26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਦਿੱਲੀ ਕਮੇਟੀ ਦੇ ਭਿ੍ਸ਼ਟਾਚਾਰੀ ਪ੍ਰਬੰਧਕਾਂ ਨੇ ਸਿੱਖ ਅਦਾਰਿਆਂ ਨੂੰ ਤਬਾਹੀ ਦੇ ਕਗਾਰ ਪਹੁੰਚਾਇਆ <br/> ਸੰਸਦ 'ਚ ਸਿੱਖ ਮਸਲਿਆਂ 'ਤੇ ਚਰਚਾ ਲਈ ਰਾਹੁਲ ਗਾਂਧੀ ਨਾਲ ਕੀਤੀ ਸੀ ਮੁਲਾਕਾਤ-ਹਰਵਿੰਦਰ ਸਿੰਘ ਸਰਨਾ

Ad Position 21
No active advertisement
ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ | ਅਜੀਤ ਤਸਵੀਰ <br/> 07-02-2026
ਨਵੀਂ ਦਿੱਲੀ, 6 ਫਰਵਰੀ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵਲੋਂ ਕੁੱਝ ਮੁੱਦਿਆਂ ਨੂੰ ਲੈ ਕੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ ਕੀਤੀ ਗਈ ਸੀ, ਜਿਸ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਵਲੋਂ ਇਸ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ | ਇਸ ਬਾਰੇ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਮੌਜੂਦਾ ਪ੍ਰਬੰਧਕਾਂ ਨੇ ਸੰਗਤਾਂ ਦੇ ਦਸਵੰਧ ਤੇ ਗੁਰੂ ਦੀ ਗੋਲਕਾਂ ਦਾ ਕਰੋੜਾਂ ਰੁਪਿਆ ਲੁੱਟਣ ਦੇ ਨਾਲ ਹੀ ਸਿੱਖ ਅਦਾਰਿਆਂ ਨੂੰ ਤਬਾਹੀ ਕੰਢੇ ਪਹੁੰਚਾ ਦਿੱਤਾ ਹੈ ਅਤੇ ਕਿਧਰੇ ਨਾ ਕਿਧਰੇ ਇਨ੍ਹਾਂ ਨੂੰ ਸਰਕਾਰੀ ਸਰਪ੍ਰਸਤੀ ਵੀ ਹਾਸਿਲ ਹੈ | ਇਸ ਕਰਕੇ ਇਨ੍ਹਾਂ ਖ਼ਿਲਾਫ਼ ਸਰਕਾਰੀ ਪੱਧਰ 'ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ, ਜਿਸ ਕਾਰਨ ਦਿੱਲੀ ਦਾ ਸਿੱਖ ਭਾਈ ਚਾਰਾ ਬਹੁਤ ਹੀ ਬੇਚੈਨੀ ਮਹਿਸੂਸ ਕਰ ਰਿਹਾ ਹੈ | ਹਰਵਿੰਦਰ ਸਿੰਘ ਸਰਨਾ ਨੇ ਰਾਹੁਲ ਨਾਲ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਰਾਹੁਲ ਗਾਂਧੀ ਵਲੋਂ ਲੋਕ ਸਭਾ 'ਚ ਰਾਸ਼ਟਰੀ ਮਹੱਤਵ ਦੇ ਮਾਮਲਿਆਂ ਨੂੰ ਬੜੀ ਸਪੱਸ਼ਟਤਾ ਤੇ ਦਲੇਰੀ ਨਾਲ ਚੁੱਕਿਆ ਜਾਂਦਾ ਹੈ, ਜਿਸ ਦੇ ਲਈ ਹੋਰਨਾ ਲੋਕਾਂ ਤੋਂ ਇਲਾਵਾ ਦਿੱਲੀ ਦਾ ਸਿੱਖ ਭਾਈਚਾਰਾ ਵੀ ਪ੍ਰਭਾਵਿਤ ਹੈ | ਸਰਨਾ ਨੇ ਕਿਹਾ ਕਿ ਕਿਉਂਕਿ ਸੰਸਦ 'ਚ ਵੀ ਸਿੱਖ ਮਸਲਿਆਂ ਬਾਰੇ ਕੋਈ ਚਰਚਾ ਨਹੀਂ ਹੋ ਰਹੀ, ਇਸ ਲਈ ਉਨ੍ਹਾਂ (ਹਰਵਿੰਦਰ ਸਿੰਘ ਸਰਨਾ) ਨੇ ਰਾਹੁਲ ਨਾਲ ਮੁਲਾਕਾਤ ਦੌਰਾਨ ਪੁੱਛਿਆ ਕਿ ਕੀ ਤੁਸੀਂ ਸੰਸਦ ਵਿਚ ਸਾਡੇ ਸਿੱਖ ਮਸਲੇ ਚੁੱਕ ਸਕਦੇ ਹੋ ਤਾਂ ਰਾਹੁਲ ਨੇ ਹਾਂ-ਪੱਖੀ ਹੁੰਗਾਰਾ ਦਿੰਦਿਆਂ ਕਿਹਾ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ | ਸਰਨਾ ਨੇ ਕਿਹਾ ਕਿ ਸਾਡੀ ਲੋਕਤੰਤਰੀ ਵਿਵਸਥਾ ਖ਼ਤਮ ਕੀਤੀ ਜਾ ਰਹੀ ਹੈ, ਗੁਰਧਾਮਾਂ ਨੂੰ ਹਥਿਆਇਆ ਜਾ ਰਿਹਾ ਹੈ ਤੇ ਮੌਜੂਦਾ ਪ੍ਰਬੰਧਕ ਆਰ. ਐੱਸ. ਐੱਸ.-ਭਾਜਪਾ ਦੀ ਝੋਲੀ 'ਚ ਬੈਠ ਕੇ ਉਹੀ ਕੁੱਝ ਆਖਦੇ ਹਨ, ਜੋ ਉਹ ਨਿਰਦੇਸ਼ ਦਿੰਦੇ ਹਨ | ਇਸੇ ਕਰਕੇ ਉਨ੍ਹਾਂ ਨੇ ਭਿ੍ਸ਼ਟਾਚਾਰ ਪ੍ਰਬੰਧਕਾਂ ਦਾ ਕਾਰਜਕਾਲ ਵੀ ਵਧਾਇਆ ਗਿਆ ਹੈ | ਸਰਨਾ ਨੇ ਭਰੋਸਾ ਜਤਾਇਆ ਕਿ ਸਾਨੂੰ ਪੂਰੀ ਉਮੀਦ ਹੈ ਕਿ ਰਾਹੁਲ ਗਾਂਧੀ ਸੰਸਦ 'ਚ ਸਿੱਖ ਭਾਈਚਾਰਿਆਂ ਦੇ ਮਸਲੇ ਵੀ ਚੁੱਕਣਗੇ | ਇਸ ਮੌਕੇ ਸਰਨਾ ਨੇ ਬੰਦੀ ਸਿੰਘਾ ਦੀ ਰਿਹਾਈ ਦਾ ਜ਼ਿਕਰ ਵੀ ਕੀਤਾ ¢
Ad Position 22
No active advertisement
ਪਿਛਲੀ ਖ਼ਬਰ ਸੰਸਦ 'ਚ ਸਿੱਖ ਮਸਲਿਆਂ 'ਤੇ ਚਰਚਾ ਲਈ ਰਾਹੁਲ ਗਾਂਧੀ ਨਾਲ ਕੀਤੀ ਸੀ ਮੁਲਾਕਾਤ-ਹਰਵਿੰਦਰ ਸਿੰਘ ਸਰਨਾ ਅਗਲੀ ਖ਼ਬਰ ਫੋਰਟਿਸ ਐਸਕਾਰਟਸ ਓਖ਼ਲਾ ਵਿਖੇ ਐਡਵਾਂਸਡ ਬੋਨ ਕੈਂਸਰ ਗ੍ਰਸਤ 11 ਸਾਲਾ ਬੱਚੀ ਦੀ ਹੋਈ ਸਰਜਰੀ
Ad Position 24