ਯਮੁਨਾਨਗਰ, 6 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਦੇ ਪੀ. ਜੀ. ਫੂਡ, ਨਿਊਟ੍ਰੀਸ਼ਨ ਤੇ ਡਾਇਟੈਟਿਕਸ ਵਿਭਾਗ ਵਲੋਂ ਐਮ. ਐਸ. ਸੀ. ਦੀਆਂ ਵਿਦਿਆਰਥਣਾਂ ਨੂੰ ਵਿਹਾਰਕ ਅਨੁਭਵ ਤੇ ਅਨੁਭਵੀ ਸਿੱਖਿਆ ਪ੍ਰਦਾਨ ਕਰਨ ਲਈ ਇਕ ਦੱਖਣੀ ਭਾਰਤੀ ਥੀਮ ਵਾਲਾ ਕੈਫੇਟੇਰੀਆ ਸਫਲਤਾਪੂਰਵਕ ਕਰਵਾਇਆ | ਕੈਫੇਟੇਰੀਆ ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਆਪਣੇ ਰਸੋਈ ਹੁਨਰ, ਮੀਨੂ ਯੋਜਨਾਬੰਦੀ, ਭੋਜਨ ਪੇਸ਼ਕਾਰੀ ਤੇ ਪ੍ਰਬੰਧਨ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦਾ ਰਸਮੀ ਉਦਘਾਟਨ ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਤੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਅਜਿਹੀਆਂ ਨਵੀਨਤਾਕਾਰੀ ਵਿਦਿਅਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ | ਇਸ ਕੈਫੇਟੇਰੀਆ ਵਿਚ ਇਡਲੀ-ਸਾਂਭਰ, ਉਤਪਮ ਅਤੇ ਰਾਵਾ ਕੇਸਰੀ ਵਰਗੇ ਪ੍ਰਸਿੱਧ ਦੱਖਣੀ ਭਾਰਤੀ ਪਕਵਾਨ ਪਰੋਸੇ ਗਏ | ਇਸ ਮੌਕੇ ਥੀਮਡ ਸਜਾਵਟ ਨੇ ਦੱਖਣੀ ਭਾਰਤੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨੇ ਭੋਜਨ ਤਿਆਰ ਕਰਨ, ਲਾਗਤ ਕੰਟ੍ਰੋਲ, ਟੀਮ ਵਰਕ ਅਤੇ ਗਾਹਕ ਸੇਵਾ 'ਚ ਵਿਹਾਰਕ ਅਨੁਭਵ ਪ੍ਰਾਪਤ ਕੀਤਾ | ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਪ੍ਰਭਜੋਤ ਕੌਰ, ਰੂਹੀ ਗਰੇਵਾਲ, ਵਿਸ਼ਾਖਾ, ਪ੍ਰਾਚੀ ਤੇ ਕਾਜਲ ਮੌਜੂਦ ਸਨ |