ਮੰਡੀ ਕਿੱਲਿਆਂਵਾਲੀ, 3 ਮਾਰਚ (ਇਕਬਾਲ ਸਿੰਘ ਸ਼ਾਂਤ)-ਬਠਿੰਡਾ ਲੋਕਸਭਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਪਿੰਡ ਹਾਕੂਵਾਲਾ ਵਿਖੇ ਪੂਰਨ ਸਿੰਘ ਦੀ ਹਾਦਸੇ 'ਚ ਮੌਤ 'ਤੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ | ਜ਼ਿਕਰਯੋਗ ਹੈ ਕਿ ਬੀਤੀ 27 ਫਰਵਰੀ ਨੂੰ ਹਾਕੂਵਾਲਾ ਵਿਖੇ ਇੱਕ ਟਰੱਕ ਦੀ ਚਪੇਟ ਵਿੱਚ ਆਉਣ ਕਰਕੇ ਮੌਤ ਦਾ ਸ਼ਿਕਾਰ ਹੋ ਗਏ ਸਨ | ਸੰਸਦ ਮੈਂਬਰ ਨੇ ਪੂਰਨ ਸਿੰਘ ਦੀ ਮੌਤ ਨੂੰ ਪਰਿਵਾਰ ਲਈ ਵੱਡਾ ਘਾਟਾ ਦੱਸਿਆ | ਇਸ ਮੌਕੇ ਬਲਾਕ ਸੰਮਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰਬਖਸ਼ ਸਿੰਘ ਮਿੱਡੂਖੇੜਾ, ਹਰਤੇਜ ਸਿੰਘ ਭੁੱਲਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਮੀਤ ਸਿੰਘ ਚਹਿਲ ਖੁੱਡੀਆਂ, ਬਿਕਰਮਜੀਤ ਸਿੰਘ ਭੁੱਲਰ, ਅਨਮੋਲ ਸਿੰਘ, ਸਾਬਕਾ ਡਾਇਰੈਕਟਰ ਹਰਮੇਸ਼ ਸਿੰਘ ਖੁੱਡੀਆਂ, ਸਾਬਕਾ ਸਰਪੰਚ ਭਗਤ ਸਿੰਘ, ਗਗਨਦੀਪ ਸਿੰਘ ਫਤੂਹੀਖੇੜਾ, ਮੇਜਰ ਸਿੰਘ, ਬਲਾਕ ਪ੍ਰਧਾਨ ਅੰਗਰੇਜ਼ ਸਿੰਘ ਤੱਪਾ, ਸਾਬਕਾ ਸਰਪੰਚ ਲਖਵਿੰਦਰ ਸਿੰਘ ਤਰਮਾਲਾ ਅਤੇ ਗੁਰਦਾਸ ਸਿੰਘ ਕੱਖਵਾਲੀ ਮੌਜੂਦ ਸਨ |