ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਦਿੱਲੀ ਦੇ ਸਾਰੇ ਸਕੂਲਾਂ ਵਿਚ 220 ਦਿਨ ਲਾਜ਼ਮੀ ਪੜ੍ਹਾਈ ਹੋਵੇਗੀ ਸਿੱਖਿਆ ਡਾਇਰੈਕਟੋਰੇਟ ਦਾ ਨਿਰਦੇਸ਼

Ad Position 21
No active advertisement
ਅਜੀਤ ਡੈਸਕ 01-02-2026
ਨਵੀਂ ਦਿੱਲੀ, 31 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਨੂੰ ਅਪਰ ਪ੍ਰਾਇਮਰੀ ਕਲਾਸਾਂ ਲਈ ਘੱਟੋ-ਘੱਟ 220 ਦਿਨ ਲਾਜ਼ਮੀ ਤੌਰ 'ਤੇ ਪੜ੍ਹਾਈ ਕਰਾਉਣੀ ਹੋਵੇਗੀ | ਜਦਕਿ ਪ੍ਰਾਇਮਰੀ ਕਲਾਸਾਂ ਲਈ ਲਾਜ਼ਮੀ ਦਿਨਾਂ ਦੀ ਗਿਣਤੀ ਪ੍ਰਤੀ ਅਕਾਦਮਿਕ ਸਾਲ 200 ਹੋਵੇਗੀ | ਸਿੱਖਿਆ ਡਾਇਰੈਕਟੋਰੇਟ ਨੇ ਅਕਾਦਮਿਕ ਸਾਲ ਦੀ ਸ਼ੁਰੂਆਤ ਤੋਂ ਬਹੁਤ ਪਹਿਲਾਂ ਪੜ੍ਹਾਈ ਦੇ ਦਿਨਾਂ ਅਤੇ ਛੁੱਟੀਆਂ ਦੇ ਸੰਬੰਧ ਵਿਚ ਇਕ ਸਰਕੂਲਰ ਜਾਰੀ ਕੀਤਾ ਹੈ | ਇਸ ਵਿਚ ਕਿਹਾ ਗਿਆ ਹੈ ਕਿ ਸਕੂਲ ਨੂੰ ਨਿਸ਼ਚਿਤ ਕਰਨਾ ਹੋਵੇਗਾ ਕਿ ਘੱਟੋ-ਘੱਟ ਇੰਨੇ ਦਿਨ ਪੜ੍ਹਾਈ ਹੋਵੇ | ਸਿੱਖਿਆ ਡਾਇਰੈਕਟੋਰੇਟ ਨੇ ਸਕੂਲਾਂ ਨੂੰ ਇਸ ਸੰਬੰਧ ਵਿਚ ਇਕ ਹਲਫ਼ਨਾਮਾ ਜਮ੍ਹਾਂ ਕਰਾਉਣ ਲਈ ਕਿਹਾ ਹੈ | ਇਸ ਲਈ ਡਾਇਰੈਕਟੋਰੇਟ ਵਲੋਂ ਸਕੂਲਾਂ ਨੂੰ ਹਲਫ਼ਨਾਮੇ ਦਾ ਖਰੜਾ ਵੀ ਭੇਜਿਆ ਗਿਆ ਹੈ | ਡਾਇਰੈਕਟੋਰੇਟ ਵਲੋਂ ਜਾਰੀ ਸਰਕੂਲਰ ਵਿਚ ਸਾਰੇ ਸਕੂਲ ਮੁੱਖੀਆਂ ਨੂੰ ਆਰ.ਈ.ਟੀ. ਐਕਟ 2009 ਦੀ ਧਾਰਾ 19 ਵਿਚ ਦਿੱਤੇ ਗਏ ਉਪਬੰਧ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ | ਜਿਸ ਵਿਚ ਇਕ ਅਕਾਦਮਿਕ ਸਾਲ ਵਿਚ ਉੱਚ ਪ੍ਰਾਇਮਰੀ ਕਲਾਸਾਂ ਲਈ ਘੱਟੋ-ਘੱਟ 220 ਕੰਮਕਾਜੀ ਦਿਨਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕਮਮਾ ਗਲੋਬਲ ਫੈਡਰੇਸ਼ਨ (ਕੇ.ਜੀ.ਐਫ.) ਤਾਮਿਲਨਾਡੂ ਵਿਚ ਵਿਸ਼ਾਲ ਕਮਮਾ ਮਹਾਨਡੂ ਦਾ ਆਯੋਜਨ ਕਰਨ ਲਈ ਤਿਆਰ ਅਗਲੀ ਖ਼ਬਰ ਕੇਂਦਰੀ ਬਜਟ ਤੋਂ ਭਾਰਤੀ ਕਾਰੋਬਾਰੀਆਂ ਨੂੰ ਉਮੀਦਾਂ
Ad Position 24
No active advertisement