14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਆਰੀਆ ਪ੍ਰਤਿਭਾ ਵਿਕਾਸ ਸੰਸਥਾਨ ਵਾਂਝੇ ਵਰਗਾਂ ਦੇ 44 ਪ੍ਰਤਿਭਾਸ਼ਾਲੀ ਯੂ. ਪੀ. ਐਸ. ਸੀ. ਉਮੀਦਵਾਰਾਂ ਨੂੰ ਬਣਾ ਰਿਹਾ ਸਸ਼ਕਤ

Ad Position 21
No active advertisement
ਅਜੀਤ ਡੈਸਕ 05-02-2026
ਨਵੀਂ ਦਿੱਲੀ, 4 ਫਰਵਰੀ (ਮਿਸਰਦੀਪ ਭਾਟੀਆ)-ਆਰੀਆ ਸਮਾਜ ਦੇ 'ਆਰੀਆ ਪ੍ਰਤਿਭਾ ਵਿਕਾਸ ਸੰਸਥਾਨ' (ਏ.ਪੀ.ਵੀ.ਐਸ.) ਸਕਾਲਰਸ਼ਿਪ ਪ੍ਰੋਗਰਾਮ ਅਧੀਨ ਆਰੀਆ ਸਮਾਜ ਹਰੀਨਗਰ ਕੈਂਪਸ ਵਿਚ ਇਕ ਵਿਸ਼ੇਸ਼ ਇੰਟਰ ਐਕਟਿਵ ਸੈਸ਼ਨ ਕੀਤਾ ਗਿਆ, ਜਿਸ ਵਿਚ ਸੰਸਥਾਨ ਦੇ ਸਲਾਹਕਾਰ ਅਤੇ ਯੂ.ਪੀ.ਐਸ.ਸੀ. ਉਮੀਦਵਾਰ ਇਕੱਠੇ ਜੁੜੇ | ਮੌਜੂਦਾ ਬੈਚ ਵਿਚ 44 ਵਿਦਿਆਰਥੀ ਸ਼ਾਮਿਲ ਹਨ, ਜੋ ਵਾਂਝੇ ਭਾਈਚਾਰਿਆਂ ਅਤੇ ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਜੰਮੂ ਕਸ਼ਮੀਰ ਸਮੇਤ ਵੱਖ-ਵੱਖ ਰਾਜਾਂ ਤੇ ਦੂਰ-ਦਰਾਜ ਖੇਤਰਾਂ ਤੋਂ ਆਏ ਹਨ | ਇਹ ਸਾਰੇ ਵਿਦਿਆਰਥੀ ਉਸ ਪ੍ਰੇਰਣਾਦਾਇਕ ਪਹਿਲ ਦਾ ਹਿੱਸਾ ਹਨ, ਜਿਸਦਾ ਉਦੇਸ਼ ਦੇਸ਼ ਦੇ ਭਵਿੱਖ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤਿਆਰ ਕਰਨਾ ਹੈ | ਇਹ ਵਿਦਿਆਰਥੀ ਹਰੀ ਨਗਰ, ਪੰਜਾਬੀ ਬਾਗ ਅਤੇ ਪੱਛਮੀ ਵਿਹਾਰ ਵਿਚ ਸਥਿਤ ਚਾਰ ਹੋਸਟਲਾਂ ਵਿਚ ਰਹਿੰਦੇ ਹਨ, ਜਿਥੇ ਉਨ੍ਹਾਂ ਨੂੰ ਮੁਫ਼ਤ ਰਿਹਾਇਸ਼, ਖਾਣਾ, ਮਾਰਗ ਦਰਸ਼ਨ ਅਤੇ ਕੋਚਿੰਗ ਪ੍ਰਦਾਨ ਕੀਤੀ ਜਾਂਦੀ ਹੈ | ਇਹ ਆਰੀਆ ਪ੍ਰਤਿਭਾ ਪਹਿਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ, ਜੋ ਹਰੇਕ ਵਿਦਿਆਰਥੀ ਨੂੰ ਉਨ੍ਹਾਂ ਦੀ ਵਿੱਤੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਬਰਾਬਰ ਮੌਕੇ ਉਪਲਬਧ ਕਰਾਉਂਦੀ ਹੈ | ਇੰਟਰ ਐਕਟਿਵ ਸੈਸ਼ਨ ਦੌਰਾਨ ਦਿੱਲੀ ਆਰੀਆ ਪ੍ਰਤੀਨਿਧੀ ਸਭਾ ਦੇ ਜਨਰਲ ਸਕੱਤਰ ਵਿਨੈ ਆਰੀਆ ਨੇ ਵਿਦਿਆਰਥੀ ਨੂੰ ਭਾਰਤ ਦੀ ਸਭ ਤੋਂ ਔਖੀ ਪ੍ਰੀਖਿਆ ਦੀ ਤਿਆਰ ਵਿਚ ਸੈਵ ਅਨੁਸ਼ਾਸਨ ਅਤੇ ਲਗਨ ਦੀ ਮਹੱਤਤਾ ਬਾਰੇ ਦੱਸ ਕੇ ਪ੍ਰੇਰਿਤ ਕੀਤਾ | ਪ੍ਰੋਗਰਾਮ ਦੌਰਾਨ ਬੋਲਦਿਆਂ ਵਿਨੈ ਆਰੀਆ ਨੇ ਕਿਹਾ ਕਿ ਆਰੀਆ ਸਮਾਜ ਹਮੇਸ਼ਾ ਇਹ ਮੰਨਦਾ ਰਿਹਾ ਹੈ ਕਿ ਸਿੱਖਿਆ ਸਮਾਜ ਨੂੰ ਉੱਨਤ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ | 'ਆਰੀਆ ਪ੍ਰਤਿਭਾ ਵਿਕਾਸ ਸੰਸਥਾਨ' ਰਾਹੀਂ ਅਸੀਂ ਸਿਰਫ਼ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰ ਨਹੀਂ ਕਰਾ ਰਹੇ, ਸਗੋਂ ਉਨ੍ਹਾਂ ਵਿਚ ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਚਰਿੱਤਰ ਦੀ ਭਾਵਨਾ ਦਾ ਨਿਰਮਾਣ ਕਰ ਰਹੇ ਹਾਂ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਜਹਾਂਗੀਰ ਕਹੇਰੂ ਵਿਖੇ ਮਿਸ਼ਨ ਲਾਈਫ਼ ਅਧੀਨ ਕਰਵਾਈਆਂ ਵੱਖ-ਵੱਖ ਗਤੀਵਿਧੀਆਂ <br/> ਅਗਲੀ ਖ਼ਬਰ ਸਰਕਾਰ ਵਲੋਂ ਐਡ ਟੈੱਕ ਪਲੇਟਫਾਰਮ ਨਾਲ ਸਾਂਝੇਦਾਰੀ ਜੇ. ਈ. ਈ., ਯੂ. ਪੀ. ਐਸ. ਸੀ. ਅਤੇ ਹੋਰ ਪ੍ਰੀਖਿਆਵਾਂ ਦੇ ਚਾਹਵਾਨਾ...
Ad Position 24