ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ Tਅਧਿਆਪਕ ਸਨਮਾਨ ਸਮਾਗਮ ਕਰਾਇਆ

Ad Position 21
No active advertisement
ਅਜੀਤ ਡੈਸਕ 04-03-2026
ਨਵੀਂ ਦਿੱਲੀ,3 ਮਾਰਚ (ਜਗਤਾਰ ਸਿੰਘ)- ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ (ਦਿੱਲੀ ਗੁਰਦੁਆਰਾ ਕਮੇਟੀ) ਵੱਲੋਂ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਕਾਲਕਾਜੀ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ Tਅਧਿਆਪਕ ਸਨਮਾਨ ਸਮਾਗਮU ਕਰਵਾਇਆ ਗਿਆ ¢ ਇਸ ਸਮਾਗਮ ਦੌਰਾਨ ਮਾਂ-ਬੋਲੀ ਪੰਜਾਬੀ ਨੂੰ ਹੋਰ ਵਧੇਰੇ ਪ੍ਰਫੁੱਲਿਤ ਕਰਨ ਅਤੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ 150 ਤੋਂ ਵੱਧ ਪੰਜਾਬੀ ਵਿਸ਼ੇ, ਆਰਟਸ, ਸਪੋਰਟਸ, ਮਿਊਜ਼ਿਕ, ਕੰਪਿਊਟਰ ਟੀਚਰ ਤੋਂ ਇਲਾਵਾ ਸਕੂਲਾਂ ਦੇ ਐੱਮ.ਟੀ.ਐੱਸ. ਸਟਾਫ਼ ਅਤੇ ਕਮੇਟੀ ਦੀ ਕੋਰ ਟੀਮ ਨੂੰ ਸਨਮਾਨਿਤ ਕੀਤਾ ਗਿਆ ¢ ਇਸ ਤੋਂ ਇਲਾਵਾ ਬੋਰਡ ਪ੍ਰੀਖਿਆ ਵਿਚ ਪਹਿਲੇ ਨੰਬਰ 'ਤੇ ਆਏ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ¢ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਾਅਵਾ ਕੀਤਾ ਕਿ ਪਿਛਲੇ 52 ਵਰਿ੍ਹਆਂ ਵਿਚ ਪਹਿਲੀ ਵਾਰੀ ਕਿਸੇ ਕਮੇਟੀ ਨੇ ਪੰਜਾਬੀ ਭਾਸ਼ਾ ਬਾਰੇ ਸੋਚਿਆ ਅਤੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦਾ ਗਠਨ ਕੀਤਾ¢ ਉਨ੍ਹਾਂ ਕਿਹਾ ਕਿ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਾਉਣ ਵਿਚ ਅਧਿਆਪਕਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਅਤੇ ਇਨ੍ਹਾਂ ਅਧਿਆਪਕਾਂ ਦਾ ਸਨਮਾਨ ਕਰਨਾ ਸਾਡਾ ਫ਼ਰਜ਼ ਹੈ ¢ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਅਧਿਆਪਕ ਪੂਰੀ ਮਿਹਨਤ ਦੇ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਉਂਦੇ ਹਨ ਅਤੇ ਗਿਆਨ ਦੀ ਰੌਸ਼ਨੀ ਨਾਲ ਬੱਚਿਆਂ ਦਾ ਭਵਿੱਖ ਰੌਸ਼ਨ ਕਰਦੇ ਹਨ ¢ ਇਸ ਮੌਕੇ ਐਜੂਕੇਸ਼ਨ ਸੈੱਲ ਦੇ ਚੇਅਰਮੈਨ ਕੁਲਤਾਰਨ ਸਿੰਘ ਕੋਛੜ, ਚੇਅਰਮੈਨ ਸਤਨਾਮ ਸਿੰਘ ਸੱਤਾ,ਵਾਈਸ ਚੇਅਰਮੈਨ ਕਮਲਜੀਤ ਸਿੰਘ ਪਰਦੇਸੀ, ਪੰਜਾਬੀ ਕਮੇਟੀ ਦੇ ਕੋ-ਚੇਅਰਮੈਨ ਰਜਿੰਦਰ ਸਿੰਘ ਵਿਰਾਸਤ ਅਤੇ ਡਾਕਟਰ ਸਰਬਜੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ ¢
Ad Position 22
No active advertisement
ਪਿਛਲੀ ਖ਼ਬਰ ਗੀਤਾ ਕਾਲੋਨੀ ਵਿਖੇ ਤਿੰਨ ਰੋਜ਼ਾ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ' 6 ਤੋਂ ਅਗਲੀ ਖ਼ਬਰ ਪ੍ਰੀਖਿਆ ਕੇਂਦਰ ਵਿਚ ਦਸਤਾਰ ਤੇ ਕਿ੍ਪਾਨ ਲੁਹਾਉਣ ਦੀ ਘਟਨਾ ਨਿੰਦਣਯੋਗ- ਗੁਰਮੀਤ ਸਿੰਘ ਸ਼ੰਟੀ • ਕਿਹਾ, ਦਿੱਲੀ ਕਮੇਟੀ...
Ad Position 24
No active advertisement