੇ ਆਪਣੇ ਨਾਰਥ ਕੈਂਪਸ, ਮਕਸੂਦਾਂ ਅਤੇ ਸਾਊਥ ਕੈਂਪਸ ਸ਼ਾਹਪੁਰ ਵਿਚ 'ਵਿੰਟਰ ਕਲੋਜ਼ਟ 2025' ਪ੍ਰੋਗਰਾਮ ਕਰਵਾ ਕੇ ਫੈਸ਼ਨ, ਆਤਮ-ਵਿਸ਼ਵਾਸ ਅਤੇ ਸਾਂਝ ਦਾ ਰੰਗੀਨ ਜਸ਼ਨ ਮਨਾਇਆ | 'ਕਾਰਪੋਰੇਟ ਐਲੀਗੈਂਸ ਅਤੇ ਵਿੰਟਰ ਸਟਾਈਲਿੰਗ' ਥੀਮ ਹੇਠ ਹੋਏ ਇਸ ਪ੍ਰੋਗਰਾਮ ਨੇ ਅਧਿਆਪਕ ਅਤੇ ਗੈਰ-ਅਧਿਆਪਕ ਸਟਾਫ ਦੇ ਨਾਲ ਨਾਲ ਵੱਖ-ਵੱਖ ਸੰਸਥਾਵਾਂ ਦੇ ਭਾਗੀਦਾਰਾਂ ਨੂੰ ਨੂੰ ਇੱਕ ਸਾਂਝੇ ਮੰਚ 'ਤੇ ਇਕੱਠਾ ਕੀਤਾ | ਇਸ ਮੌਕੇ ਸੀ.ਟੀ. ਆਈ.ਐੱਚ.ਐਸ ਵਿਭਾਗ ਨੂੰ ਵਿੰਟਰ ਕਲੋਜ਼ਟ ਚੈਂਪੀਅਨ (ਓਵਰਆਲ ਵਿਨਰ) ਐਲਾਨਿਆ ਗਿਆ, ਜਦਕਿ ਸੀਟੀ ਆਈ.ਐਮ.ਟੀ ਵਿਭਾਗ ਪਹਿਲਾ ਰਨਰ-ਅੱਪ ਅਤੇ ਸੀਟੀ ਆਈ.ਈ.ਐਮ.ਟੀ ਵਿਭਾਗ ਦੂਜਾ ਰਨਰ-ਅੱਪ ਰਿਹਾ | ਇਸ ਤੋਂ ਇਲਾਵਾ ਵਿਅਕਤੀਗਤ ਖਿਤਾਬ ਵੀ ਪ੍ਰਦਾਨ ਕੀਤੇ ਗਏ | 'ਸ਼ੋਸਟੌਪਰ ਆਫ ਦ ਈਵਨਿੰਗ' ਦਾ ਸਨਮਾਨ ਡਾ. ਸੰਗਰਾਮ ਸਿੰਘ, ਹੈਡ ਆਫ ਇੰਸਟੀਟਿਊਸ਼ਨ, ਸੀਟੀ ਆਈ.ਈ.ਐਮ.ਟੀ ਨੂੰ ਮਿਲਿਆ | 'ਬੋਲਡ ਪ੍ਰੇਸੇਂਸ ਆਈਕਾ'' ਡਾ. ਵਿਕਰਾਂਤ ਰਹਾਣੀ, ਅਸਿਸਟੈਂਟ ਪ੍ਰੋਫੈਸਰ, ਸੀਟੀ ਆਈ.ਐੱਚ.ਐਸ ਨੂੰ ਦਿੱਤਾ ਗਿਆ | 'ਫੈਸ਼ਨ ਫਿਟ ਪ੍ਰੋ.' ਦਾ ਖਿਤਾਬ ਮਿਸ ਰਿਤਿਕਾ ਅਸਿਸਟੈਂਟ ਪ੍ਰੋਫੈਸਰ ਸੀਟੀ ਆਈ.ਪੀ.ਸੀ ਨੂੰ ਅਤੇ 'ਸਟੇਜ ਕਾਨਫੀਡੈਂਸ ਆਈਕਾਨ' ਦਾ ਸਨਮਾਨ ਮਿਸ ਲਵਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ ਸੀਟੀ ਆਈ. ਪੀ. ਐਸ ਨੂੰ ਪ੍ਰਾਪਤ ਹੋਇਆ | ਮੁਕਾਬਲੇ ਵਿੱਚ ਬਤੌਰ ਜੱਜ ਲੇਬਲ ਸੁਰਭੀ ਚਤਰਥ ਦੀ ਸੰਸਥਾਪਕ ਮਿਸ ਸੁਰਭੀ ਚਤਰਥ ਅਤੇ ਲੇਬਲ ਚਿਤਵਨ ਡਿਜ਼ਾਈਨਜ਼ ਦੀ ਡਿਜ਼ਾਈਨਰ ਅਤੇ ਕ੍ਰੀਏਟਿਵ ਡਾਇਰੈਕਟਰ ਮਿਸ ਚਿਤਵਨ ਕੇ. ਸ਼ਾਮਿਲ ਸਨ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਕੈਂਪਸ ਡਾਇਰੈਕਟਰ ਡਾ. ਸ਼ਿਵ ਕੁਮਾਰ, ਡਾਇਰੈਕਟਰ ਅਕੈਡਮਿਕ ਓਪਰੇਸ਼ਨਜ਼ ਡਾ. ਸੰਗਰਾਮ ਸਿੰਘ, ਡੀਨ ਡਾ. ਅਰਜਨ ਸਿੰਘ ਸਮੇਤ ਦੋਵੇਂ ਕੈਂਪਸਾਂ ਦੇ ਸਾਰੇ ਹੈਡਜ਼ ਆਫ ਇੰਸਟੀਟਿਊਸ਼ਨ, ਫੈਕਲਟੀ ਅਤੇ ਸਟਾਫ ਮੈਂਬਰ ਮੌਜੂਦ ਸਨ | ਐਗਜ਼ੈਕਟਿਵ ਡਾਇਰੈਕਟਰ ਡਾ. ਨਿਤਿਨ ਟੰਡਨ ਅਤੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਭਾਗੀਦਾਰਾਂ ਦੇ ਜੋਸ਼ ਅਤੇ ਏਕਤਾ ਦੀ ਸਰਾਹਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਨੇ 2025 'ਚ ਵਧੀਆ ਪ੍ਰਸ਼ਾਸਨ ਤੇ ਵਿਕਾਸ 'ਚ ਪੁੱਟੀਆਂ ਨਵੀਆਂ ਪੁਲਾਂਘਾਂ • 2026 'ਚ ਪੂਰੇ ਹੋਣਗੇ ਕਈ ਵੱਡੇ ਪ੍ਰ... ਅਗਲੀ ਖ਼ਬਰ ਲੋੜਵੰਦ ਪਰਿਵਾਰ ਨੂੰ ਸੌਂਪੀਆਂ ਘਰ ਦੀਆਂ ਚਾਬੀਆਂ
Ad Position 24