20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

'ਸੁਨੱਖੀ ਪੰਜਾਬਣ' ਵਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਕਰਾਇਆ

Ad Position 21
No active advertisement
ਅਜੀਤ ਡੈਸਕ 23-02-2026
ਨਵੀਂ ਦਿੱਲੀ, 22 ਫਰਵਰੀ (ਜਗਤਾਰ ਸਿੰਘ)-'ਸੁਨੱਖੀ ਪੰਜਾਬਣ' ਵਲੋਂ ਸ਼ਹੀਦ ਬਿਸ਼ਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੌਮਾਂਤਰੀ ਮਾਂ-ਬੋਲੀ ਨੂੰ ਸਮਰਪਿਤ ਇਕ ਸੱਭਿਆਚਾਰ ਪ੍ਰੋਗਰਾਮ ਕਰਾਇਆ | ਪ੍ਰੋਗਰਾਮ ਦਾ ਮੁੱਖ ਉਦੇਸ਼ ਪੰਜਾਬੀ ਮਾਤ ਭਾਸ਼ਾ ਦੀ ਮਹੱਤਤਾ ਨੂੰ ਉਜਾਗਰ ਕਰਨਾ ਤੇ ਨਵੀਂ ਪੀੜ੍ਹੀ ਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ ਜੋੜਨਾ ਸੀ | ਇਸ ਮੌਕੇ ਮਨਪ੍ਰੀਤ ਕੌਰ, ਸਮੀਖਿਆ, ਅਮਨਦੀਪ ਕੌਰ ਤੇ ਗਗਨਪ੍ਰੀਤ ਕੌਰ ਨੇ ਆਪਣੀ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ | ਮਨਪ੍ਰੀਤ ਕੌਰ ਨੇ ਪੰਜਾਬੀ ਲੋਕ ਗੀਤਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਅਤੇ ਨਾਲ ਹੀ ਸਿਮਰਨ ਰੰਧਾਵਾ ਤੇ ਗਗਨਦੀਪ ਨੇ ਪੰਜਾਬੀ ਬੋਲੀ ਤੇ ਸੱਭਿਆਚਾਰ ਨਾਲ ਸੰਬੰਧਿਤ ਖ਼ੂਬਸੂਰਤ ਸਕਿੱਟ ਪੇਸ਼ ਕੀਤੇ | ਮੰਚ ਦਾ ਸੰਚਾਲਨ ਜਸਲੀਨ ਕੌਰ ਤੇ ਮਨਪ੍ਰੀਤ ਕੌਰ ਵਲੋਂ ਕੀਤਾ | ਇਸ ਦੇ ਨਾਲ ਹੀ ਮਾਤ ਭਾਸ਼ਾ ਵਿਸ਼ੇ 'ਤੇ ਭਾਸ਼ਨ ਤੇ ਵਿਚਾਰ-ਵਟਾਂਦਰਾ ਵੀ ਕਰਵਾਇਆ | ਕੈਨੇਡਾ ਤੋਂ ਆਏ ਅਸੀਸਪ੍ਰੀਤ ਕੌਰ ਨੇ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਤੇ ਪੰਜਾਬੀਆਂ ਦੀਆਂ ਭਾਸ਼ਾਈ ਔਕੜਾਂ ਬਾਰੇ ਜਾਣੂੰ ਕਰਵਾਇਆ | ਸੁਨੱਖੀ ਪੰਜਾਬਣ ਦੀ ਮੁਖੀ ਡਾ. ਅਵਨੀਤ ਕੌਰ ਭਾਟੀਆ ਨੇ ਘਰ 'ਚ ਬੱਚਿਆਂ ਨਾਲ ਪੰਜਾਬੀ ਪੜ੍ਹਨ, ਲਿਖਣ ਤੇ ਬੋਲਣ ਦੇ ਮਹੱਤਵ 'ਤੇ ਜ਼ੋਰ ਦਿੱਤਾ | ਪਰਮਦੀਪ ਕੌਰ ਨੇ ਅੱਖਰ ਕਾਰੀ ਦੇ ਮਹੱਤਵ ਨੂੰ ਬਿਆਨ ਕਰਦਿਆਂ ਅੱਖਰ ਕਾਰੀ ਵੀ ਕਰਵਾਈ | ਪ੍ਰੋਗਰਾਮ 'ਚ ਰਾਜਵੰਤ ਕੌਰ, ਐੱਸ. ਪੀ. ਸਿੰਘ ਤੇ ਉਮਿਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ ¢
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸ਼ੁਭਕਰਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਬੀਬੀ ਦੀਪ ਕੌਰ ਜੀ ਦੇ ਜੀਵਨ ਤੇ ਸ਼ਹਾਦਤ ਬਾਰੇ ਕਰਵਾਇਆ ਵਿਸ਼ੇਸ਼ ਲੈਕਚਰ
Ad Position 24