ਰਤੀਆ, 3 ਮਾਰਚ (ਬੇਅੰਤ ਕੌਰ ਮੰਡੇਰ)- ਸ਼ਹੀਦ ਊਧਮ ਸਿੰਘ ਕਾਲਜ ਆਫ਼ ਨਰਸਿੰਗ ਬਰੋਟਾ ਵਿਖੇ ਬੀ.ਐਸ.ਸੀ. ਨਰਸਿੰਗ ਅਤੇ ਜੀ.ਐਨ.ਐਮ. ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਕਰਵਾਈ ਗਈ | ਪਾਰਟੀ ਦੌਰਾਨ ਡਾਇਰੈਕਟਰ ਡਾ. ਗੁਰਮੀਤ ਕੌਰ ਨੱਡਾ ਅਤੇ ਡਾ. ਨਰਿੰਦਰ ਸਿੰਘ ਨੱਡਾ ਮੁੱਖ ਮਹਿਮਾਨ ਅਤੇ ਡਾ. ਵਰਿੰਦਰ ਨੱਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਪਿ੍ੰਸੀਪਲ ਸ਼ਸ਼ੀ ਕਲਾਵਤੀ ਅਰੁਣਾਚਲਮ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ | ਸਮਾਗਮ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਦੀ ਤਸਵੀਰ ਦੇ ਸਾਹਮਣੇ ਦੀਵਾ ਜਗਾਉਣ ਨਾਲ ਕੀਤੀ ਗਈ | ਇਸ ਉਪਰੰਤ ਮੁੱਖ ਮਹਿਮਾਨ ਡਾਇਰੈਕਟਰ ਡਾ. ਗੁਰਮੀਤ ਕੌਰ ਨੱਡਾ ਅਤੇ ਡਾ. ਨਰਿੰਦਰ ਸਿੰਘ ਨੱਡਾ ਨੇ ਕਿਹਾ ਕਿ ਇਹ ਸੰਸਥਾ ਹਰਿਆਣਾ ਦਾ ਪਹਿਲਾ ਨਰਸਿੰਗ ਕਾਲਜ ਹੈ ਜੋ ਸਾਲ 1996 'ਚ ਸਵ. ਡਾ. ਬੀ.ਐਸ. ਨੱਡਾ ਅਤੇ ਡਾ. ਹਰਸ਼ਰਨ ਕੌਰ ਨੱਡਾ ਦੇ ਅਣਥੱਕ ਯਤਨਾਂ ਸਦਕਾ ਸਥਾਪਿਤ ਕੀਤਾ ਗਿਆ ਸੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਰਸਿੰਗ ਪੇਸ਼ਾ ਬਹੁਤ ਸਤਿਕਾਰ ਅਤੇ ਸੇਵਾ ਭਾਵਨਾ ਵਾਲਾ ਹੈ | ਇਸ ਮੌਕੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, 'ਚ ਰਾਜਸਥਾਨੀ ਅਤੇ ਹਰਿਆਣਵੀ ਨਾਚਾਂ ਦੇ ਨਾਲ-ਨਾਲ ਗਿੱਧਾ ਅਤੇ ਭੰਗੜਾ ਵਰਗੇ ਪੰਜਾਬੀ ਲੋਕ ਨਾਚਾਂ ਨੇ ਸਾਰਿਆਂ ਨੂੰ ਮੋਹਿਤ ਕੀਤਾ | ਜਿਊਰੀ ਵਲੋਂ ਐਲਾਨੇ ਗਏ ਨਤੀਜਿਆਂ 'ਚ ਅੰਸ਼ੁਲ ਨੂੰ ਬੀ.ਐਸ.ਸੀ. ਨਰਸਿੰਗ 'ਚ ਮਿਸਟਰ ਫਰੈਸ਼ਰ ਅਤੇ ਅਨੁਸ਼ਕਾ ਨੂੰ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ | ਰੋਹਿਤ ਨੂੰ ਮਿਸਟਰ ਫਰੈਸ਼ਰ ਅਤੇ ਕੋਮਲ ਨੂੰ ਪਰਸਨੈਲਿਟੀ 'ਚ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ | ਜੀ.ਐਨ.ਐਮ. 'ਚ ਮੋਹਿਤ ਨੂੰ ਮਿਸਟਰ ਫਰੈਸ਼ਰ, ਸਿਮਰਨ ਨੂੰ ਮਿਸ ਫਰੈਸ਼ਰ ਅਤੇ ਮਿਸਟਰ ਅਜੈ ਤੇ ਪੁਸ਼ਪਿੰਦਰ ਨੂੰ ਵੀ ਤਾਜ ਪਹਿਨਾਇਆ ਗਿਆ | ਇਸ ਮੌਕੇ ਜਸਕੀਰਤ, ਪਿ੍ੰਸ, ਨੀਤਿਕਾ ਅਤੇ ਕਰਨ ਨੇ ਸਟੇਜ ਦੇ ਪ੍ਰਬੰਧਨ 'ਚ ਮੁੱਖ ਭੂਮਿਕਾ ਨਿਭਾਈ |