08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਗੈਸ ਏਜੰਸੀਆਂ ਦੇ ਦਫ਼ਤਰਾਂ ਅੱਗੇ ਸਵੇਰ ਤੋਂ ਹੀ ਲੱਗ ਰਹੀਆਂ ਨੇ ਲੰਬੀਆਂ ਕਤਾਰਾਂ <br/>

Ad Position 21
No active advertisement
ਅਜੀਤ ਡੈਸਕ 09-04-2026
ਨਵੀਂ ਦਿੱਲੀ, 8 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਗੈਸ ਦੀ ਦਿਕਤ ਕਰਕੇ ਲੋਕ ਗੈਸ ਏਜੰਸੀਆਂ ਦੇ ਚੱਕਰ ਲਗਾ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਰਿਹਾ | ਜਿਨ੍ਹਾਂ ਲੋਕਾਂ ਨੇ ਆਨਲਾਈਨ ਸਿਲੰਡਰ ਬੁੱਕ ਕਰਵਾਇਆ ਹੋਇਆ ਹੈ ਪ੍ਰੰਤੂ ਉਨ੍ਹਾਂ ਦੇ ਘਰ ਸਿਲੰਡਰ ਨਹੀਂ ਪੁੱਜ ਰਿਹਾ | ਏਜੰਸੀ ਵਾਲੇ ਲੋਕਾਂ ਨੂੰ ਗੁਦਾਮ 'ਤੇ ਜਾਣ ਨੂੰ ਕਹਿ ਰਹੇ ਹਨ ਪ੍ਰੰਤੂ ਉਥੇ ਵੀ ਕਾਫੀ ਭੀੜ ਜਮ੍ਹਾਂ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਿਹਾ | ਦਿੱਲੀ ਦੇ ਗਾਂਧੀ ਨਗਰ ਗੈਸ ਏਜੰਸੀ ਦੇ ਦਫ਼ਤਰ ਅੱਗੇ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ | ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਹੋ ਰਹੀ ਹੈ ਕਿਉਂਕਿ ਜ਼ਿਆਦਾ ਛੁੱਟੀਆਂ ਹੋਣ 'ਤੇ ਤਨਖਾਹ, ਨੌਕਰੀ ਤੋਂ ਕੱਢਣ ਦੇ ਲਈ ਕਿਹਾ ਜਾ ਰਿਹਾ ਹੈ | ਗੈਸ ਸਿਲੰਡਰ ਦੇ ਪ੍ਰਤੀ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ 5 ਕਿੱਲੋ ਦਾ ਛੋਟਾ ਸਿਲੰਡਰ ਮਿਲੇਗਾ ਪ੍ਰੰਤੂ ਇਹ ਛੋਟਾ ਸਿਲੰਡਰ ਵੀ ਅਸਾਨੀ ਨਾਲ ਨਹੀਂ ਮਿਲ ਰਿਹਾ | ਲੋਕਾਂ ਦਾ ਕਹਿਣਾ ਹੈ ਕਿ ਗੈਸ ਏਜੰਸੀਆਂ ਕੋਈ ਨਾ ਕੋਈ ਬਹਾਨਾ ਲਗਾ ਕੇ ਲੋਕਾਂ ਨੂੰ ਘਰ ਵਾਪਸ ਭੇਜ ਰਹੀਆਂ ਹਨ | ਇਸੇ ਕਿੱਲਤ ਕਰਕੇ ਜ਼ਿਆਦਾ ਕਰਕੇ ਮਜ਼ਦੂਰ ਤਬਕੇ ਦੇ ਲੋਕ ਦਿੱਲੀ ਛੱਡ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ | ਉਨ੍ਹਾਂ ਨੂੰ ਰੋਟੀ ਦੀ ਸਮੱਸਿਆ ਆ ਰਹੀ ਹੈ | ਇਹ ਲੋਕ ਕਿਵੇਂ ਨਾ ਕਿਵੇਂ ਛੋਟੇ ਕਮਰਿਆਂ ਦੇ ਵਿਚ ਇਕੱਠੇ ਰਹਿ ਕੇ ਗੈਸ 'ਤੇ ਆਪਣਾ ਖਾਣਾ ਬਣਾਉਂਦੇ ਸਨ ਪ੍ਰੰਤੂ ਗੈਸ ਨਾ ਮਿਲਣ 'ਤੇ ਇਨ੍ਹਾਂ ਨੇ ਕੁਝ ਦਿਨ ਖਾਣਾ ਬਾਹਰ ਢਾਬਿਆਂ 'ਤੇ ਖਾਧਾ ਪ੍ਰੰਤੂ ਮਹਿੰਗਾ ਖਾਣਾ ਹੋਣ 'ਤੇ ਉਹ ਦਿੱਲੀ ਛੱਡਣ ਲਈ ਮਜਬੂਰ ਹੋ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਇਕ ਵਿਅਕਤੀ ਨੂੰ ਆਟੋਮੈਟਿਕ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸਾਂ ਸਮੇਤ ਕੀਤਾ ਕਾਬੂ <br/> ਅਗਲੀ ਖ਼ਬਰ 11 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਸਬਜ਼ੀ ਵੇਚਣ ਵਾਲਾ ਕੀਤਾ ਗਿ੍ਫ਼ਤਾਰ <br/>
Ad Position 24