ਯਮੁਨਾਨਗਰ, 7 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਹਿੰਦੀ ਵਿਭਾਗ ਅਤੇ ਐਨ. ਡੀ. ਐਲ. ਆਈ. ਕਲੱਬ ਵਲੋਂ ਸਾਂਝੇ ਤੌਰ 'ਤੇ ਭਾਸ਼ਣ ਵਿਸ਼ੇ 'ਤੇ ਇਕ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦੀ ਪ੍ਰਧਾਨਗੀ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਹਿੰਦੀ ਵਿਭਾਗ ਦੀ ਚੇਅਰਪਰਸਨ ਡਾ. ਕਿਰਨ ਸ਼ਰਮਾ ਅਤੇ ਐਨ. ਡੀ, ਐਲ. ਆਈ. ਕਲੱਬ ਕਨਵੀਨਰ ਗੀਤਾ ਰਾਣੀ ਨੇ ਕੀਤੀ | ਇਸ ਦੌਰਾਨ ਕਰਵਾਏ ਮੁਕਾਬਲੇ 'ਚ ਪਹਿਲੇ ਸਾਲ ਦੀ ਬੀ. ਏ. ਦੀ ਵਿਦਿਆਰਥਣ ਸੋਨੀਆ ਨੇ ਪਹਿਲਾ ਸਥਾਨ, ਤਨੂ ਨੇ ਦੂਜਾ ਅਤੇ ਜੋਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਨੇ ਕਿਹਾ ਕਿ ਹਰ ਕਿਸੇ ਕੋਲ ਕੋਈ ਨਾ ਕੋਈ ਪ੍ਰਤਿਭਾ ਹੁੰਦੀ ਹੈ ਅਤੇ ਮੁਕਾਬਲਿਆਂ 'ਚ ਹਿੱਸਾ ਲੈਣ ਨਾਲ ਇਨ੍ਹਾਂ ਪ੍ਰਤਿਭਾਵਾਂ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ | ਉਨ੍ਹਾਂ ਕਿਹਾ ਕਿ ਸੁੰਦਰ ਸ਼ਬਦਾਂ ਵਿਚ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਨਾਲ ਕਹਾਣੀ, ਕਵਿਤਾ, ਲੇਖ ਜਾਂ ਰਚਨਾ ਬਣ ਸਕਦੀ ਹੈ | ਇਸ ਮੁਕਾਬਲੇ 'ਚ 41 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਜਿਊਰੀ 'ਚ ਡਾ. ਗੁਰਸ਼ਰਨ ਕੌਰ, ਡਾ. ਅਨਪ੍ਰੀਤ ਕੌਰ ਅਤੇ ਪਿ੍ਆ ਸ਼ਾਮਿਲ ਸਨ |