ਟੋਹਾਣਾ, 8 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਦੇ ਦਮਕੌਰਾ ਰੋਡ 'ਤੇ ਸਥਿਤ ਸਥਾਨਕ ਐਸ.ਐਮ.ਐਲ.ਏ. ਸਕੂਲ ਵਿੱਚ ਹਰਿਆਣਾ ਕਿ੍ਕਟ ਟੀਮ ਦੇ ਮਿਲੇਨੀਅਮ ਸਟਾਰ ਕਮਲ ਨਾਇਕ ਦੀ ਚੋਣ ਦਾ ਜਸ਼ਨ ਮਨਾਉਣ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਉੱਘੇ ਸਮਾਜ ਸੇਵੀ ਡਾ. ਸ਼ਿਵ ਸਚਦੇਵਾ ਨੇ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਪਿ੍ੰਸੀਪਲ ਮਮਤਾ ਠਾਕੁਰ ਅਤੇ ਡਾਇਰੈਕਟਰ ਕਰਮਵੀਰ ਠਾਕੁਰ ਨੇ ਕੀਤੀ | ਸਕੂਲ ਸਟਾਫ਼ ਵੀ ਮੌਜੂਦ ਰਿਹਾ | ਕਮਲ ਨਾਇਕ ਅਤੇ ਉਨ੍ਹਾਂ ਦੇ ਪਿਤਾ ਰਾਜੇਂਦਰ ਨਾਇਕ ਨੂੰ ਸਕੂਲ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ | ਡਾ. ਸ਼ਿਵ ਸਚਦੇਵਾ ਨੇ ਕਿਹਾ ਕਿ ਕਮਲ ਨਾਇਕ ਨੂੰ ਹਰਿਆਣਾ ਅੰਡਰ-17 ਕਿ੍ਕਟ ਟੀਮ ਲਈ ਚੁਣਿਆ ਗਿਆ ਹੈ, ਜੋ ਕਿ ਬਹੁਤ ਖ਼ੁਸ਼ੀ ਦੀ ਗੱਲ ਹੈ | ਉਹ ਹੁਣ ਤੇਲੰਗਾਨਾ ਵਿੱਚ ਹੋਣ ਵਾਲੇ ਰਾਸ਼ਟਰੀ ਕਿ੍ਕਟ ਟੂਰਨਾਮੈਂਟ ਵਿੱਚ ਹਰਿਆਣਾ ਦੀ ਨੁਮਾਇੰਦਗੀ ਕਰੇਗਾ | ਡਾ. ਸ਼ਿਵ ਸਚਦੇਵਾ ਨੇ ਕਮਲ ਨਾਇਕ ਦੀ ਪ੍ਰਸ਼ੰਸਾ ਕੀਤੀ, ਉਨ੍ਹਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕੀਤਾ ਅਤੇ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਕਮਲ ਨੇ ਕਿਹਾ ਕਿ ਉਹ ਪਿਛਲੇ ਛੇ ਸਾਲਾਂ ਤੋਂ ਕਿ੍ਕਟ ਲਈ ਤਿਆਰੀ ਕਰ ਰਿਹਾ ਹੈ ਅਤੇ ਇਹ ਟੂਰਨਾਮੈਂਟ 26 ਅਪ੍ਰੈਲ ਨੂੰ ਤੇਲੰਗਾਨਾ ਵਿੱਚ ਸ਼ੁਰੂ ਹੋਵੇਗਾ | ਉਸ ਨੇ ਭਵਿੱਖ ਵਿੱਚ ਭਾਰਤੀ ਕਿ੍ਕਟ ਟੀਮ ਲਈ ਖੇਡਣ ਦੀ ਇੱਛਾ ਪ੍ਰਗਟਾਈ, ਜੋ ਕਿ ਉਸ ਦਾ ਟੀਚਾ ਹੈ | ਸਕੂਲ ਪਿ੍ੰਸੀਪਲ ਮਮਤਾ ਠਾਕੁਰ ਨੇ ਕਿਹਾ ਕਿ ਕਮਲ ਨੇ ਆਪਣੀ ਕਾਬਲੀਅਤ ਰਾਹੀਂ ਸਕੂਲ ਨੂੰ ਇੱਕ ਚੰਗੀ ਸਥਿਤੀ ਵਿੱਚ ਪਹੁੰਚਾਇਆ ਹੈ | ਉਹ ਸ਼ੁਰੂ ਤੋਂ ਹੀ ਇੱਕ ਆਲਰਾਊਾਡਰ ਵਜੋਂ ਕਿ੍ਕਟ ਖੇਡ ਰਿਹਾ ਹੈ ਅਤੇ ਉਸ ਦੀ ਪ੍ਰਤਿਭਾ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉਹ ਘੱਟ ਹੈ | ਪਿ੍ੰਸੀਪਲ ਮਮਤਾ ਠਾਕੁਰ ਨੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਅਤੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ |