26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਫੋਰਟਿਸ ਐਸਕਾਰਟਸ ਓਖ਼ਲਾ ਵਿਖੇ ਐਡਵਾਂਸਡ ਬੋਨ ਕੈਂਸਰ ਗ੍ਰਸਤ 11 ਸਾਲਾ ਬੱਚੀ ਦੀ ਹੋਈ ਸਰਜਰੀ

Ad Position 21
No active advertisement
ਅਜੀਤ ਡੈਸਕ 07-02-2026
ਨਵੀਂ ਦਿੱਲੀ, 6 ਫਰਵਰੀ (ਮਿਸਰਦੀਪ ਭਾਟੀਆ)-ਫੋਰਟਿਸ ਐਸਕਾਰਟਸ ਹਸਪਤਾਲ ਓਖ਼ਲਾ ਦੇ ਡਾਕਟਰਾਂ ਨੇ ਇਕ 11 ਸਾਲ ਦੀ ਬੱਚੀ ਦਾ, ਜਿਸ ਦੇ ਖੱਬੇ ਪੈਰ 'ਤੇ ਸਟੇਜ 9V ਦਾ ਬੋਨ ਕੈਂਸਰ ਫੈਲ ਚੁੱਕਿਆ ਸੀ ਅਤੇ ਉਸ ਦੇ ਦੋਵੇਂ ਫੇਫੜਿਆਂ ਤੱਕ ਫੈਲ ਚੁੱਕਾ ਸੀ, ਦਾ ਸਫ਼ਲਤਾਪੂਰਵਕ ਇਲਾਜ ਕਰ ਕੇ ਇਸ ਮਾਮਲੇ ਤੋਂ ਪੈਦਾ ਹੋਏ ਡਰ, ਅਨਿਸ਼ਚਿਤਤਾ ਅਤੇ ਨਿਰਾਸ਼ਾ ਦੇ ਭਾਵ ਨੂੰ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਸੀ | ਇਸ ਗੁੰਝਲਦਾਰ ਅਤੇ ਭਾਵਨਾਤਮਕ ਤੌਰ 'ਤੇ ਚੁਣੌਤੀਪੂਰਨ ਮਾਮਲੇ ਦਾ ਪ੍ਰਬੰਧਨ ਡਾ. ਅਰਚਿਤ ਪੰਡਿਤ, ਡਾਇਰੈਕਟਰ ਅਤੇ ਵਿਭਾਗ ਮੁਖੀ ਸਰਜੀਕਲ ਓਨਕੋਲੋਜੀ ਦੀ ਅਗਵਾਈ ਵਾਲੀ ਸਮਰਪਿਤ ਬਹੁ-ਅਨੁਸ਼ਾਸਨੀ ਟੀਮ ਦੁਆਰਾ ਡਾ. ਵਿਨੀਤ ਗੋਇਲ, ਸਲਾਹਕਾਰ, ਸਰਜੀਕਲ ਓਨਕੋਲੋਜੀ, ਫੋਰਟਿਸ ਐਸਕਾਰਟਸ ਓਖ਼ਲਾ ਦੇ ਨਾਲ ਮਿਲ ਕੇ ਕੀਤਾ ਗਿਆ | ਇਸ ਬੱਚੀ ਨੂੰ ਜਦੋਂ ਇਲਾਜ ਲਈ ਫੋਰਟਿਸ ਐਸਕਾਰਟਸ ਓਖ਼ਲਾ ਲਿਆਂਦਾ ਗਿਆ ਤਾਂ ਉਹ ਤੁਰਨ ਤੋਂ ਅਸਮਰੱਥ ਸੀ | ਉਹ ਆਪਣੇ ਪੈਰ ਘਾਤਕ ਬੋਨ ਟਿਊਮਰ ਦੀ ਵਜ੍ਹਾ ਕਰ ਕੇ ਵੀਲ੍ਹਚੇਅਰ ਅਤੇ ਬੈਸਾਖੀਆਂ 'ਤੇ ਨਿਰਭਰ ਸੀ ਅਤੇ ਇਸ ਬਿਮਾਰੀ ਨੇ ਨਾ ਸਿਰਫ਼ ਉਸ ਨੂੰ ਥਕਾ ਦਿੱਤਾ ਸੀ, ਬਲਕਿ ਤੋੜ ਵੀ ਦਿੱਤਾ ਸੀ | ਮਰੀਜ ਦੇ ਪਰਿਵਾਰ ਨੂੰ ਸ਼ੁਰੂ ਵਿਚ ਦੱਸਿਆ ਗਿਆ ਕਿ ਪੈਰ ਕੱਟਣਾ ਹੀ ਬਚਾਅ ਦਾ ਇਕੋ-ਇਕ ਵਿਕਲਪ ਹੈ, ਜਿਸ ਨੂੰ ਸੁਣ ਕੇ ਬੱਚੀ ਅਤੇ ਉਸ ਦੀ ਮਾਂ ਪੂਰੀ ਤਰ੍ਹਾਂ ਟੁੱਟ ਗਈਆਂ ਸਨ | ਪਰ ਫੋਰਟਿਸ ਦੀ ਟੀਮ ਨੇ ਪੈਰ ਕੱਟਣ ਨੂੰ ਇਲਾਜ ਦੇ ਤੌਰ 'ਤੇ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਮਰੀਜ਼ ਦੇ ਪੈਰ ਨੂੰ ਬਚਾਉਣ ਲਈ ਵਧੇਰੇ ਉੱਨਤ ਤਕਨਾਲੋਜੀ ਦਾ ਸਹਾਰਾ ਲਿਆ | ਹਸਪਤਾਲ ਦੀ ਅਤਿਅੰਤ ਕੁਸ਼ਲ ਬਹੁ-ਅਨੁਸ਼ਾਸਨੀ ਟੀਮ ਦੀ ਦੇਖ-ਰੇਖ ਵਿਚ ਜਿਸ ਵਿਚ ਆਰਥੋਪੀਡਿਕ ਓਨਕੋਲੋਜੀ ਮਾਹਿਰ ਸ਼ਾਮਿਲ ਸਨ, ਇਸ ਬੱਚੀ ਦੀ ਲਿੰਬ ਕੰਜਰਵੇਸ਼ਨ ਸਰਜਰੀ ਕੀਤੀ ਗਈ ਅਤੇ ਉਸ ਦਾ ਪੈਰ ਕੱਟਣ ਤੋਂ ਬਚ ਗਿਆ | ਇਸ ਸਰਜਰੀ ਵਿਚ ਕੈਂਸਰ ਨਾਲ ਪ੍ਰਭਾਵਿਤ ਹੱਡੀ ਨੂੰ ਹਟਾਇਆ ਗਿਆ ਅਤੇ ਉਸ ਨੂੰ ਦੁਬਾਰਾ ਬਣਾਇਆ ਗਿਆ, ਜਿਸ ਨੇ ਮਰੀਜ਼ ਨੂੰ ਹੌਲੀ-ਹੌਲੀ ਰਿਕਵਰੀ ਅਤੇ ਆਤਮਵਿਸ਼ਵਾਸ ਨਾਲ ਭਰ ਦਿੱਤਾ | ਇਸ 11 ਸਾਲਾ ਮਰੀਜ਼ ਨੇ ਹਸਪਤਾਲਾਂ ਵਿਚ ਇਲਾਜ ਲਈ ਰੁਕਣ, ਕੰਮੋਥਰੈਪੀ ਪ੍ਰਕਿਰਿਆਵਾਂ ਅਤੇ ਤਿੰਨ ਵੱਡੀਆਂ ਸਰਜਰੀਆਂ ਦੇ ਬਾਵਜੂਦ ਹਿੰਮਤ ਦਿਖਾਈ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਕਮੇਟੀ ਦੇ ਭਿ੍ਸ਼ਟਾਚਾਰੀ ਪ੍ਰਬੰਧਕਾਂ ਨੇ ਸਿੱਖ ਅਦਾਰਿਆਂ ਨੂੰ ਤਬਾਹੀ ਦੇ ਕਗਾਰ ਪਹੁੰਚਾਇਆ <br/> ਸੰਸਦ 'ਚ... ਅਗਲੀ ਖ਼ਬਰ ਗੇਟ ਪ੍ਰੀਖਿਆ ਅੱਜ ਤੋਂ, ਦੇਸ਼ ਭਰ ਵਿਚ ਵੱਖ-ਵੱਖ ਸ਼ਿਫਟਾਂ ਵਿਚ ਹੋਵੇਗੀ
Ad Position 24