04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸੱਜਣ ਸੋਨੀ ਜ਼ਿਲ੍ਹਾ ਸਵਰਨਕਾਰ ਸੰਘ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 10-03-2026
ਸਿਰਸਾ 9 ਮਾਰਚ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਵਰਨਕਾਰ ਸੰਘ ਸਿਰਸਾ ਦੀਆਂ ਚੋਣਾਂ ਬੇਗੂ ਰੋਡ 'ਤੇ ਸਥਿਤ ਸੋਨੀ ਧਰਮਸ਼ਾਲਾ ਵਿਖੇ ਸ਼ਾਂਤੀਪੂਰਵਕ ਹੋਈਆਂ | ਚੋਣ ਕਮੇਟੀ ਦੇ ਸੀਨੀਅਰ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਸਵਰਨਕਾਰ ਭਾਈਚਾਰੇ ਦੇ ਨੁਮਾਇੰਦੇ ਸੋਨੀ ਧਰਮਸ਼ਾਲਾ ਵਿਖੇ ਇਕੱਠੇ ਹੋਏ | ਪਹਿਲੇ ਦੋ ਘੰਟਿਆਂ ਵਿੱਚ ਸਰਵ ਸਮੰਤੀ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸਰਵਸਮੰਤੀ ਨਾ ਬਣਨ 'ਤੇ ਵੋਟਾਂ ਪਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਕੁੱਲ 36 ਵੋਟਾਂ ਵਿੱਚੋਂ 35 ਡੈਲੀਗੇਟ ਮੌਜੂਦ ਸਨ | ਵੋਟਿੰਗ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਕੀਤੀ ਗਈ, ਜਿਸ ਵਿੱਚ ਸੱਜਣ ਸੋਨੀ ਨੂੰ 34 ਵੋਟ ਮਿਲੇ, ਜਦੋਂ ਕਿ ਰਾਹੁਲ ਸੋਨੀ ਨੂੰ ਇੱਕ ਵੋਟ ਮਿਲੀ | ਸੱਜਣ ਸੋਨੀ ਨੂੰ ਅਗਲੇ ਤਿੰਨ ਸਾਲਾਂ ਲਈ ਜ਼ਿਲ੍ਹਾ ਸਵਰਨਕਾਰ ਸੰਘ ਦਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ਬਾਅਦ ਨਵ-ਨਿਯੁਕਤ ਪ੍ਰਧਾਨ ਸੱਜਣ ਸੋਨੀ ਨੇ ਭਾਈਚਾਰੇ ਦੇ ਸਾਰੇ ਮੈਂਬਰਾਂ ਨਾਲ ਇੱਕ ਦੂਜੇ 'ਤੇ ਰੰਗ ਲਗਾ ਕੇ ਜਿੱਤ ਦਾ ਜਸ਼ਨ ਮਨਾਇਆ | ਭਾਈਚਾਰੇ ਨੇ ਸੱਜਣ ਸੋਨੀ ਦਾ ਕਾਰ ਵਿੱਚ ਬਿਠਾ ਕੇ ਉਤਸ਼ਾਹ ਨਾਲ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਮਾਧਾਨ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ : ਸਿਟੀ ਮੈਜਿਸਟ੍ਰੇਟ ਅਗਲੀ ਖ਼ਬਰ ਆਪਣੇ ਬੈਂਕ ਖਾਤੇ ਨੂੰ ਅਜਨਬੀਆਂ ਨਾਲ ਸਾਂਝਾ ਨਾ ਕਰੋ-ਸੁਭਾਸ਼ ਅਰੋੜਾ
Ad Position 24