14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਜੇ.ਈ.ਈ. ਮੇਨ ਦੀ ਉੱਤਰ ਕੁੰਜੀ ਜਾਰੀ

Ad Position 21
No active advertisement
ਅਜੀਤ ਡੈਸਕ 05-02-2026
ਨਵੀਂ ਦਿੱਲੀ, 4 ਫਰਵਰੀ (ਮਿਸਰਦੀਪ ਭਾਟੀਆ)-ਨੈਸ਼ਨਲ ਟੈਸਟਿੰਗ ਏਜੰਸੀ ਨੇ ਅੱਜ ਲਗਭਗ 13 ਲੱਖ ਉਮੀਦਵਾਰਾਂ ਲਈ ਜੇ.ਈ.ਈ. ਮੇਨ 2026 ਸੈਸ਼ਨ-1 ਲਈ ਆਰਜ਼ੀ ਉੱਤਰ ਕੁੰਜੀ ਅਤੇ ਜਵਾਬ ਸ਼ੀਟ ਜਾਰੀ ਕਰ ਦਿੱਤੀ ਹੈ | ਸੰਬੰਧਤ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਉੱਤਰ ਕੁੰਜੀ ਅਤੇ ਜਵਾਬ ਸ਼ੀਟ ਡਾਊਨਲੋਡ ਕਰ ਸਕਦੇ ਹਨ |
ਉੱਤਰ ਕੁੰਜੀ ਜਾਰੀ ਹੋਣ ਦੇ ਨਾਲ ਹੀ ਇਤਰਾਜ਼ ਦਰਜ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ | ਐਨ.ਟੀ.ਏ. ਨੇ ਦੱਸਿਆ ਕਿ ਉਮੀਦਵਾਰ 6 ਫਰਵਰੀ ਤੱਕ ਆਰਜ਼ੀ ਉੱਤਰ ਕੁੰਜੀ 'ਤੇ ਇਤਰਾਜ਼ ਦਰਜ ਕਰ ਸਕਦੇ ਹਨ | ਕੰਪਿਊਟਰ ਆਧਾਰਤ ਪ੍ਰੀਖਿਆ ਵਿਚ ਕਿਸੇ ਪ੍ਰਸ਼ਨ ਨੂੰ ਚੁਣੌਤੀ ਦੇਣ ਲਈ ਪ੍ਰਤੀ ਪ੍ਰਸ਼ਨ 200 ਰੁਪਏ ਫੀਸ ਜਮ੍ਹਾਂ ਕਰਨੀ ਹੋਵੇਗੀ | ਵਿਦਿਆਰਥੀ ਉੱਤਰ ਕੁੰਜੀ ਅਤੇ ਜਵਾਬ ਸ਼ੀਟ ਦੀ ਮਦਦ ਨਾਲ ਆਪਣੇ ਸੰਭਾਵੀ ਅੰਕ ਵੀ ਕੈਲਕੁਲੇਟ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜੀ-ਰਾਮ-ਜੀ ਨਾਲ ਪੇਂਡੂ ਪਰਿਵਾਰਾਂ ਨੂੰ ਵਧੇਰੇ ਕੰਮ ਤੇ ਆਰਥਿਕ ਸੁਰੱਖਿਆ ਮਿਲੇਗੀ-ਸਾਬਕਾ ਕੈਬਨਿਟ ਮੰਤਰੀ ਬਬਲੀ ਅਗਲੀ ਖ਼ਬਰ ਵਾਈਸ ਚਾਂਸਲਰ ਨੇ ਡੀ.ਯੂ. ਆਰਟਸ ਫੈਕਲਟੀ ਵਿਖੇ ਵੰਦੇ ਮਾਤਰਮ ਹਾਲ ਦਾ ਕੀਤਾ ਉਦਘਾਟਨ
Ad Position 24