26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਭਾਜਪਾ ਨੌਜਵਾਨਾਂ ਦੇ ਭਵਿੱਖ ਨਾਲ ਖੇਡ ਰਹੀ-ਬਿ੍ਜੇਂਦਰ ਸਿੰਘ <br/>

Ad Position 21
No active advertisement
ਅਜੀਤ ਡੈਸਕ 07-02-2026
ਨਾਰਾਇਣਗੜ੍ਹ, 6 ਫਰਵਰੀ (ਪੀ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸੰਸਦ ਮੈਂਬਰ ਬਿ੍ਜੇਂਦਰ ਸਿੰਘ ਦੀ ਅਗਵਾਈ ਹੇਠ ਕੱਢੀ ਜਾ ਰਹੀ ਇਤਿਹਾਸਕ 'ਸਦਭਾਵ ਯਾਤਰਾ' ਨਾਰਾਇਣਗੜ੍ਹ ਦੇ ਪਿੰਡ ਕਾਠੇਮਾਜਰਾ, ਜੰਗੂ ਮਾਜਰਾ, ਰਾਮਪੁਰ, ਹੁਸੈਨੀ, ਧਨੌਰਾ, ਬਟੋਰਾ, ਨਈ ਬਰੌਲੀ ਤੇ ਬਰੌਲੀ ਨੂੰ ਹੁੰਦੀ ਹੋਈ ਨਾਰਾਇਣਗੜ੍ਹ ਦੇ ਬਾਜ਼ਾਰ ਵਿਖੇ ਪੁੱਜ ਕੇ ਸਮਾਪਤ ਹੋਈ | ਇਸ ਮੌਕੇ ਬਿ੍ਜੇਂਦਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਯਾਤਰਾ ਨੂੰ ਸ਼ੁਰੂ ਹੋਏ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਇਹ 48ਵਾਂ ਵਿਧਾਨ ਸਭਾ ਹਲਕਾ ਹੈ | ਉਨ੍ਹਾਂ ਕਿਹਾ ਕਿ ਇਸ ਯਾਤਰਾ ਨੂੰ ਹਰ ਜਗ੍ਹਾ ਭਾਰੀ ਸਮਰਥਨ ਮਿਲਿਆ ਹੈ | ਇਸ ਮੌਕੇ ਨੌਕਰੀਆਂ ਦੇ ਸੰਬੰਧ 'ਚ ਬਿ੍ਜੇਂਦਰ ਸਿੰਘ ਨੇ ਹਰਿਆਣਾ ਸਰਕਾਰ 'ਤੇ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨਾਲ ਖੇਡਣ ਦਾ ਦੋਸ਼ ਲਗਾਇਆ | ਉਨ੍ਹਾਂ ਸੂਬਾ ਸਰਕਾਰ ਦੇ ਬਿਨਾਂ ਕਿਸੇ ਖ਼ਰਚੇ ਜਾਂ ਪਰਚੀ ਦੇ ਨੌਕਰੀਆਂ ਦੇਣ ਦੇ ਦਾਅਵਿਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਨੌਕਰੀਆਂ ਨਹੀਂ ਦੇ ਰਹੀ ਹੈ ਤਾਂ ਬਿਨਾਂ ਕਿਸੇ ਖਰਚੇ ਜਾਂ ਪਰਚੀ ਦੇ ਨੌਕਰੀਆਂ ਦੇਣ ਦੇ ਦਾਅਵੇ ਕਿਥੋਂ ਤੱਕ ਜਾਇਜ਼ ਹਨ | ਉਨ੍ਹਾਂ ਕਿਹਾ ਕਿ ਸਰਕਾਰ ਜੋ ਨੌਕਰੀਆਂ ਦੇ ਵੀ ਰਹੀ ਹੈ, ਉਹ ਵੀ ਹਰਿਆਣਾ ਤੋਂ ਬਾਹਰ ਦੇ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੂਬੇ 'ਚ ਭਰਤੀ ਅਤੇ ਨਿਯੁਕਤੀ ਪ੍ਰਕਿਰਿਆ ਇੰਨੀ ਹੌਲੀ ਹੈ ਕਿ ਨੌਜਵਾਨ ਨੌਕਰੀਆਂ ਦੀ ਉਡੀਕ ਕਰਦੇ-ਕਰਦੇ ਓਵਰਏਜ਼ ਹੋ ਰਹੇ ਹਨ | ਜੇਕਰ ਹਰ ਸੱਤ ਸਾਲਾਂ ਬਾਅਦ ਨਿਯੁਕਤੀਆਂ ਕੀਤੀਆਂ ਜਾਣ ਤਾਂ ਇਸ ਤਰ੍ਹਾਂ ਹੀ ਹੋਵੇਗਾ | ਬਿ੍ਜੇਂਦਰ ਸਿੰਘ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਮਨਰੇਗਾ ਨੂੰ ਲੈ ਕੇ ਸਵਾਲ ਕਰਦਿਆਂ ਕਿਹਾ ਕਿ ਮਨਰੇਗਾ 'ਚ ਕੀਤੇ ਗਏ ਬਦਲਾਅ ਗਰੀਬ ਲੋਕਾਂ ਦੇ ਹਿੱਤਾਂ ਲਈ ਇਕ ਝਟਕਾ ਹਨ, ਜੋ ਕਿ ਪੂਰੀ ਤਰ੍ਹਾਂ ਗਰੀਬ ਵਿਰੋਧੀ ਹਨ | ਸਰਕਾਰ ਨੇ ਕੰਮ ਦੇ ਬਦਲੇ 100 ਦਿਨਾਂ ਦੇ ਰੁਜ਼ਗਾਰ ਦੀ ਵਿਵਸਥਾ ਨੂੰ ਖ਼ਤਮ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਰੁਜ਼ਗਾਰ ਵਿਵਸਥਾ ਹਰ ਗਰੀਬ ਵਿਅਕਤੀ ਲਈ ਸੀ, ਪਰ ਹੁਣ ਸਰਕਾਰ ਇਹ ਫੈਸਲਾ ਕਰੇਗੀ ਕਿ ਕਿਸ ਰਾਜ 'ਚ ਕਿਸ ਨੂੰ ਰੁਜ਼ਗਾਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਵੇਂ ਮਨਰੇਗਾ ਕਾਨੂੰਨ 'ਚ ਸਭ ਤੋਂ ਵੱਡੀ ਖਾਮੀ ਇਹ ਹੈ ਕਿ ਪਹਿਲਾਂ ਕੇਂਦਰ ਸਰਕਾਰ ਮਨਰੇਗਾ ਯੋਜਨਾ ਲਈ 90 ਫ਼ੀਸਦੀ ਫੰਡ ਪ੍ਰਦਾਨ ਕਰਦੀ ਸੀ, ਜਿਸ 'ਚ ਰਾਜ ਸਰਕਾਰ 10 ਫ਼ੀਸਦੀ ਹਿੱਸਾ ਦੇਣਾ ਪੈਂਦਾ ਸੀ, ਪਰ ਹੁਣ ਕੇਂਦਰ ਸਰਕਾਰ ਸਿਰਫ 60 ਫ਼ੀਸਦੀ ਫ਼ੰਡ ਪ੍ਰਦਾਨ ਕਰੇਗੀ ਤੇ ਬਾਕੀ ਦਾ 40 ਫ਼ੀਸਦੀ ਹਿੱਸਾ ਸੂਬਾ ਸਰਕਾਰਾਂ ਸਹਿਣ ਕਰਨਾ ਪਵੇਗਾ, ਜੋ ਕਿ ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਸੂਬਾ ਸਰਕਾਰਾਂ ਲਈ ਘਾਤਕ ਹੈ | ਇਸ ਮੌਕੇ ਜੀਂਦ ਤੋਂ ਮਹਿਲਾ ਕਾਂਗਰਸ ਪ੍ਰਧਾਨ ਲਾਜਵੰਤੀ ਢਿੱਲੋਂ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਮੇਲ ਸੈਣੀ, ਜਾਹਰ ਸਿੰਘ ਐਡਵੋਕੇਟ, ਕੁਲਦੀਪ, ਛਤਰਪਾਲ ਸਿੰਘ, ਪ੍ਰਦੀਪ ਬਖਸ਼ੀ, ਗੁਰਪ੍ਰੀਤ ਲਾਡੀ, ਰਣਬੀਰ ਸਿੰਘ, ਸ਼ਿਵ ਦਿਆਲ ਸਿੰਘ, ਨੀਰਜ ਮਲਹੋਤਰਾ, ਜਸਵਿੰਦਰ ਸਿੰਘ ਨਗੋਲੀ, ਨੀਰਜ ਚੇਅਰਮੈਨ, ਸੁਸ਼ੀਲ, ਨਰਿੰਦਰ ਨਾਰਾ, ਬਲਿੰਦਰ ਮਲਿਕ ਸਮੇਤ ਹੋਰ ਕਾਂਗਰਸੀ ਆਗੂ ਅਤੇ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥਣਾਂ ਨੂੰ ਵਿਹਾਰਕ ਅਨੁਭਵ ਤੇ ਅਨੁਭਵੀ ਸਿੱਖਿਆ ਪ੍ਰਦਾਨ ਕਰਨ ਲਈ ਦੱਖਣੀ ਭਾਰਤੀ ਥੀਮ ਵਾਲਾ ਕੈਫੇਟੇਰੀਆ ਕਰਵਾਇਆ... ਅਗਲੀ ਖ਼ਬਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਬਸਪਾ ਕਾਰਕੁਨਾਂ ਵਲੋਂ ਐਸ. ਪੀ. ਦਫ਼ਤਰ ਦੇ ਬਾਹਰ ਨਾਅਰੇਬਾਜ਼ੀ <br/>
Ad Position 24