ਸਿਰਸਾ 9 ਮਾਰਚ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਮਹਿਲਾ ਕਾਂਗਰਸ ਐਪਸਟਾਈਨ ਫਾਈਲਾਂ ਦੀ ਜਾਂਚ ਦੀ ਮੰਗ ਕਰਦੇ ਹੋਏ ਲੰਘੀ ਦੇਰ ਸ਼ਾਮ ਮੋਮਬੱਤੀ ਮਾਰਚ ਕੱਢਿਆ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਾ ਫੋਗਾਟ ਨੇ ਕੀਤੀ |ਇਸ ਦੌਰਾਨ ਕਾਂਗਰਸ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਕਿ੍ਸ਼ਨਾ ਫੋਗਾਟ ਕਿਹਾ ਕਿ ਐਪਸਟਾਈਨ ਫਾਈਲਾਂ ਵਿੱਚ ਸ਼ਾਮਲ ਭਾਰਤੀ ਨੇਤਾਵਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ | ਕਾਂਗਰਸ ਆਗੂ ਨੇ ਕਿਹਾ ਕਿ ਫਾਈਲਾਂ ਵਿੱਚ ਭਾਰਤੀ ਰਾਜਨੀਤੀ ਦੀਆਂ ਕੁਝ ਪ੍ਰਮੁੱਖ ਹਸਤੀਆਂ ਨਾਲ ਸਬੰਧਤ ਕੁਝ ਘਿਨਾਉਣੇ ਕੰਮ ਹਨ | ਇਸ ਲਈ ਭਾਰਤ ਸਰਕਾਰ ਨੂੰ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਇਸ ਮਾਮਲੇ ਵਿੱਚ ਉਨ੍ਹਾਂ ਨੇਤਾਵਾਂ ਦੀ ਭੂਮਿਕਾ ਸਪੱਸ਼ਟ ਕਰਨੀ ਚਾਹੀਦੀ ਹੈ | ਇਹ ਮੋਮਬੱਤੀ ਮਾਰਚ ਮਹਾਂਵੀਰ ਕਾਲੋਨੀ ਤੋਂ ਸ਼ੁਰੂ ਹੋ ਕੇ ਮਹਾਰਾਣਾ ਪ੍ਰਤਾਪ ਚੌਕ 'ਚ ਸਮਾਪਤ ਹੋਇਆ | ਇਸ ਮੋਮਬੱਤੀ ਮਾਰਚ ਵਿੱਚ ਕਿ੍ਸ਼ਨਾ ਫੋਗਾਟ ਤੋਂ ਇਲਾਵਾ ਕਿ੍ਸ਼ਨਾ ਭਾਂਭੂ, ਅੰਗੂਰੀ ਦੇਵੀ ਵਰਮਾ, ਪੁਸ਼ਪਾ ਨਾਰੰਗ, ਕਮਲੇਸ਼ ਸੰਧੂ, ਸੁਮਿੱਤਰਾ ਦੇਵੀ, ਰਾਣੀ ਦੇਵੀ, ਪਾਰਵਤੀ ਦੇਵੀ, ਕਮਲਾ ਦੇਵੀ, ਓਮਵਤੀ ਅਤੇ ਮਧੂ ਸਮੇਤ ਕਈ ਮਹਿਲਾ ਹਾਜ਼ਰ ਸਨ |