ਨਵੀਂ ਦਿੱਲੀ, 6 ਫਰਵਰੀ (ਮਿਸਰਦੀਪ ਭਾਟੀਆ)-ਆਈ.ਆਈ.ਟੀ. ਗੁਹਾਟੀ 7 ਫਰਵਰੀ ਤੋਂ ਇੰਜੀਨੀਅਰ ਵਿਚ ਗ੍ਰੈਜੂਏਟ ਐਪਟੀਟਿਊਡ ਟੈਸਟ (ਗੇਟ) 2026 ਦੀ ਪ੍ਰੀਖਿਆ ਕਰਵਾਏਗੀ | ਇਹ ਪ੍ਰੀਖਿਆ 8, 14 ਅਤੇ 15 ਫਰਵਰੀ ਨੂੰ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਵੱਖ-ਵੱਖ ਸ਼ਿਫਟਾਂ ਵਿਚ ਹੋਵੇਗੀ | ਇਸ ਵਾਰ ਇਹ ਪ੍ਰੀਖਿਆ ਕੰਪਿਊਟਰ ਆਧਾਰਤ ਟੈਸਟ ਮੋਡ ਵਿਚ ਲਈ ਜਾ ਰਹੀ ਹੈ ਅਤੇ ਕੁੱਲ 30 ਪੇਪਰ ਸ਼ਾਮਿਲ ਹਨ | ਹਰ ਪੇਪਰ ਤਿੰਨ ਘੰਟੇ ਦਾ ਹੋਵੇਗਾ |