20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮਹਾਭਾਰਤ ਅਤੇ ਰਾਮਾਇਣ ਰੂਸ ਵਿਚ ਹਰਮਨਪਿਆਰੇ ਮਹਾਂਕਾਵਿ ਹਨ-ਵਿਨੋਗ੍ਰਾਦੋਵ <br/>

Ad Position 21
No active advertisement
ਪ੍ਰੋਗਰਾਮ ਦੌਰਾਨ ਰੂਸੀ ਲੇਖਕ ਇਲਿਆ ਲਿਓਨਿਦੋਵਿਚ ਵਿਨੋਗ੍ਰਾਦੋਵ ਨਾਲ ਗੱਲਬਾਤ ਕਰ ਰਹੇ ਡਾ. ਸੋਨੰੂ ਸੈਣੀ, ਐਸੋਸੀਏਟ ਪ੍ਰੋਫੈਸਰ, ਜੇ.ਐਨ.ਯੂ., ਦਿੱਲੀ | <br/> 27-02-2026
ਨਵੀਂ ਦਿੱਲੀ, 26 ਫਰਵਰੀ (ਮਿਸਰਦੀਪ ਭਾਟੀਆ)-ਸਾਹਿਤ ਦੇ ਰਾਹੀਂ ਸੱਭਿਆਚਾਰਕ ਆਦਾਨ-ਪ੍ਰਦਾਨ ਦੀ ਗੱਲਬਾਤ ਦਾ ਉਤਸਵ ਮਨਾਉਂਦੇ ਹੋਏ ਨੈਸ਼ਨਲ ਬੁੱਕ ਟਰੱਸਟ, ਇੰਡੀਆ ਨੇ 'ਰਾਈਟਿੰਗ ਬਿਓਾਡ ਬਾਰਡਰਜ਼' ਨਾਂਅ ਦਾ ਇਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ, ਜਿਸ ਵਿਚ ਸੰਚਾਲਕ ਡਾ. ਸੋਨੰੂ ਸੈਣੀ ਨੇ ਰੂਸੀ ਲੇਖਕ ਇਲੀਆ ਲਿਓਨਿਦੋਵਿਚ ਵਿਨੋਗ੍ਰਾਦੋਵ ਨਾਲ ਗੱਲਬਾਤ ਕੀਤੀ | ਨੈਸ਼ਨਲ ਬੁੱਕ ਟਰੱਸਟ ਦੇ ਡਾਇਰੈਕਟਰ ਯੁਵਰਾਜ ਮਲਿਕ ਨੇ ਮੁੱਖ ਮਹਿਮਾਨ ਇਲੀਆ ਲਿਓਨਿਦੋਵਿਚ ਵਿਨੋਗ੍ਰਾਦੋਵ, ਸੈਸ਼ਨ ਦੇ ਸੰਚਾਲਕ ਡਾ. ਸੋਨੰੂ ਸੈਣੀ, ਐਸੋਸੀਏਟ ਪ੍ਰੋਫੈਸਰ ਸੈਂਟਰ ਫਾਰ ਰਸ਼ੀਅਨ ਸਟੱਡੀਜ਼, ਜੇ.ਐਨ.ਯੂ., ਵਿਸ਼ੇਸ਼ ਮਹਿਮਾਨ ਭਾਰਤ ਵਿਚ ਰੂਸੀ ਸੰਘ ਦੇ ਦੂਤਾਵਾਸ ਦੇ ਤੀਜੇ ਸਕੱਤਰ ਮਿਖਾਇਲ ਐਂਟਸੀਫੇਰੋਵ ਅਤੇ ਭਾਰਤ ਵਿਚ ਰਸ਼ੀਅਨ ਸੈਂਟਰ ਆਫ ਸਾਇੰਸ ਐਂਡ ਕਲਚਰ ਵਿਚ ਪ੍ਰਾਜੈਕਟਾਂ ਅਤੇ ਪ੍ਰੋਗਰਾਮਾਂ ਦੀ ਸਹਿ-ਨਿਰਦੇਸ਼ਕ ਅਨਾਸਤਾਸੀਆ ਇਲਯੂਸ਼ਿਨਾ ਦਾ ਪੁਸਤਕਾਂ ਅਤੇ ਰਵਾਇਤੀ ਸ਼ਾਲ ਦੇ ਕੇ ਸਵਾਗਤ ਕੀਤਾ | ਉਨ੍ਹਾਂ ਨੇ ਭਾਰਤੀ ਰਚਨਾਵਾਂ ਦੇ ਰੂਸੀ ਭਾਸ਼ਾ ਵਿਚ ਅਤੇ ਰੂਸੀ ਰਚਨਾਵਾਂ ਦੇ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਦੀ ਵਧ ਰਹੀ ਗਿਣਤੀ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਅਜਿਹੇ ਆਦਾਨ-ਪ੍ਰਦਾਨ ਦੋਵਾਂ ਦੇਸ਼ਾਂ ਵਿਚਕਾਰ ਸਾਂਝੇ ਸੱਭਿਆਚਾਰਕ ਵਾਤਾਵਰਨ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ | ਪ੍ਰੋਗਰਾਮ ਦੌਰਾਨ ਇਲੀਆ ਲਿਓਨਿਦੋਵਿਚ ਵਿਨੋਗ੍ਰਾਦੋਵ ਅਤੇ ਡਾ. ਸੋਨੰੂ ਸੈਣੀ ਵਿਚਕਾਰ ਅਰਥਪੂਰਨ ਗੱਲਬਾਤ ਹੋਈ | ਉਨ੍ਹਾਂ ਕਿਹਾ ਕਿ ਮੈਨੂੰ ਭੌਤਿਕ ਵਿਗਿਆਨ ਅਤੇ ਗਣਿਤ ਦਾ ਸਕਾਲਰ ਬਣਨ ਤੋਂ ਬਹੁਤ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ ਕਿ ਮੈਂ ਇਕ ਲੇਖਕ ਬਣ ਗਿਆ ਹਾਂ | ਮੈਂ ਬਚਪਨ ਤੋਂ ਹੀ ਪੜ੍ਹ ਅਤੇ ਲਿਖ ਰਿਹਾ ਹਾਂ | ਉਨ੍ਹਾਂ ਇਕ ਪੱਤਰਕਾਰ ਵਜੋਂ ਆਪਣੇ ਅਨੁਭਵ ਬਾਰੇ ਵੀ ਦੱਸਿਆ ਕਿ ਪੱਤਰਕਾਰੀ ਨੇ ਉਸ ਨੂੰ ਵੱਖ-ਵੱਖ ਤਰ੍ਹਾਂ ਦੀ ਜ਼ਿੰਦਗੀ ਅਤੇ ਨਜ਼ਰੀਏ ਦੇ ਰੂਬਰੂ ਕਰਾ ਕੇ ਉਸਦੀ ਲਿਖਤ ਨੂੰ ਅਮੀਰ ਬਣਾਇਆ ਹੈ | ਉਸਨੇ ਦੱਸਿਆ ਕਿ ਉਸਦਾ ਲੇਖਣ ਮਾਨਵੀ ਅਨੁਭਵ, ਦੋਸਤੀ, ਮੌਤ ਅਤੇ ਭਾਵਨਾਤਮਿਕ ਰਿਸ਼ਤਿਆਂ ਨਾਲ ਸੰਬੰਧਿਤ ਹੈ | ਉਨ੍ਹਾਂ ਨੇ ਮਹਾਂਭਾਰਤ ਅਤੇ ਰਾਮਾਇਣ ਵਰਗੇ ਭਾਰਤੀ ਮਹਾਂਕਾਵਾਂ ਦੀ ਪ੍ਰਸਿੱਧੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਰੂਸੀ ਪਾਠਕਾਂ ਦੀ ਦਾਰਸ਼ਨਿਕ ਅਤੇ ਧਾਰਮਿਕ ਖੋਜ ਵਿਚ ਗਹਿਰੀ ਦਿਲਚਸਪੀ ਹੋਣ ਕਰਕੇ ਇਹ ਲੋਕਪਿ੍ਆ ਹਨ | ਉਨ੍ਹਾਂ ਨੇ ਭਗਵਦ ਗੀਤਾ ਦਾ ਵੀ ਜ਼ਿਕਰ ਕੀਤਾ ਅਤੇ ਇਸ ਨੂੰ ਦੁਨੀਆ ਦੇ ਸਭ ਤੋਂ ਮਹਾਨ ਗ੍ਰੰਥਾਂ ਵਿਚੋਂ ਇਕ ਦੱਸਿਆ ਅਤੇ ਯਾਦ ਦਿਵਾਇਆ ਕਿ ਕਿਵੇਂ ਪ੍ਰਧਾਨ ਮੰਤਰੀ ਨੇ ਇਸ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਤੋਹਫੇ ਵਜੋਂ ਦਿੱਤਾ ਸੀ | ਉਨ੍ਹਾਂ ਕਿਹਾ ਕਿ ਸਮਕਾਲੀ ਭਾਰਤੀ ਲੇਖਕਾਂ ਦਾ ਰੂਸੀ ਭਾਸ਼ਾ ਵਿਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੋਵਾਂ ਸਮਾਜਾਂ ਦੀ ਅੱਜ ਦੇ ਜ਼ਮਾਨੇ ਦੀ ਸਮਝ ਮਿਲ ਸਕੇ | ਉਨ੍ਹਾਂ ਕਿਹਾ ਕਿ ਕਿਤਾਬਾਂ ਗੈਜੇਟਸ ਜਾਂ ਇੰਟਰਨੈੱਟ ਨਾਲੋਂ ਜ਼ਿਆਦਾ ਦਿਲਚਸਪ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਸਾਹਿਤ ਸੋਚ ਨੂੰ ਗਹਿਰਾਈ ਦਿੰਦਾ ਹੈ ਅਤੇ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ | ਉਨ੍ਹਾਂ ਕਿਹਾ ਕਿ ਅਨੁਵਾਦ ਸਿਰਫ ਭਾਸ਼ਾ ਨੂੰ ਬਦਲਣਾ ਨਹੀਂ ਹੈ, ਬਲਕਿ ਸੰਦਰਭ, ਲੈਅ ਅਤੇ ਜਿਉਂਦੀ-ਜਾਗਦੀ ਸੰਸਕ੍ਰਿਤੀ ਵਿਚ ਆਪਣੇ-ਆਪ ਨੂੰ ਲੀਨ ਕਰਨਾ ਹੈ | ਉਨ੍ਹਾਂ ਨੇ ਏ.ਆਈ. ਨੂੰ ਇਕ ਸਹਾਇਕ ਸਾਧਨ ਦੱਸਿਆ ਪਰ ਮਨੁੱਖੀ ਰਚਨਾਤਮਿਕਤਾ ਦਾ ਬਦਲ ਨਹੀਂ ਹੈ | ਨੈਸ਼ਨਲ ਬੁੱਕ ਟਰੱਸਟ ਦੇ ਮੁੱਖ ਸੰਪਾਦਕ ਅਤੇ ਸੰਯੁਕਤ ਨਿਰਦੇਸ਼ਕ ਕੁਮਾਰ ਵਿਕਰਮ ਨੇ ਧੰਨਵਾਦ ਮਤਾ ਪੇਸ਼ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨੈਤਿਕਤਾ ਸਾਡੇ ਸਾਰਿਆਂ ਲਈ ਸਰਬੋਤਮ ਅਹਿਮੀਅਤ ਰੱਖਦੀ ਹੈ। ਚਾਰਲਜ਼ ਡਿਕਨਜ਼ ਅਗਲੀ ਖ਼ਬਰ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ <br/>
Ad Position 24