16-09-2026
ਅੱਖਰ:
Ad Position 18
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਰਿਗਵੇਦਾ ਇੰਟਰਨੈਸ਼ਨਲ ਸਕੂਲ ਦੇ ਟੋਹਾਣਾ, ਜਾਖ਼ਲ ਤੇ ਮੂਨਕ 'ਚ ਆਰਟ ਐਂਡ ਸਕਾਲਰਸ਼ਿਪ ਟੇਲੈਂਟ ਹੰਟ ਪ੍ਰੀਖਿਆ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਟੋਹਾਣਾ/ਜਾਖ਼ਲ, 31 ਜਨਵਰੀ (ਮਨਜੀਤ ਸਿੰਘ)-1 ਫਰਵਰੀ ਨੂੰ ਰਿਗਵੇਦਾ ਇੰਟਰਨੈਸ਼ਨਲ ਸਕੂਲ ਦੇ ਟੋਹਾਣਾ, ਜਾਖ਼ਲ ਤੇ ਮੂਨਕ ਵਿਚ ਆਰਟ ਐਂਡ ਸਕਾਲਰਸ਼ਿਪ ਟੇਲੈਂਟ ਹੰਟ ਹੋਣ ਜਾ ਰਿਹਾ ਹੈ | ਇਸ ਸੰਬੰਧੀ ਸਕੂਲ ਦੇ ਪ੍ਰਬੰਧਕ ਪ੍ਰਦੀਪ ਕੁਮਾਰ ਮੜੀਆ ਨੇ ਦੱਸਿਆ ਕਿ ਨਵੇਂ ਸੈਸ਼ਨ 2025-26 ਲਈ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਲਈ ਸਕੂਲ ਵਲੋਂ 1 ਫਰਵਰੀ ਨੂੰ ਆਰਟਸ ਸਕਾਲਰਸ਼ਿਪ ਟੇਲੈਂਟ ਹੰਟ ਪ੍ਰੀਖਿਆ ਦਾ ਆਯੋਜਿਤ ਕੀਤਾ ਜਾ ਰਿਹਾ | ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰੀਖਿਆ ਛੇਵੀਂ ਜਮਾਤ ਤੋਂ ਲੈ ਕੇ ਗਿਆਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹੋਵੇਗੀ | ਇਸ 'ਚ ਟੋਹਾਣਾ ਅਤੇ ਆਲੇ ਦੁਆਲੇ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ 'ਚ ਭਾਗ ਲੈਣਬਦਾ ਖੁੱਲ੍ਹਾ ਸੱਦਾ ਦਿੱਤਾ ਗਿਆ | ਇਸ ਪ੍ਰੀਖਿਆ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਧਾਰ ਕਾਰਡ ਦੀ ਕਾਪੀ ਪ੍ਰੀਖਿਆ ਤੋਂ ਕੁੱਝ ਸਮਾਂ ਪਹਿਲਾਂ ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਹੈ | ਉਨ੍ਹਾਂ ਨੇ ਦੱਸਿਆ ਕਿ ਟੋਹਾਣਾ ਦੇ ਵਿਦਿਆਰਥੀਆਂ ਲਈ 1 ਫਰਵਰੀ ਦੁਪਹਿਰ ਨੂੰ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਮਕੌਰਾ ਰੋਡ ਸਥਿਤ ਰਿਗਵੇਦਾ ਸਕੂਲ ਵਿਚ ਇਹ ਪ੍ਰੀਖਿਆ ਹੋਵੇਗੀ | ਇਸੇ ਤਰ੍ਹਾਂ ਹੀ 1 ਫਰਵਰੀ 2026 ਨੂੰ ਮੂਨਕ ਏਰੀਏ ਦੇ ਵਿਦਿਆਰਥੀ ਸਵੇਰੇ 10 ਵਜੇ ਤੋਂ 11 ਵਜੇ ਤੱਕ ਐਮ. ਐਸ. ਜੈਨ ਸਭਾ ਨਜ਼ਦੀਕ ਡਾਕਖ਼ਾਨਾ ਮੂਨਕ ਇਹ ਪ੍ਰੀਖਿਆ ਲਈ ਜਾਵੇਗੀ ਤੇ ਜਾਖ਼ਲ ਏਰੀਏ ਦੇ ਵਿਦਿਆਰਥੀਆਂ ਲਈ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ 13 ਪੰਥ ਭਵਨ ਵਿਚ ਇਹ ਪ੍ਰੀਖਿਆ ਹੋਵੇਗੀ | ਸ੍ਰੀ ਮੜੀਆ ਨੇ ਹੋਰ ਦੱਸਿਆ ਕਿ ਇਸ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਰਟ ਵਾਚ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਨੌਵੀਂ ਤੋਂ ਲੈ ਕੇ ਗਿਆਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਲੈਪਟਾਪ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਰਟ ਵਾਚ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਆਰਟਸ ਸਕਾਲਰਸ਼ਿਪ ਟੇਲੈਂਟ ਪ੍ਰੀਖਿਆ ਨੂੰ ਮੈਥੇਮੈਟਿਕਸ, ਸਾਇੰਸ, ਸੋਸ਼ਲ ਸਾਇੰਸ ਅਤੇ ਮੈਂਟਲ ਅਬਿਲਿਟੀ ਦੇ ਆਧਾਰ ਤੇ ਆਯੋਜਿਤ ਕੀਤਾ ਜਾਵੇਗਾ |
Ad Position 22
Gakhal new [Copy P22]
Ad Position 22
ਪਿਛਲੀ ਖ਼ਬਰ ਖੋਜ ਕਾਰਜਾਂ ਹਿਤ ਪਿ੍ੰਸੀਪਲ ਗੁਰਤੇਜ ਸਿੰਘ ਦੀ ਮਿ੍ਤਕ ਦੇਹ ਦਾਨ ਅਗਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਰੁਜ਼ਗਾਰ ਸਿਖਲਾਈ ਪ੍ਰੋਗਰਾਮ ਕਰਵਾਇਆ <br/>
Ad Position 24