19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਚੰਗਾ ਨਤੀਜਾ ਦੇਣ 'ਤੇ ਗੁਰੂ ਅੰਗਦ ਦੇਵ ਸਕੂਲ ਦੇ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 21-04-2026
ਨਵੀਂ ਦਿੱਲੀ, 20 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਸ਼ੋਕ ਵਿਹਾਰ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਗੁਰੂ ਅੰਗਦ ਦੇਵ ਪਬਲਿਕ ਸਕੂਲ ਵਲੋਂ ਪ੍ਰਕਾਸ਼ ਉਤਸਵ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿਚ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਗੁਰਦੁਆਰਾ ਕਮੇਟੀ ਨੇ ਪੂਰਾ ਸਹਿਯੋਗ ਦਿੱਤਾ | ਪ੍ਰੋਗਰਾਮ ਵਿਚ ਸਕੂਲੀ ਬੱਚਿਆਂ ਨੇ ਪਾਠ ਤੋਂ ਇਲਾਵਾ ਕੀਰਤਨ ਕੀਤਾ | ਇਸ ਦੇ ਨਾਲ ਸਕੂਲ ਦੇ ਵਲੋਂ ਦਸਵੀਂ ਕਲਾਸ (ਬੋਰਡ) ਵਿਚੋਂ ਚੰਗੀਆਂ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਮੈਡਲ, ਸਰਟੀਫਿਕੇਟ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਹੋਏ ਬੱਚਿਆਂ ਵਿਚ ਨਰਿੰਦਰ ਸਿੰਘ, ਸੋਮਿਆ, ਅੰਨੂਸ੍ਰੀ ਤਿਵਾਰੀ, ਜਸੀਮ ਅਖ਼ਤਰ, ਦੇਵਾਂਸ ਸ਼ਾਮਿਲ ਸਨ | ਇਸ ਮੌਕੇ ਸਕੂਲ ਦੇ ਪ੍ਰਧਾਨ ਸਤਪਾਲ ਸਿੰਘ ਮੰਗਾ ਨੇ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਸਟਾਫ਼ ਤੇ ਮੈਨੇਜਿੰਗ ਕਮੇਟੀ ਨੂੰ ਵਧਾਈ ਦਿੱਤੀ | ਸਕੂਲ ਦੀ ਪਿ੍ੰਸੀਪਲ ਮਨਜੀਤ ਕੌਰ, ਸਕੂਲ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਸੇਠੀ, ਜਨਰਲ ਸਕੱਤਰ ਹਰਮੀਤ ਸਿੰਘ ਚੰਡੋਕ, ਵਿੱਤ ਸਕੱਤਰ ਮਨਿੰਦਰਪਾਲ ਸਿੰਘ, ਪੁਸ਼ਪਿੰਦਰ ਸਿੰਘ ਚਾਵਲਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਗਮੋਹਨ ਸਿੰਘ, ਜਨਰਲ ਸਕੱਤਰ ਨਵਨੀਤ ਸਿੰਘ ਚਡੋਕ, ਸਕੱਤਰ ਗੁਰਪ੍ਰੀਤ ਸਿੰਘ ਭਸੀਨ ਅਤੇ ਗੁਰਦੁਆਰਾ ਮਹਿਲਾ ਸਤਿਸੰਗ ਕਮੇਟੀ ਦੀਆਂ ਅਹੁਦੇਦਾਰ ਔਰਤਾਂ ਨੇ ਸਕੂਲ ਨੂੰ ਮੁਬਾਰਕਬਾਦ ਦਿੱਤੀ, ਜਿਸ ਦੇ ਸਦਕੇ ਚੰਗਾ ਨਤੀਜਾ ਆਇਆ |
Ad Position 22
No active advertisement
ਪਿਛਲੀ ਖ਼ਬਰ ਚੰਗਾ ਨਤੀਜਾ ਦੇਣ 'ਤੇ ਗੁਰੂ ਅੰਗਦ ਦੇਵ ਸਕੂਲ ਦੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ 'ਸਿੱਖ ਕੀਰਤਨ ਐਂਡ ਇਟਸ ਜਰਨੀ' ਪੁਸਤਕ 'ਤੇ ਹੋਈ ਚਰਚਾ
Ad Position 24