ਟੋਹਾਣਾ/ਜਾਖ਼ਲ, 1 ਫਰਵਰੀ (ਮਨਜੀਤ ਸਿੰਘ)-ਵਿਧਾਨ ਸਭਾ ਹਲਕਾ ਟੋਹਾਣਾ ਤੋਂ ਪਿੰਡ ਪਿਰਥਲਾ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਅਗਾਂਹਵਧੂ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਦੇ ਸਹਿਯੋਗ ਨਾਲ ਵਾਤਾਵਰਨ ਸੰਬੰਧੀ ਸਿੱਖਿਆ ਦਿੰਦੇ ਮਾਡਲ ਤਿਆਰ ਕਰ ਕੇ ਉਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ, ਜਿਸ ਨੂੰ ਦੇਖਣ ਲਈ ਆਲੇ ਦੁਆਲੇ ਦੇ ਪਿੰਡਾਂ ਦੇ ਪੰਚ, ਸਰਪੰਚ, ਮੁਹਤਬਰ ਲੋਕ ਤੇ ਆਮ ਲੋਕਾਂ ਨੂੰ ਹਾਜ਼ਰੀ ਭਰਨ ਲਈ ਬੁਲਾਇਆ ਗਿਆ | ਇਸ ਸੰਬੰਧੀ ਸਕੂਲ ਦੇ ਡਾਇਰੈਕਟਰ ਅਵਤਾਰ ਸਿੰਘ ਹੁਣਾਂ ਨੇ ਦੱਸਿਆ ਕਿ ਇਹ ਜੋ ਮਾਡਲ ਸਕੂਲ ਦੇ ਵਿਦਿਆਰਥੀਆਂ ਵਲੋਂ ਬਣਾਏ ਹਨ, ਇਹ ਮਾਡਲ ਸਕੂਲ ਦੇ ਬੱਚਿਆਂ ਨੂੰ ਸਿੱਖਿਆ ਦੇ ਕੇ ਬਣਵਾਏ ਹਨ ਜਿਸ ਪ੍ਰਕਾਰ ਦਾ ਅੱਜ ਕੱਲ੍ਹ ਮੌਸਮ ਚੱਲ ਰਿਹਾ ਹੈ, ਉਸ ਮੌਸਮ ਦੇ ਹਿਸਾਬ ਨਾਲ ਇਨ੍ਹਾਂ ਮਾਡਲਾਂ ਨੂੰ ਤਿਆਰ ਕੀਤਾ ਗਿਆ ਹੈ ਜਿਵੇਂ ਕਿ ਸੂਰਜ ਊਰਜਾ, ਵਿਅਰਥ ਕੂੜਾ ਕਰਕਟ ਦੀ ਸਾਂਭ ਸੰਭਾਲ ਕਰਨ ਨੂੰ ਲੈ ਕੇ ਤੇ ਹੋਰ ਬਹੁਤ ਸਾਰੇ 45 ਤੋਂ 50 ਦੇ ਕਰੀਬ ਮਾਡਲ ਸਕੂਲ ਦੇ ਬੱਚਿਆਂ ਵਲੋਂ ਤਿਆਰ ਕੀਤੇ ਗਏ ਹਨ | ਆਪੋ ਆਪਣੇ ਹੁਨਰ ਅਨੁਸਾਰ ਬੱਚਿਆਂ ਨੇ ਇਨ੍ਹਾਂ ਨੂੰ ਪ੍ਰਦਰਸ਼ਨ ਕੀਤਾ ਹੈ, ਜੋ ਵੀ ਬੱਚੇ ਇਸ ਸਕੂਲ 'ਚੋਂ ਸਿੱਖਿਆ ਪ੍ਰਾਪਤ ਕਰ ਕੇ ਨਿਕਲਦੇ ਹਨ, ਉਨ੍ਹਾਂ ਨੂੰ ਇਹੋ ਹੀ ਸਿਖਾਇਆ ਜਾਂਦਾ ਹੈ ਕਿ ਉਹ ਆਪਣੇ ਕੰਮਾਂ ਕਾਰਾਂ 'ਚ ਰੁਚੀ ਰੱਖ ਕੇ ਅੱਗੇ ਵਧਣ ਦੀ ਸੋਚ ਰੱਖਣ, ਜਿਸ ਨਾਲ ਉਨ੍ਹਾਂ ਦਾ ਮਾਨਸਿਕ ਬੌਧਿਕ ਵਿਕਾਸ ਹੋਵੇ ਤੇ ਉਹ ਆਪਣੇ ਕੰਮਾਂ ਵਿਚ ਨਿਪੁੰਨ ਹੋਣ | ਪਿ੍ੰਸੀਪਲ ਨਰੇਸ਼ ਨੈਣ, ਸੁਭਾਸ਼ ਰਾਓ, ਕੋਚ ਸੁਨੀਲ ਕੁਮਾਰ ਦੀ ਅਗਵਾਈ 'ਚ ਇਹ ਸਕੂਲ ਅੱਗੇ ਦੀ ਅੱਗੇ ਵੱਧਦਾ ਜਾ ਰਿਹਾ | ਸਰਪੰਚ ਪ੍ਰਤੀਨਿਧੀ ਰਾਜੂ ਬਰਡ ਪਾਰਤਾ ਤੇ ਡਾ. ਰਾਜ ਕੁਮਾਰ ਸਰਪੰਚ ਪਿੰਡ ਠਰਵੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਵੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪਿਰਥਲਾ ਵਿਖੇ ਪੜ੍ਹ ਰਹੇ ਹਨ, ਇਸ ਸਕੂਲ ਦੇ ਬੱਚਿਆਂ ਵਲੋਂ ਖੇਡਾਂ ਦੇ ਖੇਤਰ 'ਚ ਵੀ ਬਹੁਤ ਮੱਲਾਂ ਮਾਰੀਆਂ ਹਨ | ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪਿਰਥਲਾ ਦੇ ਬੱਚਿਆਂ ਵਲੋਂ ਮਾਡਲ ਬਣਾ ਕੇ ਸਾਇੰਸ ਪ੍ਰਦਰਸ਼ਨੀ ਲਗਾਈ ਗਈ, ਜਿਸ 'ਚ ਹੋਰ ਵੀ ਅਲੱਗ ਅਲੱਗ ਪ੍ਰਕਾਰ ਦੇ ਮਾਡਲ ਬਣਾ ਕੇ ਪ੍ਰਦਰਸ਼ਿਤ ਕੀਤੇ ਗਏ ਹਨ | ਇਸੇ ਕਰ ਕੇ ਹੀ ਸਕੂਲ ਦੇ ਪ੍ਰਬੰਧਕਾਂ ਵਲੋਂ ਆਲੇ ਦੁਆਲੇ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਆਮ ਲੋਕਾਂ ਨੂੰ ਇਸ ਵਿਗਿਆਨ ਪ੍ਰਦਰਸ਼ਨੀ ਵਿਚ ਬੁਲਾਇਆ ਗਿਆ | ਬੱਚਿਆਂ ਦਾ ਭਵਿੱਖ ਹੋਰ ਵੀ ਉਜਵਲ ਹੋਵੇ ਉਹ ਇਹੋ ਹੀ ਪਰਮ ਪਿਤਾ ਪਰਮਾਤਮਾ ਅੱਗੇ ਦੁਆ ਕਰਦੇ ਹਨ | ਇਕ ਹੋਰ ਲਾਗਲੇ ਪਿੰਡ ਤੋਂ ਆਈ ਅÏਰਤ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਇਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪਿਰਥਲਾ ਵਿਚ ਪੜ੍ਹਦੀ ਹੈ | ਇਸ ਸਕੂਲ 'ਚ ਬਹੁਤ ਬੇਹਤਰ ਸਹੂਲਤਾਂ ਹਨ ਜਿਵੇਂ ਕਿ ਬੈਠਣ ਦੀ ਸਹੂਲਤ ਆਉਣ ਜਾਣ ਦੀ ਸਹੂਲਤ, ਇਸ ਸਕੂਲ 'ਚ ਕੰਪੀਟੀਸ਼ਨ ਵੀ ਬਹੁਤ ਹੁੰਦੇ ਰਹਿੰਦੇ ਹਨ ਜੋ ਬੱਚਿਆਂ ਦੀ ਸਿੱਖਿਆ 'ਚ ਨਿਖਾਰ ਲਿਆਉਣ ਦਾ ਕੰਮ ਕਰਦੇ ਹਨ | ਇਹ ਜੋ ਬੱਚਿਆਂ ਵੱਲੋਂ ਪ੍ਰਦੂਸ਼ਣ, ਖੇਤੀਬਾੜੀ ਨਾਲ ਸੰਬੰਧਤ ਅਤੇ ਜੋ ਹੋਰ ਵੱਖ-ਵੱਖ ਮਾਡਲ ਬਣਾਏ ਗਏ ਹਨ, ਇਹ ਸਭ ਨੂੰ ਵਧੀਆ ਸੇਧ ਦੇਣਗੇ |