ਨਵੀਂ ਦਿੱਲੀ, 31 ਜਨਵਰੀ (ਮਿਸਰਦੀਪ ਭਾਟੀਆ)-ਕਮਮਾ ਗਲੋਬਲ ਫੈਡਰੇਸ਼ਨ (ਕੇ.ਜੀ.ਐਫ.) ਨੇ ਇਕ ਵਿਸ਼ਾਲ ਪ੍ਰੋਗਰਾਮ ਕਮਮਾ ਮਹਾਨਡੂ ਦਾ ਐਲਾਨ ਕੀਤਾ ਹੈ, ਜਿਸ ਦਾ ਆਯੋਜਨ ਤਾਮਿਲਨਾਡੂ ਦੇ ਸ੍ਰੀਪੇਰੁੰਬੁਦੁਰ ਵਿਚ 8 ਫਰਵਰੀ ਨੂੰ ਹੋਵੇਗਾ | ਇਹ ਐਲਾਨ ਅੱਜ ਨਵੀਂ ਦਿੱਲੀ ਦੇ ਪ੍ਰੈੱਸ ਕਲੱਬ ਆਫ਼ ਇੰਡੀਆ ਵਿਚ ਕੇ.ਜੀ.ਐਫ. ਦੇ ਸੰਸਥਾਪਕ ਅਤੇ ਪ੍ਰਧਾਨ ਜੈਟੀ ਕੁਸੁਮਾ ਕੁਮਾਰ ਨੇ ਕੀਤਾ | ਇਸ ਮੌਕੇ ਫੈਡਰੇਸ਼ਨ ਦੇ ਸੀਨੀਅਰ ਆਗੂ ਵੀ ਮੌਜੂਦ ਸਨ | ਕੇ.ਜੀ.ਐਫ. ਦਾ ਗਠਨ ਇਕ ਸਪੱਸ਼ਟ ਉਦੇਸ਼ ਨਾਲ ਕੀਤਾ ਗਿਆ ਸੀ | ਦੁਨੀਆ ਭਰ ਦੇ ਕਮਮਾ ਭਾਈਚਾਰਿਆਂ ਨੂੰ ਇਕਜੁੱਟ ਕਰਨਾ, ਉਨ੍ਹਾਂ ਵਿਚ ਮੁੜ ਤੋਂ ਸੱਭਿਆਚਾਰਕ ਕੁਨੈਕਸ਼ਨ ਬਣਾਉਣਾ, ਉਨ੍ਹਾਂ ਦੀ ਪਛਾਣ ਨੂੰ ਸੁਰੱਖਿਅਤ ਰੱਖਣਾ ਅਤੇ ਉਨ੍ਹਾਂ ਦੇ ਭਾਈਚਾਰੇ ਨੂੰ ਉਚਿਤ ਪ੍ਰਤੀਨਿਧਤਾ ਅਤੇ ਤਾਕਤ ਦੇਣੀ, ਜਿਸ ਦੇ ਉਹ ਹੱਕਦਾਰ ਹਨ | ਪਿਛਲੇ ਸਾਲ ਬਣਾਈ ਗਈ ਕੇ.ਜੀ.ਐਫ. ਨੇ ਇਕ ਸ਼ਕਤੀਸ਼ਾਲੀ ਦਿ੍ਸ਼ਟੀਕੋਣ ਨਾਲ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਇਸ ਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ | ਕੁਸੁਮਾ ਕੁਮਾਰ ਨੇ ਕਿਹਾ ਕਿ ਤਾਮਿਲਨਾਡੂ ਮਹਾਨਡੂ ਲਈ ਕਿ ਕੁਦਰਤੀ ਮੇਜ਼ਬਾਨ ਹੈ ਕਿਉਂਕਿ ਇੱਥੇ ਭਾਰਤ ਦੀ ਸਭ ਤੋਂ ਵੱਡੀ ਕਮਮਾਵਰ ਆਬਾਦੀ ਰਹਿੰਦੀ ਹੈ | ਇਕ ਅਨੁਮਾਨ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ 65 ਲੱਖ ਹੈ | ਰਾਜ ਨੇ ਕਈ ਪ੍ਰਸਿੱਧ ਹਸਤੀਆਂ ਦੁਨੀਆ ਨੂੰ ਦਿੱਤੀਆਂ ਹਨ, ਜਿਵੇਂ ਬੋਲਿਨੇਨੀ ਮੁਨੁਸਵਾਮੀ ਨਾਇਡੂ, ਜੀ.ਡੀ. ਨਾਇਡੂ, ਨਾਰਾਇਣ ਸਵਾਮੀ ਨਾਇਡੂ, ਅਰਕਟ ਵੀਰਾਸਵਾਮੀ ਨਾਇਡੂ ਅਤੇ ਵਾਈਕੋ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਜਿਵੇਂ ਖੇਤੀਬਾੜੀ, ਜਨਤਕ ਜੀਵਨ, ਨਵੀਨਤਾ ਅਤੇ ਸਮਾਜਿਕ ਸੁਧਾਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਇਸ ਖੇਤਰ ਵਿਚ ਨੇਤਾਵਾਂ ਅਤੇ ਸਾਮਰਾਜਾਂ ਦਾ ਇਕ ਅਮੀਰ ਇਤਿਹਾਸ ਰਿਹਾ ਹੈ ਜਿਸ ਵਿਚ ਵੀਰਪੰਡਿਆ ਕੱਟਾ ਬ੍ਰਾਹਮਣ, ਤਿਰੂਮਾਲਾ ਨਾਇਕਰ, ਮੰਗਾਮਾ, ਰਾਵੇਲਾ ਅਤੇ ਪੇਮਾਸਾਨੀ ਸਾਮਰਾਜ ਸ਼ਾਮਿਲ ਹਨ |