03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਰਲਟਨ ਪਾਰਕ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਨਿਗਮ ਗਰੀਨ ਬੈਲਟ ਕਰੇਗਾ ਵਿਕਸਿਤ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਜਲੰਧਰ, 1 ਜਨਵਰੀ (ਸ਼ਿਵ)-ਮੇਅਰ ਵਨੀਤ ਧੀਰ ਤੇ ਕੇਂਦਰੀ ਹਲਕਾ ਦੇ 'ਆਪ' ਦੇ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ 'ਚ ਪਹਿਲੀ ਵਾਰ ਨਿਗਮ ਪ੍ਰਸ਼ਾਸਨ ਨੇ ਬਰਲਟਨ ਪਾਰਕ ਵੈੱਲਫੇਅਰ ਸੁਸਾਇਟੀ ਨਾਲ ਹੋਈ ਮੀਟਿੰਗ ਤੋਂ ਬਾਅਦ 78 ਕਰੋੜ ਦੀ ਲਾਗਤ ਵਾਲੇ ਸਪੋਰਟਸ ਹੱਬ ਦੀ ਉਸਾਰੀ ਦੇ ਕੰਮ 'ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ | ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਨਿਤਿਨ ਕੋਹਲੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਉੱਤਰੀ ਹਲਕੇ ਦੇ 'ਆਪ' ਇੰਚਾਰਜ ਦਿਨੇਸ਼ ਢੱਲ, ਵਾਤਾਵਰਨ ਪੇ੍ਰਮੀ ਹਰੀਸ਼ ਸ਼ਰਮਾ ਤੋਂ ਇਲਾਵਾ ਨਿਗਮ ਅਫ਼ਸਰ ਤੇ ਇਲਾਕਾ ਵਾਸੀ ਮੌਜੂਦ ਸਨ | ਮੇਅਰ ਵਨੀਤ ਧੀਰ ਤੇ ਹੋਰ ਆਗੂਆਂ ਵਲੋਂ ਅੱਜ ਬਰਲਟਨ ਪਾਰਕ 'ਚ ਵੈੱਲਫੇਅਰ ਸੁਸਾਇਟੀ ਨਾਲ ਮੀਟਿੰਗ ਕੀਤੀ ਗਈ ਜਿਹੜੀ ਕਿ ਕਾਫੀ ਸਕਰਾਤਾਮਿਕ ਮਾਹੌਲ ਵਿਚ ਹੋਈ | ਮੀਟਿੰਗ 'ਚ ਮੇਅਰ ਅਤੇ ਹੋਰ ਆਗੂਆਂ ਨੇ ਭਰੋਸਾ ਦਿੱਤਾ ਕਿ ਇਸ ਥਾਂ 'ਤੇ ਹੋਰ ਕੋਈ ਵੀ ਦਰੱਖ਼ਤ ਨਹੀਂ ਕੱਟਿਆ ਜਾਵੇਗਾ | ਵੈੱਲਫੇਅਰ ਸੁਸਾਇਟੀ ਵਲੋਂ ਜਿਸ ਤਰ੍ਹਾਂ ਨਾਲ ਚੰਗੇ ਤਰੀਕੇ ਨਾਲ ਗਰੀਨ ਬੈਲਟ ਦੀ ਸੰਭਾਲ ਕੀਤੀ ਜਾ ਰਹੀ ਹੈ, ਨਿਗਮ ਪ੍ਰਸ਼ਾਸਨ ਇਸ ਗਰੀਨ ਬੈਲਟ ਨੂੰ ਹੋਰ ਵੀ ਵਿਕਸਿਤ ਕਰਨ 'ਚ ਹਰ ਸੰਭਵ ਸਹਿਯੋਗ ਕਰੇਗਾ | ਕਮੇਟੀ ਨੇ ਵੀ ਨਿਗਮ ਪ੍ਰਸ਼ਾਸਨ ਵਲੋਂ ਇਸ ਮਾਮਲੇ ਨੂੰ ਸੁਲਝਾਉਣ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਵਲੋਂ ਬਣਾਏ ਜਾ ਰਹੇ ਸਪੋਰਟਸ ਹੱਬ ਦਾ ਉਨਾਂ ਨੂੰ ਕੋਈ ਇਤਰਾਜ਼ ਨਹੀਂ ਹੈ | ਮੇਅਰ ਵਨੀਤ ਧੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਚੰਗੇ ਮਾਹੌਲ ਵਿਚ ਹੋਈ ਹੈ, ਉਹ ਕਮੇਟੀ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੇ ਹਨ | ਚੇਤੇ ਰਹੇ ਕਿ ਬਰਲਟਨ ਪਾਰਕ 'ਚ ਦਰੱਖਤਾਂ ਨੂੰ ਕੱਟਣ ਦੇ ਮਾਮਲੇ ਵਿਚ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਸੀ ਤੇ ਹੁਣ ਨਿਗਮ ਪ੍ਰਸ਼ਾਸਨ ਵਲੋਂ ਸਪੋਰਟਸ ਹੱਬ ਦਾ ਉਸਾਰੀ ਲਈ ਕੋਈ ਹੋਰ ਦਰੱਖ਼ਤ ਨਾ ਕੱਟੇ ਜਾਣ ਦੇ ਭਰੋਸੇ ਤੋਂ ਬਾਅਦ ਇਲਾਕਾ ਵਾਸੀਆਂ ਨੇ ਵੀ ਇਸ ਦੀ ਸ਼ਲਾਘਾ ਕੀਤੀ | ਚੇਤੇ ਰਹੇ ਕਿ ਉਂਜ ਕੁੱਝ ਦਿਨ ਪਹਿਲਾਂ ਮੋਹਾਲੀ ਦੇ ਲੋਕਾਂ ਵਲੋਂ ਦਰੱਖਤਾਂ ਨੂੰ ਕੱਟਣ ਦੇ ਖ਼ਿਲਾਫ਼ ਪਾਈ ਪਟੀਸ਼ਨ 'ਤੇ ਹਾਈਕੋਰਟ ਵਲੋਂ ਅਗਲੇ ਹੁਕਮਾਂ ਤੱਕ ਸੂਬੇ 'ਚ ਦਰੱਖਤਾਂ 'ਤੇ ਕੱਟਣ 'ਤੇ ਰੋਕ ਲਗਾ ਦਿੱਤੀ ਸੀ | ਇਸ ਮੌਕੇ ਐੱਸ. ਈ. ਇੰਜ. ਰਜਨੀਸ਼ ਡੋਗਰਾ, ਐੱਸ. ਡੀ. ਓ. ਤਰੁਨ ਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਜਲੰਧਰ ਨੇ 2025 'ਚ ਵਧੀਆ ਪ੍ਰਸ਼ਾਸਨ ਤੇ ਵਿਕਾਸ 'ਚ ਪੁੱਟੀਆਂ ਨਵੀਆਂ ਪੁਲਾਂਘਾਂ • 2026 'ਚ ਪੂਰੇ ਹੋਣਗੇ ਕਈ ਵੱਡੇ ਪ੍ਰ...
Ad Position 24