ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਧੁਨਿਕ ਤਕਨਾਲੋਜੀ ਨਵੀਨਤਾਕਾਰਾਂ ਦੀ ਸਭ ਤੋਂ ਵੱਡੀ ਤਾਕਤ ਬਣਦੀ ਜਾ ਰਹੀ-ਮਨਿਕਾ ਸੇਠੀ

Ad Position 21
No active advertisement
ਅਜੀਤ ਡੈਸਕ 01-02-2026
ਯਮੁਨਾਨਗਰ, 31 ਜਨਵਰੀ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਵਲੋਂ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੀ ਅਗਵਾਈ ਹੇਠ ਵਿਸ਼ੇਸ਼ ਐਕਸਟੈਂਸ਼ਨ ਲੈਕਚਰ ਦਾ ਪ੍ਰਬੰਧ ਕੀਤਾ | ਇਸ ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ ਦੀਆਂ ਕ੍ਰਾਂਤੀਕਾਰੀ ਤਕਨਾਲੋਜੀਆਂ ਖਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇੰਡਸਟਰੀ 4.0 ਦੇ ਸੰਕਲਪਾਂ ਨਾਲ ਜਾਣੂ ਕਰਵਾਉਣਾ ਸੀ | ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ, ਆਈ. ਆਈ. ਸੀ. ਕਨਵੀਨਰ ਵਿਵੇਕ ਤੇ ਪ੍ਰੋਗਰਾਮ ਕਨਵੀਨਰ ਮਮਤਾ ਥਾਪਰ ਦੀ ਪ੍ਰਧਾਨਗੀ ਹੇਠ ਹੋਏ ਸੈਸ਼ਨ ਦੌਰਾਨ ਮੁੱਖ ਬੁਲਾਰੇ ਵਜੋਂ ਹਾਜ਼ਰੀ ਭਰਦਿਆਂ ਮਨਿਕਾ ਸੇਠੀ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੰਡਸਟਰੀ 4.0 ਟੂਲ ਅੱਜ ਨਵੀਨਤਾਕਾਰਾਂ ਅਤੇ ਉੱਦਮੀਆਂ ਲਈ ਸਭ ਤੋਂ ਸ਼ਕਤੀਸ਼ਾਲੀ ਵਿਕਾਸ ਚਾਲਕ ਬਣ ਗਏ ਹਨ | ਉਨ੍ਹਾਂ ਦੱਸਿਆ ਕਿ ਕਿਵੇਂ ਸਮਾਰਟ ਆਟੋਮੇਸ਼ਨ, ਡੇਟਾ ਵਿਸ਼ਲੇਸ਼ਣ, ਰੋਬੋਟਿਕਸ ਅਤੇ ਇੰਟਰਨੈੱਟ ਆਫ਼ ਥਿੰਗਜ਼ ਵਰਗੀਆਂ ਤਕਨਾਲੋਜੀਆਂ ਨੇ ਨਾ ਸਿਰਫ਼ ਵੱਡੇ ਉਦਯੋਗਾਂ ਦੇ ਕੰਮਕਾਜ ਨੂੰ ਬਦਲਿਆ ਹੈ, ਸਗੋਂ ਸਟਾਰਟਅੱਪਸ ਅਤੇ ਛੋਟੇ-ਮੱਧਮ ਉੱਦਮਾਂ ਲਈ ਵੀ ਬਹੁਤ ਸਾਰੇ ਮੌਕੇ ਖੋਲ੍ਹੇ ਹਨ | ਉਨ੍ਹਾਂ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ ਕਿ ਇੰਡਸਟਰੀ 4.0 ਦੇ ਤਹਿਤ ਸਮਾਰਟ ਫੈਕਟਰੀਆਂ ਅਤੇ ਡਿਜੀਟਲ ਸਪਲਾਈ ਚੇਨਾਂ ਨੂੰ ਹੁਣ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਦਕਿ ਰੋਬੋਟਿਕਸ ਅਤੇ ਸੈਂਸਰ-ਆਧਾਰਿਤ ਤਕਨਾਲੋਜੀਆਂ ਦੀ ਵਰਤੋਂ ਨਾਲ ਉਤਪਾਦਨ ਗੁਣਵੱਤਾ 'ਚ ਬੇਮਿਸਾਲ ਸੁਧਾਰ ਹੋਏ ਹਨ | ਇਸ ਨਾਲ ਸਿੱਧੇ ਤੌਰ 'ਤੇ ਉਨ੍ਹਾਂ ਨੌਜਵਾਨਾਂ ਅਤੇ ਨਵੀਨਤਾਕਾਰਾਂ ਨੂੰ ਲਾਭ ਹੋ ਰਿਹਾ ਹੈ ਜੋ ਕਿ ਨਵੇਂ ਉਤਪਾਦਾਂ ਤੇ ਸੇਵਾਵਾਂ ਰਾਹੀਂ ਬਾਜ਼ਾਰ 'ਚ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਭਾਰਤ ਨੂੰ ਇਕ ਗਲੋਬਲ ਇਨੋਵੇਸ਼ਨ ਹੱਬ ਵਜੋਂ ਸਥਾਪਿਤ ਕਰਨ ਲਈ ਸਰਕਾਰ ਇਨਕਿਊਬੇਸ਼ਨ ਸੈਂਟਰਾਂ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਵਰਗੀਆਂ ਪਹਿਲਕਦਮੀਆਂ ਨੂੰ ਵੀ ਲਾਗੂ ਕਰ ਰਹੀ ਹੈ | ਇਸ ਅਕਾਦਮਿਕ ਸੈਸ਼ਨ ਨੂੰ ਸਫ਼ਲ ਬਣਾਉਣ 'ਚ ਸੋਨਲ ਕੰਬੋਜ, ਨੇਹਾ ਸ਼ਰਮਾ, ਅਰਸ਼ੀ ਤੇ ਹਰਸ਼ ਸ਼ਰਮਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੰਤ ਸ਼੍ਰੋਮਣੀ ਰਵਿਦਾਸ ਦੀਆਂ ਸਿੱਖਿਆਵਾਂ ਸਮਾਜ ਨੂੰ ਮਨੁੱਖੀ ਸੇਵਾ ਦਾ ਰਸਤਾ ਦਿਖਾਉਂਦੀਆਂ- ਨਵੀਨ ਜਿੰਦਲ ਅਗਲੀ ਖ਼ਬਰ ਖੋਜ ਕਾਰਜਾਂ ਹਿਤ ਪਿ੍ੰਸੀਪਲ ਗੁਰਤੇਜ ਸਿੰਘ ਦੀ ਮਿ੍ਤਕ ਦੇਹ ਦਾਨ
Ad Position 24
No active advertisement