26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਕਮੇਟੀ ਵਲੋਂ ਐਸ. ਡੀ. ਐਮ. ਟੋਹਾਣਾ ਨੂੰ ਪੈਨਸ਼ਨਾਂ ਸੰਬੰਧੀ ਸੌਂਪਿਆ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 07-02-2026
ਟੋਹਾਣਾ/ਜਾਖ਼ਲ, 6 ਫਰਵਰੀ (ਮਨਜੀਤ ਸਿੰਘ)-ਬੁਢਾਪਾ ਪੈਨਸ਼ਨ ਕੱਟਣ ਨੂੰ ਲੈ ਕੇ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਕਮੇਟੀ ਦੀ ਟੀਮ ਨੇ ਐਸ. ਡੀ. ਐਮ. ਟੋਹਾਣਾ ਨੂੰ ਮੰਗ ਪੱਤਰ ਸੌਂਪਿਆ | ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਸਾਡੇ ਹੱਕ ਲੈ ਕੇ ਰਹਾਂਗੇ, ਦੇ ਨਾਅਰੇ ਮਾਰਦਿਆਂ ਪਗੜੀ ਜੱਟਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਇਕ ਫੈਸਲਾ ਲਿਆ ਸੀ ਕਿ ਹਰਿਆਣਾ ਸੂਬੇ ਵਿਚ ਜਿੰਨੀਆਂ ਵੀ ਤਹਿਸੀਲਾਂ ਹਨ, ਉਨ੍ਹਾਂ ਸਾਰੀਆਂ ਤਹਿਸੀਲਾਂ ਦੇ ਐਸ. ਡੀ. ਐਮ. ਨੂੰ 6 ਫਰਵਰੀ ਨੂੰ ਮੰਗ ਪੱਤਰ ਦੇਣਾ ਹੈ ਕਿ ਜਿਹੜੀਆਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਕੱਟੀਆਂ ਗਈਆਂ ਹਨ, ਉਨ੍ਹਾਂ ਨੂੰ ਸਰਕਾਰ ਬਹਾਲ ਕਰੇ, ਜਿਸ ਤੋਂ ਲੋਕ ਬਹੁਤ ਪਰੇਸ਼ਾਨ ਹਨ, ਬਜ਼ੁਰਗ ਬਹੁਤ ਦੁਖੀ ਹਨ | ਇਸ ਕਰਕੇ 6 ਫਰਵਰੀ ਨੂੰ ਟੋਹਾਣਾ ਦੇ ਮਿੰਨੀ ਸਕੱਤਰੇਤ ਪਹੁੰਚ ਕੇ ਐਸ. ਡੀ. ਐਮ. ਸਾਹਿਬ ਨੂੰ ਮੰਗ-ਪੱਤਰ ਦਿੱਤਾ ਗਿਆ ਹੈ | ਹਰਿਆਣੇ ਦੇ ਵੱਖੋ-ਵੱਖ ਤਹਿਸੀਲਾਂ 'ਚ ਵੀ ਐਸ. ਡੀ. ਐਮ. ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ | ਕਿਸਾਨ ਯੂਨੀਅਨ ਦੇ ਆਗੂ ਨੇ ਹੋਰ ਕਿਹਾ ਕਿ ਮੈਂ ਇਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਕਿ ਜੇ ਸਰਕਾਰ ਨੇ ਸਾਡੀ ਇਹ ਗੱਲ ਨਾ ਸੁਣੀ ਗਈ ਤਾਂ ਇਹ ਮੰਗ ਪੱਤਰ ਸੀ. ਐਮ. ਨੂੰ ਵੀ ਦਿੱਤੇ ਜਾਣਗੇ | ਅਗਲੀ ਰਣਨੀਤੀ ਸੰਬੰਧੀ ਕਿਸਾਨ ਆਗੂ ਨੇ ਦੱਸਿਆ ਕਿ ਆਉਣ ਵਾਲੀ 23, 24, 25 ਫਰਵਰੀ ਨੂੰ ਕੁਰੂਕਸ਼ੇਤਰ ਵਿਚ ਸਾਡਾ ਬਹੁਤ ਵੱਡਾ ਧਰਨਾ ਹੈ, ਉਥੇ ਤਿੰਨ ਦਿਨਾਂ ਦਾ ਪੜਾਅ ਹੈ ਅਤੇ ਉਹ ਇਹ ਮੰਗ ਨੂੰ ਉਥੇ ਵੀ ਪੂਰੇ ਜ਼ੋਰ ਸ਼ੋਰ ਨਾਲ ਚੁੱਕਣਗੇ | ਸਾਡੇ ਬਾਪੂ ਨੇ ਜਿਨ੍ਹਾਂ ਦੀਆਂ ਅੱਖਾਂ 'ਚ ਅੱਜ ਵੈਰਾਗ ਹੈ, ਉਨ੍ਹਾਂ ਦੇ ਵੈਰਾਗ ਨੂੰ ਠੱਲ੍ਹ ਪਾਉਣ ਲਈ ਅਤੇ ਉਨ੍ਹਾਂ ਦੀ ਮੰਗ ਪੂਰੀ ਕਰਵਾਉਣ ਲਈ ਜਾਨ ਦੀ ਬਾਜ਼ੀ ਲਾ ਦੇਣਗੇ | ਉਹ ਬਜ਼ੁਰਗਾਂ ਦੀ ਪੈਨਸ਼ਨ ਬਹਾਲ ਕਰਾ ਕੇ ਹਟਣਗੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਫੈਮਿਲੀ ਆਈ. ਡੀ. ਵਿਚ ਆਮਦਨ 3 ਲੱਖ ਤੋਂ ਵੱਧ ਹੈ, ਉਨ੍ਹਾਂ ਲੋਕਾਂ ਦੀ ਵੀ ਪੈਨਸ਼ਨ ਕੱਟੀ ਗਈ ਹੈ | ਇਸੇ ਤਰ੍ਹਾਂ ਕਿਸਾਨਾਂ ਦੇ ਖਾਤਿਆਂ ਵਿਚ ਆੜ੍ਹਤੀਆਂ ਨੇ ਜੋ ਪੈਸੇ ਪਾਏ ਸਨ ਉਨ੍ਹਾਂ ਦਾ ਰਿਕਾਰਡ ਮਿਲਾ ਕੇ ਦੇਖਦੇ ਹਨ ਜਿਸ ਕਰਕੇ ਵੀ ਕਿਸਾਨਾਂ ਦੀਆਂ ਪੈਨਸ਼ਨਾਂ ਕੱਟੀਆਂ ਜਾ ਰਹੀਆਂ ਹਨ | ਇਹੀ ਆਸ ਲੈ ਕੇ ਐਸ. ਡੀ. ਐਮ. ਟੋਹਾਣਾ ਪਾਸ ਪਹੁੰਚੇ ਹਨ ਤੇ ਮੰਗ-ਪੱਤਰ ਵੀ ਦਿੱਤਾ ਗਿਆ ਹੈ ਕਿ ਐਸ. ਡੀ. ਐਮ. ਇਸ ਮੰਗ ਪੱਤਰ ਨੂੰ ਸੀ. ਐਮ. ਤੱਕ ਪਹੁੰਚਾਉਣ ਜਿਸ ਨਾਲ ਬੁਢਾਪਾ ਪੈਨਸ਼ਨਾਂ ਨੂੰ ਬਹਾਲ ਕੀਤਾ ਜਾਵੇ | ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਕਮੇਟੀ ਵਲੋਂ ਕਰਜ਼ਾ ਮੁਆਫ਼ੀ ਬਾਰੇ ਕਿਹਾ ਕਿ ਜਿਵੇਂ ਮਹਾਰਾਸ਼ਟਰ ਦੇ ਕਿਸਾਨਾਂ ਨੇ ਵੱਡੇ ਪੱਧਰ 'ਤੇ ਇਕੱਠੇ ਹੋ ਕੇ ਕਿਸਾਨੀ ਸੰਬੰਧੀ ਕਰਜ਼ਾ ਮੁਆਫ਼ ਕਰਵਾਇਆ ਹੈ, ਉਸੇ ਹੀ ਤਰਜ਼ 'ਤੇ ਉਹ 23, 24 ਤੇ 25 ਫਰਵਰੀ ਨੂੰ ਕੁਰੂਕਸ਼ੇਤਰ ਵਿਚ ਸੀ. ਐਮ. ਦੀ ਕੋਠੀ ਦਾ ਘਿਰਾਓ ਕਰਨਗੇ, ਇਹ ਜੋ ਕਿਸਾਨਾਂ ਦੀ ਕਰਜ਼ੇ ਸੰਬੰਧੀ ਮੰਗ ਹੈ, ਇਸ ਨੂੰ ਵੀ ਉਹ ਪੂਰੀ ਕਰਵਾਉਣਗੇ |

Ad Position 22
No active advertisement
ਪਿਛਲੀ ਖ਼ਬਰ ਗੇਟ ਪ੍ਰੀਖਿਆ ਅੱਜ ਤੋਂ, ਦੇਸ਼ ਭਰ ਵਿਚ ਵੱਖ-ਵੱਖ ਸ਼ਿਫਟਾਂ ਵਿਚ ਹੋਵੇਗੀ ਅਗਲੀ ਖ਼ਬਰ ਐਡਵੋਕੇਟ ਰਮੇਸ਼ ਗਰੋਵਰ ਵਲੋਂ ਸ਼ਹੀਦ ਭਗਤ ਸਿੰਘ ਆਈ. ਟੀ. ਓ. ਟੀ. ਦਾ ਦੌਰਾ
Ad Position 24