08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

11 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਸਬਜ਼ੀ ਵੇਚਣ ਵਾਲਾ ਕੀਤਾ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 09-04-2026
ਨਵੀਂ ਦਿੱਲੀ, 8 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਬਾਹਰੀ ਜ਼ਿਲ੍ਹੇ ਦੇ ਥਾਣਾ ਨਿਹਾਲ ਵਿਹਾਰ ਦੀ ਪੁਲਿਸ ਨੇ ਇਕ 11 ਸਾਲ ਦੀ ਬੱਚੀ ਦੇ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਇਕ ਸਬਜ਼ੀ ਵੇਚਣ ਵਾਲੇ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਮਾਮਲੇ ਪ੍ਰਤੀ ਪੁਲਿਸ ਨੂੰ ਸੂਚਨਾ ਮਿਲੀ ਕਿ ਸਬਜ਼ੀ ਵੇਚਣ ਵਾਲਾ ਬੱਚੀ ਦੇ ਨਾਲ ਛੇੜਛਾੜ ਕਰ ਕੇ ਬੱਚੀ ਦੇ ਘਰ ਕੋਲੋਂ ਮੌਕੇ 'ਤੇ ਭੱਜ ਗਿਆ | ਪੁਲਿਸ ਨੇ ਹਰਕਤ ਵਿਚ ਆਉਂਦਿਆਂ ਪੀੜਤਾਂ ਦੇ ਬਿਆਨ ਉਸ ਦੇ ਮਾਪਿਆਂ ਸਾਹਮਣੇ ਲਏ ਅਤੇ ਬੀ. ਐਨ. ਐਸ. ਧਾਰਾਵਾਂ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਨਾਲ ਹੀ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਦੀ ਟੀਮ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਇਸ ਇਲਾਕੇ ਵਿਚ ਲੱਗੇ ਤਕਰੀਬਨ 100 ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਅਤੇ ਅਖੀਰ ਪੁਲਿਸ ਦੋਸ਼ੀ ਤੱਕ ਪੁੱਜ ਗਈ | ਦੋਸ਼ੀ ਨੂੰ ਪੁਲਿਸ ਨੇ ਲਕਸ਼ਮੀ ਪਾਰਕ ਦੇ ਨਜ਼ਦੀਕ ਕਾਬੂ ਕਰ ਲਿਆ | ਇਸ ਦੋਸ਼ੀ ਦੀ ਪਹਿਚਾਣ ਧਰਮਿੰਦਰ ਵਜੋਂ ਕੀਤੀ ਗਈ ਹੈ | ਪੁਲਿਸ ਨੇ ਜਦੋਂ ਦੋਸ਼ੀ ਤੋਂ ਸਖ਼ਤੀ ਦੇ ਨਾਲ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਆਪਣਾ ਦੋਸ਼ ਕਬੂਲ ਕਰ ਲਿਆ | ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ | ਧਰਮਿੰਦਰ ਮਧੁਬਨੀ (ਬਿਹਾਰ) ਦਾ ਰਹਿਣ ਵਾਲਾ ਹੈ | ਉਸ ਦੀ ਉਮਰ 25 ਸਾਲ ਹੈ ਅਤੇ ਉਹ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਗੈਸ ਏਜੰਸੀਆਂ ਦੇ ਦਫ਼ਤਰਾਂ ਅੱਗੇ ਸਵੇਰ ਤੋਂ ਹੀ ਲੱਗ ਰਹੀਆਂ ਨੇ ਲੰਬੀਆਂ ਕਤਾਰਾਂ <br/> ਅਗਲੀ ਖ਼ਬਰ ਐਸ.ਐਮ.ਐਲ.ਏ. ਮਿਲੇਨੀਅਮ ਸਟਾਰ ਕਮਲ ਨੂੰ ਹਰਿਆਣਾ ਅੰਡਰ-17 ਕਿ੍ਕਟ ਟੀਮ ਲਈ ਚੁਣਿਆ
Ad Position 24