ਡੱਬਵਾਲੀ, 3 ਮਾਰਚ (ਇਕਬਾਲ ਸਿੰਘ ਸ਼ਾਂਤ)-ਪੁਲਿਸ ਜ਼ਿਲ੍ਹਾ ਸਿਟੀ ਦੇ ਟਰੈਫ਼ਿਕ ਇੰਚਾਰਜ਼ ਸਬ ਇੰਸਪੈਕਟਰ ਰਾਜਕੁਮਾਰ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ | ਡੱਬਵਾਲੀ ਦੀ ਐਸ.ਪੀ ਨਿਕੀਤਾ ਖੱਟਰ ਨੇ ਉਨ੍ਹਾਂ ਦੇ ਮੋਢਿਆਂ 'ਤੇ ਸਟਾਰ ਲਗਾ ਕੇ ਵਧਾਈ ਦਿੱਤੀ ਅਤੇ ਸੁਚੱਜੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਐਸ.ਪੀ ਨੇ ਕਿਹਾ ਕਿ ਤਰੱਕੀ ਹੋਣ ਨਾਲ ਜ਼ਿੰਮੇਵਾਰੀਆਂ ਵੀ ਵੱਧਦੀਆਂ ਹਨ, ਇਸ ਲਈ ਫਰਜ਼ਾਂ ਦੀ ਪਾਲਣਾ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਨੀ ਚਾਹੀਦੀ ਹੈ | ਇੰਸਪੈਕਟਰ ਰਾਜ ਕੁਮਾਰ ਨੇ ਤਰੱਕੀ ਮਿਲਣ 'ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਿਠਾਈ ਵੰਡੀ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਤਿਹਾਬਾਦ ਨਾਲ ਸਬੰਧਤ ਰਾਜਕੁਮਾਰ ਸਾਲ 1988 ਵਿਚ ਹਰਿਆਣਾ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ |