16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਖੋਜ ਕਾਰਜਾਂ ਹਿਤ ਪਿ੍ੰਸੀਪਲ ਗੁਰਤੇਜ ਸਿੰਘ ਦੀ ਮਿ੍ਤਕ ਦੇਹ ਦਾਨ

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 01-02-2026
ਕਾਲਾਂਵਾਲੀ/ਸਿਰਸਾ, 31 ਜਨਵਰੀ (ਭੁਪਿੰਦਰ ਪੰਨੀਵਾਲੀਆ)-ਵਿਗਿਆਨਕ ਵਿਚਾਰਾ ਦੇ ਧਾਰਨੀ ਤੇ ਸਹਿਤ ਪ੍ਰੇਮੀ ਰਿਟਾਇਰ ਪਿ੍ੰਸੀਪਲ ਗੁਰਤੇਜ ਸਿੰਘ (85) ਦੀ ਮਿ੍ਤਕ ਦੇਹ ਤਰਕਸ਼ੀਲ ਆਗੂਆਂ ਦੀ ਸਹਾਇਤਾ ਨਾਲ ਬਠਿੰਡਾ ਦੇ ਏਮਜ਼ ਹਸਪਤਾਲ ਲਈ ਦਾਨ ਕਰ ਦਿੱਤਾ ਗਿਆ | ਮਰਹੂਮ ਗੁਰਤੇਜ ਸਿੰਘ ਦੀ ਸੁਪਤਨੀ ਮਾਤਾ ਸੁਰਜੀਤ ਕੌਰ, ਸਪੁਤਰੀ ਪਰਮਜੀਤ ਕੌਰ ਤੇ ਸਰਬਜੀਤ ਕੌਰ ਅਤੇ ਸਪੁਤਰ ਕਮਲਜੀਤ ਸਿੰਘ ਲਾਲੀ ਨੇ ਦੱਸਿਆ ਕਿ ਪਿ੍ਸੀਪਲ ਗੁਰਤੇਜ ਸਿੰਘ ਨੇ ਪਹਿਲਾਂ ਹੀ ਤਰਕਸ਼ੀਲ ਇਕਾਈ ਕਾਲਾਂਵਾਲੀ ਨੂੰ ਸੀਰ ਦਾਨ ਦਾ ਸਹਿਮਤੀ ਪੱਤਰ ਜਮਾਂ ਕਰਵਾ ਰੱਖਿਆ ਸੀ | ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਮਾ. ਸਮਸ਼ੇਰ ਸਿੰਘ ਚੋਰਮਾਰ ਤੇ ਮਾ. ਜਗਦੀਸ਼ ਸਿੰਘਪੁਰਾ ਅਤੇ ਪੱਤਰਕਾਰ ਨਰੇਸ਼ ਮਹੇਸ਼ਵਰੀ ਵੱਲੋਂ ਸ਼ਰੀਰ ਦਾਨ ਦੀ ਮਹਾਨਤਾ ਸੰਬੰਧੀ ਚਾਨਣਾ ਪਾਇਆ ਗਿਆ | ਸਮਾਜ ਸੇਵਕ ਜਸਵੰਤ ਸਿੰਘ ਪੈਂਟਾ ਨੇ ਦੱਸਿਆ ਕਿ ਸਹਾਰਾ ਕਲੱਬ ਕਾਲਾਂਵਾਲੀ ਦੀ ਵੈਨ ਵਿਚ ਮਿ੍ਤਕ ਦੇਹ ਨੂੰ ਏਮਜ਼ ਮੈਡੀਕਲ ਬਠਿਡਾ ਵਿਖੇ ਭੇਜਿਆ ਗਿਆ ਹੈ | ਸ਼ੋਕ ਗ੍ਰਸਤ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਨ ਵਾਲਿਆਂ 'ਚ ਗੁਰੂ ਕਾਸ਼ੀ ਸਹਿਤ ਅਕਾਦਮੀ ਦੇ ਪ੍ਰਧਾਨ ਮਾ. ਸੁਰਿੰਦਰ ਪਾਲ ਸਿੰਘ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਭੁਪਿੰਦਰ ਪੰਨੀਵਾਲੀਆ, ਰਿਟਾਇਰ ਕਰਮਚਾਰੀ ਸੰਘ ਦੇ ਪ੍ਰਧਾਨ ਮਾ. ਹਰਭਗਵਾਨ ਸ਼ਰਮਾ, ਮਾ. ਪਰਮਾਨੰਦ, ਮਾ. ਮਹਿੰਦਰ ਪਾਲ ਪੱਖੋ, ਹਰਦੇਵ ਸਿੰਘ ਅਗਰੋਈਆ ਅਤੇ ਮਾ. ਰਜੀਵ ਕੁਮਾਰ ਤੋਂ ਇਲਾਵਾ ਕਾਲਾਂਵਾਲੀ ਦੀਆਂ ਵਿਦਿਅਕ ਅਤੇ ਸਮਾਜਿਕ ਸੰਸਥਾਵਾਂ ਵਲੋ ਵੀ ਸ਼ੋਕ ਗ੍ਰਸਤ ਪਰਿਵਾਰ ਨਾਲ ਗਹਿਰੀ ਸੰਵੇਦਨਾਂ ਦਾ ਪ੍ਰਗਟਾਅ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆਧੁਨਿਕ ਤਕਨਾਲੋਜੀ ਨਵੀਨਤਾਕਾਰਾਂ ਦੀ ਸਭ ਤੋਂ ਵੱਡੀ ਤਾਕਤ ਬਣਦੀ ਜਾ ਰਹੀ-ਮਨਿਕਾ ਸੇਠੀ ਅਗਲੀ ਖ਼ਬਰ ਰਿਗਵੇਦਾ ਇੰਟਰਨੈਸ਼ਨਲ ਸਕੂਲ ਦੇ ਟੋਹਾਣਾ, ਜਾਖ਼ਲ ਤੇ ਮੂਨਕ 'ਚ ਆਰਟ ਐਂਡ ਸਕਾਲਰਸ਼ਿਪ ਟੇਲੈਂਟ ਹੰਟ ਪ੍ਰੀਖਿਆ ਅੱਜ
Ad Position 24