ਟੋਹਾਣਾ/ਜਾਖ਼ਲ, 23 ਫ਼ਰਵਰੀ (ਮਨਜੀਤ ਸਿੰਘ)-ਟੋਹਾਣਾ ਲਾਗਲੇ ਪਿੰਡ ਸਮੈਣ ਵਿਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਅੱਗੇ ਜਾ ਰਹੇ ਰੇਹੜੇ ਮਗਰ ਜਾ ਟਕਰਾਇਆ ਜਿਸ ਦੌਰਾਨ ਮੋਟਰਸਾਈਕਲ ਸਵਾਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਸਮੈਣ ਪਿੰਡ ਵਾਸੀਆਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਮੋਟਰਸਾਈਕਲ ਅੱਗੇ ਜਾ ਰਹੇ ਰੇਹੜੇ ਨਾਲ ਜਾ ਟਕਰਾਇਆ, ਜਿਸ ਦੌਰਾਨ ਇਕ ਨੌਜਵਾਨ ਜ਼ਖਮੀ ਹੋ ਗਿਆ | ਇਸ ਸੰਬੰਧੀ ਪ੍ਰਾਪਤ ਹੋਰ ਵੇਰਵੇ ਅਨੁਸਾਰ ਸਪੀਡ ਬਰੇਕਰ 'ਤੇ ਜਾ ਕੇ ਜਦੋਂ ਅੱਗੇ ਜਾ ਰਿਹਾ ਰੇਹੜਾ ਹੌਲੀ ਹੋਇਆ ਤਾਂ ਪਿੱਛੋਂ ਆ ਰਿਹਾ ਮੋਟਰਸਾਈਕਲ ਉਸ ਨਾਲ ਜਾ ਟਕਰਾਇਆ | ਲੋਕਾਂ ਨੇ ਇਹ ਵੀ ਦੱਸਿਆ ਕਿ ਪੀਬੀ 11 ਬੀ ਐਕਸ 6511 ਨੰਬਰ ਦਾ ਮੋਟਰਸਾਈਕਲ ਸਵਾਰ ਇਹ ਨੌਜਵਾਨ ਜਿਸ ਨੇ ਕੰਨ 'ਚ ਲੀਡ ਲਗਾ ਕੇ ਬਹੁਤ ਤੇਜ਼ ਮੋਟਰਸਾਈਕਲ 'ਤੇ ਆ ਰਿਹਾ ਸੀ ਕਿ ਰੇਹੜੇ ਨਾਲ ਜਾ ਟਕਰਾਇਆ | ਮੌਕੇ 'ਤੇ ਮੌਜੂਦ ਲੋਕਾਂ ਵਲੋਂ ਹਿੰਮਤ ਕਰ ਕੇ ਜ਼ਖ਼ਮੀ ਨੌਜਵਾਨ ਟੋਹਾਣਾ ਦੇ ਸਿਵਲ ਹਸਪਤਾਲ ਪਹੁੰਚਾਇਆ |