26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸਪਰਿੰਗ ਡੇਲਜ਼ ਪਬਲਿਕ ਸਕੂਲ ਤੇ ਸਰਕਾਰੀ ਹਾਈ ਸਕੂਲ ਪੰਸਾਰਾ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 07-02-2026
ਯਮੁਨਾਨਗਰ, 6 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਵਲੋਂ ਸਕੂਲੀ ਬੱਚਿਆਂ 'ਚ ਨਵੀਂ ਸੋਚ, ਨਵੀਨਤਾ ਤੇ ਸਵੈ-ਰੁਜ਼ਗਾਰ ਨੂੰ ਉੁਤਸ਼ਾਹਿਤ ਕਰਨ ਲਈ ਸਪਰਿੰਗ ਡੇਲਜ਼ ਪਬਲਿਕ ਸਕੂਲ ਤੇ ਸਰਕਾਰੀ ਹਾਈ ਸਕੂਲ ਪੰਸਾਰਾ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ | ਇਸ ਦੌਰਾਨ ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ, ਨਵੀਨਤਾ ਤੇ ਉੱਦਮਤਾ ਨਾਲ ਸੰਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ | ਇਸ ਮੌਕੇ ਪੰਸਾਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਸਿੱਖਿਆ ਤੇ ਨਵੀਨਤਾ ਇਕ ਸਵੈ-ਨਿਰਭਰ ਭਾਰਤ ਦੇ ਅਧਾਰ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਨੂੰ ਸਪੱਸ਼ਟ ਕਰਨ, ਅਣਥੱਕ ਮਿਹਨਤ ਕਰਨ ਤੇ ਉੱਦਮਤਾ ਰਾਹੀਂ ਸਮਾਜ 'ਚ ਸਕਾਰਾਤਮਕ ਬਦਲਾਅ ਲਿਆਉਣ ਦੀ ਅਪੀਲ ਕੀਤੀ | ਫਾਈਨ ਆਰਟਸ ਵਿਭਾਗ ਦੇ ਚੇਅਰਪਰਸਨ ਵਿਕਾਸ ਵਾਲੀਆ ਤੇ ਇਨੋਵੇਸ਼ਨ ਅੰਬੈਸਡਰ ਡਾ. ਸਮਿ੍ਤੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਪੌਲੀਟੈਕਨਿਕ ਡਿਪਲੋਮਾ, ਸਰਟੀਫਿਕੇਟ ਕੋਰਸ, ਡਿਜ਼ੀਟਲ ਮਾਰਕੀਟਿੰਗ, ਹੋਟਲ ਮੈਨੇਜਮੈਂਟ ਅਤੇ ਆਈ. ਟੀ. ਆਈ. ਸਮੇਤ ਵੱਖ-ਵੱਖ ਖੇਤਰਾਂ 'ਚ ਕਰੀਅਰ ਬਣਾ ਸਕਦੇ ਹਨ | ਸਪਰਿੰਗ ਡੇਲਜ਼ ਪਬਲਿਕ ਸਕੂਲ ਦੇ ਇਨੋਵੇਸ਼ਨ ਅੰਬੈਸਡਰ ਹਰਸ਼ ਸ਼ਰਮਾ ਤੇ ਡਾ. ਮਨਮੀਤ ਕੌਰ ਨੇ ਉੱਦਮਤਾ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਸ਼ੋਰ ਅਵਸਥਾ ਦੌਰਾਨ ਸੰਤੁਲਿਤ ਸ਼ਖਸੀਅਤ ਵਿਕਾਸ, ਲੀਡਰਸ਼ਿਪ ਹੁਨਰ, ਸਮਾਂ ਪ੍ਰਬੰਧਨ ਤੇ ਰਚਨਾਤਮਕ ਸੋਚ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਨਵੀਨਤਾ ਤੇ ਉੱਦਮੀ ਹੁਨਰਾਂ ਨੂੰ ਅਪਣਾਉਣ ਲਈ ਵੀ ਉਤਸ਼ਾਹਿਤ ਕੀਤਾ | ਉਕਤ ਪ੍ਰੋਗਰਾਮ ਦੌਰਾਨ ਉੱਦਮਤਾ ਵਿਸ਼ੇ 'ਤੇ ਪੰਜ-ਸ਼ਬਦਾਂ ਦਾ ਉੱਦਮਤਾ ਮੁਕਾਬਲਾ ਕਰਵਾਇਆਸ, ਜਿਸ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਧੂਰੀ-ਲੁਧਿਆਣਾ-ਹਿਸਾਰ ਰੂਟ 'ਤੇ ਕਈ ਰੇਲ ਗੱਡੀਆਂ ਮੁੜ ਚਾਲੂ <br/> ਅਗਲੀ ਖ਼ਬਰ ਵਿਦਿਆਰਥਣਾਂ ਨੂੰ ਵਿਹਾਰਕ ਅਨੁਭਵ ਤੇ ਅਨੁਭਵੀ ਸਿੱਖਿਆ ਪ੍ਰਦਾਨ ਕਰਨ ਲਈ ਦੱਖਣੀ ਭਾਰਤੀ ਥੀਮ ਵਾਲਾ ਕੈਫੇਟੇਰੀਆ ਕਰਵਾਇਆ...
Ad Position 24