ਟੋਹਾਣਾ, 9 ਮਾਰਚ (ਮਨਜੀਤ ਸਿੰਘ) - ਜਾਖਲ ਵਿੱਚ 132 ਕੇਵੀ ਸਬਸਟੇਸ਼ਨ 'ਤੇ ਸਾਲਾਨਾ ਰੱਖ-ਰਖਾਅ ਕੰਮ ਦੇ ਕਾਰਨ 10 ਮਾਰਚ, 2026 ਨੂੰ ਵੱਖ-ਵੱਖ ਫੀਡਰਾਂ ਨੂੰ ਬਿਜਲੀ ਸਪਲਾਈ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀ ਜਾਵੇਗੀ | ਇਹ ਜਾਣਕਾਰੀ ਬਿਜਲੀ ਵਿਭਾਗ ਦੁਆਰਾ ਜਾਰੀ ਇੱਕ ਨੋਟੀਫ਼ਿਕੇਸ਼ਨ ਵਿੱਚ ਦਿੱਤੀ ਗਈ ਹੈ | ਨੋਟੀਫ਼ਿਕੇਸ਼ਨ ਅਨੁਸਾਰ ਸਬਸਟੇਸ਼ਨ 'ਤੇ ਟਰਾਂਸਫ਼ਾਰਮਰਾਂ 'ਤੇ ਸਾਲਾਨਾ ਰੱਖ-ਰਖਾਅ ਕੰਮ ਦੇ ਕਾਰਨ ਵੱਖ-ਵੱਖ ਸਮੇਂ 'ਤੇ ਬਿਜਲੀ ਬੰਦ ਰਹੇਗੀ, ਜਿਸ ਨਾਲ ਖੇਤਰ ਦੇ ਕਈ ਪਿੰਡਾਂ ਅਤੇ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ | ਜਿਸ ਵਿੱਚ ਬਿਜਲੀ ਦਾ ਪਹਿਲਾ ਕੱਟ ਦੁਪਹਿਰ 12:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਰਹੇਗਾ | ਇਸ ਕੱਟ ਨਾਲ 6 ਫੀਡਰ (5 ਏ ਪੀ ਅਤੇ 11 ਕੇਵੀ ਐੱਸਟੀਪੀ) ਦਾ ਇਲਾਕਾ ਪ੍ਰਭਾਵਿਤ ਹੋਵੇਗਾ | ਇਸੇ ਤਰ੍ਹਾਂ ਦੂਜਾ ਕੱਟ ਦੁਪਹਿਰ 2:00 ਵਜੇ ਤੋਂ ਸ਼ਾਮ 4:00 ਵਜੇ ਤੱਕ ਰਹੇਗਾ | ਇਸ ਕੱਟ ਨਾਲ 7 ਫੀਡਰ (2 ਏਪੀ, 2 ਅਰਬਨ, 2 ਡੀਐੱਸ ਅਤੇ 11 ਕੇ.ਵੀ. ਰੇਲਵੇ) ਇਲਾਕਾ ਪ੍ਰਭਾਵਿਤ ਰਹੇਗਾ |