29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਭਰੂਣ ਲਿੰਗ ਨਿਰਧਾਰਨ ਟੈਸਟ ਕਰਦਿਆਂ ਬਰਵਾਲਾ ਦੇ ਡਾ. ਅਨੰਤ ਰਾਮ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 31-01-2026
ਟੋਹਾਣਾ/ਜਾਖ਼ਲ, 30 ਜਨਵਰੀ (ਮਨਜੀਤ ਸਿੰਘ)-ਪੁਲਿਸ ਨੇ ਭਰੂਣ ਲਿੰਗ ਨਿਰਧਾਰਨ ਟੈੱਸਟ ਕਰਵਾਉਣ ਲਈ ਬਰਵਾਲਾ ਦੇ ਨਾਮਵਰ ਡਾ. ਅਨੰਤ ਰਾਮ ਨੂੰ ਗਿ੍ਫ਼ਤਾਰ ਕੀਤਾ ਹੈ | ਸਿਹਤ ਵਿਭਾਗ ਦੀ ਟੀਮ ਨੂੰ ਲਿੰਗ ਨਿਰਧਾਰਨ ਟੈੱਸਟਾਂ ਬਾਰੇ ਸੂਚਨਾ ਮਿਲੀ ਸੀ | ਇਸ ਜਾਣਕਾਰੀ ਦੇ ਆਧਾਰ 'ਤੇ ਟੀਮ ਨੇ ਪੁਲਿਸ ਨਾਲ ਮਿਲ ਕੇ ਕਲੀਨਿਕ 'ਤੇ ਛਾਪਾ ਮਾਰਿਆ | ਸੂਤਰਾਂ ਅਨੁਸਾਰ ਡਾ. ਅਨੰਤ ਰਾਮ ਬਰਵਾਲਾ ਮੌਕੇ 'ਤੇ ਭਰੂਣ ਲਿੰਗ ਨਿਰਧਾਰਨ ਟੈੱਸਟ ਕਰਦੇ ਹੋਏ ਪਾਏ ਗਏ | ਡਾਕਟਰ ਸੱਤ ਵਾਰ ਪਹਿਲਾਂ ਫੜਿਆ ਜਾ ਚੁੱਕਾ ਹੈ | ਡਾ. ਅਨਾਮਿਕਾ ਬਿਸ਼ਨੋਈ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ | ਛਾਪੇਮਾਰੀ ਦੌਰਾਨ ਡਾ. ਬਰਵਾਲਾ ਬਾਲਾ ਜੀ ਕਲੀਨਿਕ ਦੀ ਉੱਪਰਲੀ ਮੰਜ਼ਿਲ 'ਤੇ ਭਰੂਣ ਲਿੰਗ ਨਿਰਧਾਰਨ ਟੈੱਸਟ ਕਰਦੇ ਹੋਏ ਪਾਏ ਗਏ | ਟੀਮ ਨੇ ਤੁਰੰਤ ਉਨ੍ਹਾਂ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ | ਸਿਹਤ ਵਿਭਾਗ ਦੀ ਟੀਮ ਜਾਂਚ ਕਰ ਰਹੀ ਹੈ | ਡਾ. ਅਨੰਤ ਰਾਮ ਪਹਿਲਾਂ ਵੀ ਸੱਤ ਵਾਰ ਭਰੂਣ ਲਿੰਗ ਨਿਰਧਾਰਨ ਟੈੱਸਟ ਕਰਦੇ ਫੜੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਕੱਢੀ ਮੰਗਲ ਕਲਸ਼ ਯਾਤਰਾ ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪਿੰਡ ਮਿਓਾਦ ਕਲਾਂ ਵਿਖੇ ਸ਼ਰਧਾ ਨਾਲ ਮਨਾਇਆ
Ad Position 24