ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪ੍ਰੀਖਿਆ ਕੇਂਦਰ ਵਿਚ ਦਸਤਾਰ ਤੇ ਕਿ੍ਪਾਨ ਲੁਹਾਉਣ ਦੀ ਘਟਨਾ ਨਿੰਦਣਯੋਗ- ਗੁਰਮੀਤ ਸਿੰਘ ਸ਼ੰਟੀ • ਕਿਹਾ, ਦਿੱਲੀ ਕਮੇਟੀ ਪ੍ਰਧਾਨ ਇਸ ਗੰਭੀਰ ਮਸਲੇ 'ਤੇ ਚੁੱਪ ਕਿਉਂ

Ad Position 21
No active advertisement
ਅਜੀਤ ਡੈਸਕ 04-03-2026
ਨਵੀਂ ਦਿੱਲੀ,3 ਮਾਰਚ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਮੱਧ ਪ੍ਰਦੇਸ਼ ਦੇ ਰਤਲਾਮ ਵਿਚ ਐਮਪੀਪੀਐਸਈ ਪ੍ਰੀਖਿਆ ਕੇਂਦਰ 'ਤੇ ਇੱਕ ਸਿੱਖ ਵਿਦਿਆਰਥਣ ਤੋਂ ਚੈਕਿੰਗ ਦੇ ਨਾਮ 'ਤੇ ਦਸਤਾਰ ਅਤੇ ਕਿਰਪਾਨ ਉਤਰਵਾਏ ਜਾਣ ਦੀ ਘਟਨਾ ਨੂੰ ਨਿੰਦਣਯੋਗ ਤੇ ਦੁਖਦਾਈ ਕਰਾਰ ਦਿੱਤਾ ਹੈ¢ ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਪੂਰੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਸਿੱਖ ਭਾਈਚਾਰੇ 'ਚ ਵੱਡਾ ਰੋਸ ਪਾਇਆ ਜਾ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਜੇ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨ ਅਧੀਨ ਸਿੱਖਾਂ ਨੂੰ ਆਪਣੇ ਧਾਰਮਿਕ ਪ੍ਰਤੀਕ ਧਾਰਨ ਕਰਨ ਦੀ ਪੂਰੀ ਆਜ਼ਾਦੀ ਪ੍ਰਾਪਤ ਹੈ, ਤਾਂ ਫਿਰ ਪ੍ਰੀਖਿਆ ਕੇਂਦਰਾਂ ਅਤੇ ਹੋਰ ਜਨਤਕ ਸਥਾਨਾਂ 'ਤੇ ਇਸ ਤਰ੍ਹਾਂ ਦੀ ਕਾਰਵਾਈ ਕਿਉਂ ਕੀਤੀ ਜਾਂਦੀ ਹੈ ਅਤੇ ਵਾਰ-ਵਾਰ ਸਿੱਖ ਭਾਈਚਾਰੇ ਨੂੰ ਅਸੁਵਿਧਾ ਅਤੇ ਮਾਨਸਿਕ ਪੀੜਾ ਕਿਉਂ ਦਿੱਤੀ ਜਾਂਦੀ ਹੈ | ਸ. ਸ਼ੰਟੀ ਨੇ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਚੁੱਪੀ 'ਤੇ ਵੀ ਸਵਾਲ ਚੁੱਕੇ ਹਨ ¢ ਉਨ੍ਹਾਂ ਕਿਹਾ ਕਿ ਇਸ ਗੰਭੀਰ ਮਸਲੇ 'ਤੇ ਕਾਲਕਾ ਦੀ ਚੁੱਪੀ ਇਹ ਦਰਸਾਉਂਦੀ ਹੈ ਕਿ ਹੁਣ ਇਹ ਦਿੱਲੀ ਕਮੇਟੀ ਨਾ ਰਹਿ ਕੇ ਸਰਕਾਰੀ ਕਮੇਟੀ ਬਣ ਚੁੱਕੀ ਹੈ¢ ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ 'ਤੇ ਵੀ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਜਿਸ ਸੂਬੇ ਵਿਚ ਭਾਜਪਾ ਦੀ ਸਰਕਾਰ ਹੋਏਗੀ ਉੱਥੇ ਸਿੱਖਾਂ ਦੀ ਰੱਖਿਆ ਲਈ ਸਿੱਖ ਕੌਮ ਨੂੰ ਸਿਰਸਾ ਤੋਂ ਕਿਸੇ ਵੀ ਤਰ੍ਹਾਂ ਦੀ ਉਮੀਦ ਨਹੀਂ ਰੱਖਣੀ ਚਾਹੀਦੀ,ਕਿਉਂਕਿ ਉਹ ਆਪਣਾ ਅਹੁਦਾ ਬਚਾਉਣਗੇ ਜਾਂ ਫਿਰ ਕੌਮ ਦੀ ਆਵਾਜ਼
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ Tਅਧਿਆਪਕ ਸਨਮਾਨ ਸਮਾਗਮ ਕਰਾਇਆ ਅਗਲੀ ਖ਼ਬਰ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੀ ਬੀਬੀ ਬਾਦਲ <br/>
Ad Position 24
No active advertisement