14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਵਾਈਸ ਚਾਂਸਲਰ ਨੇ ਡੀ.ਯੂ. ਆਰਟਸ ਫੈਕਲਟੀ ਵਿਖੇ ਵੰਦੇ ਮਾਤਰਮ ਹਾਲ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 05-02-2026
ਨਵੀਂ ਦਿੱਲੀ, 4 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੀ ਫੈਕਲਟੀ ਆਫ਼ ਆਰਟਸ ਵਿਚ 'ਵੰਦੇ ਮਾਤਰਮ ਹਾਲ' ਦਾ ਉਦਘਾਟਨ ਡੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕੀਤਾ | ਹਾਲ ਦੇ ਪ੍ਰਵੇਸ਼ ਦੁਆਰ 'ਤੇ ਵੰਦੇ ਮਾਤਰਮ ਦੇ ਸ਼ਿਲਾਲੇਖ ਦਾ ਉਦਘਾਟਨ ਵੀ ਵਾਈਸ ਚਾਂਸਲਰ ਨੇ ਕੀਤਾ | ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਹਾਲ ਕਈ ਸਾਲਾਂ ਤੱਕ ਪ੍ਰੇਰਨਾ ਦਾ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਨੇ ਹਰ ਸੰਕਟ ਵਿਚ ਭਾਰਤ ਦਾ ਸਾਥ ਦਿੱਤਾ ਹੈ | ਉਨ੍ਹਾਂ ਕਿਹਾ ਕਿ 1948 ਤੋਂ ਲੈ ਕੇ 2005 ਤੱਕ ਇਸ ਹਾਲ ਵਿਚ ਕਈ ਕਨਵੋਕੇਸ਼ਨ ਹੋਏ ਅਤੇ ਭਾਰਤ ਦੇ ਰਾਸ਼ਟਰਪਤੀ ਸਮੇਤ ਕਈ ਮਹਾਨ ਸ਼ਖ਼ਸੀਅਤਾਂ ਨੇ ਇਸ ਹਾਲ ਵਿਚ ਆਪਣੇ ਕਦਮ ਰੱਖੇ | ਜਦੋਂ ਵੀ ਡੀ.ਯੂ. ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਇਸ ਹਾਲ ਦਾ ਵੀ ਇਤਿਹਾਸ ਲਿਖਿਆ ਜਾਵੇਗਾ |
ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ 2021 ਵਿਚ ਦਿੱਲੀ ਯੂਨੀਵਰਸਿਟੀ ਵਿਚ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੂੰ ਸ਼ੰਕਰ ਲਾਲ ਹਾਲ, ਟੈਗੋਰ ਹਾਲ ਅਤੇ ਕਨਵੋਕੇਸ਼ਨ ਹਾਲ ਦੇਖਣ ਦਾ ਮੌਕਾ ਮਿਲਿਆ | ਇਹ ਹਾਲ ਬਹੁਤ ਖਸਤਾ ਹਾਲਤ ਵਿਚ ਸਨ | ਉਨ੍ਹਾਂ ਨੇ ਇਨ੍ਹਾਂ ਦੀ ਮੁਰੰਮਤ ਕਰਨ ਦਾ ਫ਼ੈਸਲਾ ਕੀਤਾ | ਇਨ੍ਹਾਂ ਵਿਚੋਂ ਸ਼ੰਕਰ ਲਾਲ ਹਾਲ ਅਤੇ ਟੈਗੋਰ ਹਾਲ ਦਾ ਨਵੀਨੀਕਰਨ ਪੂਰਾ ਹੋਣ ਤੋਂ ਬਾਅਦ ਉਦਘਾਟਨ ਹੋ ਚੁੱਕਿਆ ਸੀ | ਅਤੇ ਅੱਜ ਇਸ ਹਾਲ ਦੇ ਉਦਘਾਟਨ ਦੇ ਨਾਲ ਇਹ ਸਾਰੇ ਹਾਲ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਗਏ ਹਨ | ਉਨ੍ਹਾਂ ਕਿਹਾ ਕਿ ਡੀ.ਯੂ. ਵਿਚ ਚਲ ਰਹੇ ਸਾਰੇ ਨਿਰਮਾਣ ਅਤੇ ਨਵੀਨੀਕਰਨ ਪ੍ਰੋਜੈਕਟ 2027 ਤੱਕ ਪੂਰੇ ਹੋ ਜਾਣਗੇ | ਇਸ ਮੌਕੇ ਕਾਲਜਾਂ ਦੇ ਡੀਨ ਪ੍ਰੋ. ਬਲਰਾਮ ਪਾਣੀ, ਸਾਊਥ ਕੈਂਪਸ ਦੀ ਡਾਇਰੈਕਟਰ ਰਜਨੀ ਅੱਬੀ ਅਤੇ ਰਜਿਸਟਰਾਰ ਡਾ. ਵਿਕਾਸ ਗੁਪਤਾ ਸਮੇਤ ਕਈ ਕਾਲਜਾਂ ਦੇ ਪਿ੍ੰਸੀਪਲ, ਅਧਿਆਪਕ, ਅਧਿਕਾਰੀ ਤੇ ਬਹੁਤ ਸਾਰੇ ਪਿ੍ੰਸੀਪਲ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੇ.ਈ.ਈ. ਮੇਨ ਦੀ ਉੱਤਰ ਕੁੰਜੀ ਜਾਰੀ ਅਗਲੀ ਖ਼ਬਰ ਸੰਤ ਅਤਰ ਸਿੰਘ ਦੀ ਯਾਦ 'ਚ ਮਿਸਲ ਸਤਲੁਜ ਵਲੋਂ ਮੁਫ਼ਤ ਕਾਨੂੰਨੀ ਸਲਾਹ ਕੈਂਪ <br/>
Ad Position 24