14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ <br/>

Ad Position 21
No active advertisement
ਅਜੀਤ ਡੈਸਕ 05-01-2026
ਕਰਨਾਲ, 4 ਜਨਵਰੀ (ਗੁਰਮੀਤ ਸਿੰਘ ਸੱਗੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 360ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਅੰਬਾਲਾ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬਾਦਸ਼ਾਹੀ ਬਾਗ ਸਾਹਿਬ ਤੋਂ ਆਰੰਭ ਹੋਇਆ | ਪੰਜ ਪਿਆਰਿਆਂ ਦੀ ਅਗਵਾਈ ਹੇਠ ਸਵੇਰੇ 11.30 ਵਜੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਮਨੁੱਖਾ ਚੌਕ, ਅਗਰਸੇਨ ਚੌਕ, ਕੱਪੜਾ ਮਾਰਕੀਟ, ਰੇਲਵੇ ਰੋਡ, ਕੋਤਵਾਲੀ ਬਾਜ਼ਾਰ, ਘੁੰਮਿਆਰ ਮੁਹੱਲਾ, ਜਗਾਧਰੀ ਗੇਟ, ਪਟੇਲ ਰੋਡ ਤੇ ਮੀਰੀ-ਪੀਰੀ ਚੌਕ ਆਦਿ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦੁਆਰਾ ਮੰਜੀ ਸਾਹਿਬ ਪਹੁੰਚ ਕੇ ਸੰਪੰਨ ਹੋਇਆ | ਇਸ ਨਗਰ ਕੀਰਤਨ 'ਚ ਗੁਰੂ ਹਰਿਗੋਬਿੰਦ ਹਾਈ ਸਕੂਲ, ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ, ਕਲਗੀਧਰ ਸਕੂਲ ਸਮੇਤ ਕਈ ਸਿੱਖਿਆ ਸੰਸਥਾਵਾਂ ਦੇ ਸਟਾਫ ਤੇ ਵਿਦਿਆਰਥੀਆਂ ਨੇ ਭਾਗ ਲਿਆ | ਸੇਵਕ ਜਥਿਆਂ ਅਤੇ ਇਸਤਰੀ ਸਤਿਸੰਗ ਸਭਾ ਨੇ ਕੀਰਤਨ ਰਾਹੀਂ ਨਗਰ ਕੀਰਤਨ 'ਚ ਹਾਜ਼ਰੀ ਲੁਆਈ | ਇਸ ਤੋਂ ਇਲਾਵਾ ਗਤਕਾ ਪਾਰਟੀਆਂ ਦੇ ਸਿੰਘਾਂ ਵਲੋਂ ਗਤਕੇ ਦੇ ਜੌਹਰ ਦਿਖਾਏ | ਨਗਰ ਕੀਰਤਨ ਦੇ ਰਸਤੇ 'ਚ ਅੰਬਾਲਾ ਦੀਆਂ ਸੰਗਤਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਇਸੇ ਦੌਰਾਨ ਸਿੱਖ ਫੈਡਰੇਸ਼ਨ ਦੇ ਜਨਰਲ ਸਕੱਤਰ ਜਥੇਦਾਰ ਚਰਨਜੀਤ ਸਿੰਘ ਟੱਕਰ ਨੇ ਕੱਪੜਾ ਮਾਰਕੀਟ ਪਹੁੰਚਣ 'ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਦਿਆਂ ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਕੌਮ ਨੂੰ ਨਵਾਂ ਰੂਪ ਦਿੱਤਾ ਅਤੇ ਆਪਣਾ ਪੂਰਾ ਪਰਿਵਾਰ ਕੌਮ ਲਈ ਵਾਰ ਦਿੱਤਾ ਅਤੇ ਦੁਨੀਆਂ 'ਚ ਅਜਿਹੀ ਮਿਸਾਲ ਕਿਸੇ ਵੀ ਧਰਮ 'ਚ ਨਹੀਂ ਮਿਲਦੀ | ਅੱਜ ਸਮੇਂ ਦੀ ਲੋੜ ਹੈ ਕਿ ਸਾਰੇ ਸਿੱਖ ਇਕ ਮੰਚ 'ਤੇ ਇਕੱਠੇ ਹੋਣ ਅਤੇ ਕੌਮ ਦੀ ਤਰੱਕੀ ਲਈ ਕੰਮ ਕਰਨ | ਇਸ ਮੌਕੇ 'ਤੇ ਗੁਰਦੁਆਰਾ ਮੰਜੀ ਸਾਹਿਬ ਦੇ ਮੈਨੇਜਰ ਪ੍ਰੀਤਪਾਲ ਸਿੰਘ, ਸਤਿੰਦਰ ਸਿੰਘ ਬੰਟੀ, ਸਰਬਜੀਤ ਸਿੰਘ ਓਬਰਾਏ, ਪ੍ਰੀਤਮ ਸਿੰਘ ਬਾਦਸ਼ਾਹੀ ਬਾਗ, ਸੁਰਿੰਦਰ ਪਾਲ ਸਿੰਘ ਪੱਪੂ, ਹਰਪ੍ਰੀਤ ਸਿੰਘ ਜੁਨੇਜਾ, ਸਿਮਰਨਪਾਲ ਸਿੰਘ ਤੇ ਜਸਪ੍ਰੀਤ ਸਿੰਘ ਬਾਦਸ਼ਾਹੀ ਬਾਗ ਆਦਿ ਸਮੇਤ ਹਰ ਸੰਗਤਾਂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੌਟਾਲਾ-ਮੇਰਠ ਹਾਈਵੇਅ ਨਿਰਮਾਣ 'ਚ ਦੇਰੀ ਵਿਕਾਸ 'ਚ ਰੁਕਾਵਟ ਪਾਉਂਦੀ ਹੈ- ਸੈਲਜਾ ਅਗਲੀ ਖ਼ਬਰ ਬੀ.ਪੀ. ਨੂੰ ਕੰਟਰੋਲ 'ਚ ਰੱਖਣ ਨਾਲ ਬਿਮਾਰੀਆਂ ਤੋਂ ਹੋ ਸਕਦਾ ਹੈ ਬਚਾਅ ਤੇ ਸਿਹਤਮੰਦ ਉਮਰ 'ਚ ਵਾਧਾ -ਡਾ. ਐਸ.ਪੀ. ਐਸ....
Ad Position 24