14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਾਵਿਤਰੀ ਬਾਈ ਫੂਲੇ ਨੇ ਇਸਤਰੀ ਅਧਿਕਾਰਾਂ ਲਈ ਲੜਾਈ ਲੜੀ : ਸੈਣੀ

Ad Position 21
No active advertisement
ਅਜੀਤ ਡੈਸਕ 05-01-2026
ਕਰਨਾਲ, 4 ਜਨਵਰੀ (ਗੁਰਮੀਤ ਸਿੰਘ ਸੱਗੂ)-ਦੇਸ਼ 'ਚ ਇਸਤਰੀ ਸਿੱਖਿਆ ਦੀ ਪ੍ਰਮੁੱਖ ਪੱਖਧਰ ਅਤੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਅੰਦੋਲਨ ਚਲਾਉਣ ਵਾਲੀ ਸਾਵਿਤਰੀਬਾਈ ਫੂਲੇ ਦੀ ਜੈਅੰਤੀ ਇਸਤਰੀ ਸਿੱਖਿਆ ਦਿਵਸ ਵਜੋਂ ਮਨਾਈ ਗਈ | ਇਸ ਸਬੰਧੀ ਜਨ ਰਾਸ਼ਟਰੀ ਸੈਣੀ ਸਭਾ, ਅੰਬੇਡਕਰ ਸਮਾਜ ਕਲਿਆਣ ਸਭਾ ਕਰਨਾਲ, ਰਾਸ਼ਟਰੀ ਪਛੜਾ ਵਰਗ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਅਲਪਸੰਖਿਅਕ ਮਹਾਂਸੰਘ ਸਮੇਤ ਹੋਰਨਾਂ ਸਮਾਜਿਕ ਸੰਸਥਾਵਾਂ ਵਲੋਂ ਅੰਬੇਡਕਰ ਭਵਨ ਕਰਨਾਲ ਵਿਖੇ ਕਰਵਾਏ ਗਏ ਸਮਾਗਮ 'ਚ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ ਦੇ ਕੁਲਪਤੀ ਅਤੇ ਡੀ. ਏ. ਵੀ. ਪੀ. ਜੀ. ਕਾਲਜ ਦੇ ਪਿ੍ੰਸੀਪਲ ਪ੍ਰੋ. ਡਾ. ਰਾਮਪਾਲ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਮਾਗਮ ਦੀ ਪ੍ਰਧਾਨਗੀ ਰਾਸ਼ਟਰੀ ਸੈਣੀ ਸਭਾ ਦੇ ਪ੍ਰਦੇਸ਼ ਪ੍ਰਧਾਨ ਰਮੇਸ਼ ਸੈਣੀ ਨੇ ਕੀਤੀ | ਸਮਾਗਮ ਦੇ ਮੁੱਖ ਬੁਲਾਰੇ ਅੰਬੇਡਕਰ ਸਮਾਜ ਕਲਿਆਣ ਸਭਾ ਦੇ ਪ੍ਰਧਾਨ ਅਮਰ ਸਿੰਘ ਪਾਤਲਾਨ ਸਨ | ਇਸ ਮੌਕੇ ਸਭ ਤੋਂ ਪਹਿਲਾਂ ਦੇਸ਼ ਦੀ ਪਹਿਲੀ ਇਸਤਰੀ ਅਧਿਆਪਕਾ ਸਾਵਿਤਰੀ ਬਾਈ ਫੂਲੇ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਡਾ. ਰਾਮਪਾਲ ਸੈਣੀ ਨੇ ਕਿਹਾ ਕਿ ਦੁਨੀਆ 'ਚ ਸਭ ਤੋਂ ਪਹਿਲਾਂ ਇਸਤਰੀ ਅਧਿਕਾਰਾਂ ਦੀ ਗੱਲ ਭਾਰਤ 'ਚ ਸਾਵਿਤਰੀ ਬਾਈ ਫੂਲੇ ਨੇ ਕੀਤੀ ਸੀ | ਉਨ੍ਹਾਂ ਨੇ ਸੰਸਾਰ ਦੀਆਂ ਇਸਤਰੀਆਂ ਨੂੰ ਅੱਗੇ ਵਧਣ ਦਾ ਰਾਹ ਦਿਖਾਇਆ ਸੀ ਅਤੇ ਉਨ੍ਹਾਂ ਵਲੋਂ ਦਰਸਾਏ ਰਾਹ 'ਤੇ ਚੱਲ ਕੇ ਇਸਤਰੀ ਸਿੱਖਿਆ ਨੂੰ ਜਨ ਅੰਦੋਲਨ ਬਣਾਉਣ ਦੀ ਲੋੜ ਹੈ | ਇਸ ਤੋਂ ਬਾਅਦ ਆਪਣੇ ਪ੍ਰਧਾਨਗੀ ਭਾਸ਼ਨ 'ਚ ਰਮੇਸ਼ ਸੈਣੀ ਨੇ ਕਿਹਾ ਕਿ ਸਾਵਿਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਇਸਤਰੀ ਅਧਿਆਪਕਾ ਹੋਣ ਦੇ ਨਾਲ-ਨਾਲ ਨਾਰੀ ਸਿੱਖਿਆ ਦੀ ਜਨਕ ਅਤੇ ਸਮਾਜਿਕ ਕ੍ਰਾਂਤੀ ਦੀ ਅਗਵਾਈ ਕਰਨ ਵਾਲੀ ਸੀ | ਸਾਵਿਤਰੀ ਬਾਈ ਨੇ ਜਾਤੀ ਭੇਦਭਾਵ ਖਤਮ ਕਰਨ ਲਈ ਘਰਾਂ 'ਚ ਕੂਏ ਖੁਦਵਾਉਣ ਦੀ ਪ੍ਰੰਪਰਾ ਸ਼ੁਰੂ ਕੀਤੀ | ਉਨ੍ਹਾਂ ਨੇ ਇਸਤਰੀਆਂ, ਬੱਚਿਆਂ ਅਤੇ ਵਿਧਵਾਵਾਂ ਦੀ ਸਿੱਖਿਆ ਲਈ ਵੀ ਕੰਮ ਕੀਤਾ | ਉਨ੍ਹਾਂ ਦਾ ਵਿਆਹ ਕੇਵਲ 13 ਸਾਲ ਦੀ ਉਮਰ 'ਚ ਜੋਤਿਬਾ ਫੁਲੇ ਨਾਲ ਹੋਇਆ ਸੀ | ਸਾਵਿਤਰੀ ਬਾਈ ਫੂਲੇ ਨੇ ਆਪਣੀ ਪੂਰੀ ਜ਼ਿੰਦਗੀ ਇਸਤਰੀਆਂ ਦੇ ਸਨਮਾਨ ਲਈ ਸੰਘਰਸ਼ ਕੀਤਾ | ਉਹ ਨਾਈ ਪ੍ਰਥਾ ਦੇ ਵਿਰੋਧ 'ਚ ਸਨ ਅਤੇ ਮੰਨਦੇ ਸਨ ਕਿ ਵਿਧਵਾਵਾਂ ਦਾ ਮੁੰਡਨ ਨਹੀਂ ਕੀਤਾ ਜਾਣਾ ਚਾਹੀਦਾ | ਇਸ ਤੋਂ ਬਾਅਦ ਮੁੱਖ ਬੁਲਾਰੇ ਅਮਰ ਸਿੰਘ ਪਾਤਲਾਨ ਨੇ ਕਿਹਾ ਕਿ ਮਹਾਰਾਸ਼ਟਰ 'ਚ ਪੁਜਾਰੀਆਂ ਵਲੋਂ ਬੱਚੀਆਂ ਨਾਲ ਵਿਆਹ ਦੀ ਪ੍ਰਥਾ ਦਾ ਸਾਵਿਤਰੀ ਬਾਈ ਫੂਲੇ ਨੇ ਡਟੱ ਕੇ ਵਿਰੋਧ ਕੀਤਾ ਸੀ | ਉਨ੍ਹਾਂ ਨੇ ਦੇਸ਼ 'ਚ ਪਹਿਲਾ ਇਸਤਰੀ ਸਕੂਲ ਅਤੇ ਕਾਲਜ ਖੁੱਲ੍ਹਵਾਇਆ ਸੀ | ਅੱਜ ਦੇ ਸਮੇਂ 'ਚ ਸਾਵਿਤਰੀ ਬਾਈ ਫੂਲੇ ਦੇ ਦੱਸੇ ਰਾਹ 'ਤੇ ਚੱਲਣ ਦੀ ਬਹੁਤ ਲੋੜ ਹੈ | ਉਨ੍ਹਾਂ ਕਿਹਾ ਕਿ ਨਾਰੀ ਸਿੱਖਿਆ ਕਾਰਨ ਹੀ ਅੱਜ ਇਸਤਰੀਆਂ ਨੂੰ ਆਪਣੇ ਅਧਿਕਾਰ ਪ੍ਰਾਪਤ ਹੋਏ ਹਨ | ਇਸੇ ਦੌਰਾਨ ਲਲਿਤ ਅਰੋੜਾ ਨੇ ਕਿਹਾ ਕਿ ਨਾਰੀ ਸਿੱਖਿਆ ਅਤੇ ਇਸਤਰੀ ਸਵੈਭਿਮਾਨ ਦੀ ਪ੍ਰਤੀਕ ਸਾਵਿਤਰੀ ਬਾਈ ਫੂਲੇ ਰਹੀ ਹੈ, ਜਦਕਿ ਰਾਸ਼ਟਰੀ ਸੈਣੀ ਸਭਾ ਦੇ ਜ਼ਿਲ੍ਹਾ ਜਰਨਲ ਸਕੱਤਰ ਰਣਧੀਰ ਸੈਣੀ ਨੇ ਕਿਹਾ ਕਿ ਅੱਜ ਸਾਵਿਤਰੀ ਬਾਈ ਫੂਲੇ ਵਲੋਂ ਦਰਸਾਏ ਰਾਹ 'ਤੇ ਅੱਗੇ ਵਧਣਾ ਸਮੇਂ ਦੀ ਮੁੱਖ ਮੰਗ ਹੇ | ਇਸ ਮੌਕੇ ਸੁਰਜੀਤ ਸੈਣੀ, ਮੀਨਾਕਸ਼ੀ ਸੈਣੀ, ਦਿਆ ਪ੍ਰਕਾਸ਼, ਬਲਜੀਤ ਚੌਹਾਨ, ਈਸ਼ਮ ਸਿੰਘ ਚੌਹਾਨ, ਰਾਜਿੰਦਰ ਭੰਡਾਰੀ, ਰਾਜਿੰਦਰ ਗੁਪਤਾ, ਬਲਰਾਜ ਰੰਗਾਸ, ਓਮ ਪ੍ਰਕਾਸ਼ ਜਾਟਸ, ਦਿਲਵਾਗ ਸਿੰਘ ਸਨਹੌਤਾ, ਵਿਨੋਦ ਗੁਪਤਾ, ਅਖਿਲ ਭਾਰਤੀ ਵਿਮੁਕਤ ਜਾਤੀ ਜਨਜਾਤੀ ਮਹਾਂਸੰਘ ਦੇ ਰਾਸ਼ਟਰੀ ਪ੍ਰਧਾਨ ਰਾਜੀਵ ਕੁਮਾਰ, ਪ੍ਰੀਤੀ ਕੇਮ, ਸੁਨੀਤਾ, ਤਮੰਨਾ, ਬਲਜੀਤ ਸੈਣੀ, ਧਨੰਜੈ ਸੈਣੀ, ਤੇਜਸ ਸੈਣੀ, ਬਲਵੰਤ ਸਿੰਘ ਤੇ ਅਮਿਤ ਸੈਣੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰਨਾਲ 'ਚ ਬਣ ਰਹੇ ਐਲੀਵੇਟਿਡ ਫਲਾਈਓਵਰ ਦਾ ਨਾਂਅ ਅਟਲ ਸੇਤੂ ਰੱਖਿਆ ਜਾਵੇਗਾ : ਮਨੋਹਰ ਲਾਲ <br/> ਅਗਲੀ ਖ਼ਬਰ ਮੋਟਰਸਾਈਕਲ 'ਤੇ ਸਵਾਰ ਇਕ ਨੌਜਵਾਨ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗਿ੍ਫਤਾਰ
Ad Position 24