11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅੰਮਿ੍ਤਸਰ, ਪਠਾਨਕੋਟ ਵੱਲ ਜਾਣ ਵਾਲਿਆਂ ਨੂੰ ਮਿਲੇਗੀ ਵੱਡੀ ਰਾਹਤ

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਸ਼ਿਵ)- 2019 'ਚ ਜਦੋਂ ਪੀ. ਏ. ਪੀ. ਫਲਾਈਓਵਰ ਨੂੰ ਸ਼ੁਰੂ ਕੀਤੇ ਜਾਣ ਵਾਲੇ ਦਿਨ ਹੀ ਚੌਕ ਤੋਂ ਅੰਮਿ੍ਤਸਰ ਜਾਣ ਵਾਲਾ ਰਸਤਾ ਇਸ ਕਰਕੇ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਸਰਵਿਸ ਲੇਨ ਤੋਂ ਅੰਮਿ੍ਤਸਰ ਜਾਣ ਵਾਲੇ ਕਈ ਗੱਡੀਆਂ ਸਾਹਮਣੇ ਆ ਰਹੀਆਂ ਗੱਡੀਆਂ ਨਾਲ ਟਕਰਾ ਗਈਆਂ ਸੀ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਕਤ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਹੁਣ ਹਾਈਵੇ ਅਥਾਰਿਟੀ ਆਫ਼ ਇੰਡੀਆ ਵਲੋਂ ਲੋਕਾਂ ਨੂੰ ਵੱਡੀ ਰਾਹਤ ਦੇਣ ਲਈ ਪੀ. ਏ. ਪੀ. ਚੌਕ ਤੋਂ ਸਿੱਧਾ ਅੰਮਿ੍ਤਸਰ ਵੱਲ ਜਾਣ ਵਾਲਿਆਂ ਲਈ ਨਵੇਂ ਰੈਂਪ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਕਰੀਬ 6 ਮਹੀਨੇ ਵਿਚ ਪੀ. ਏ. ਪੀ. ਫਲਾਈਓਵਰ ਦੇ ਨਾਲ ਬਣਨ ਵਾਲੇ ਇਸ ਰੈਂਪ 'ਤੇ 4.60 ਕਰੋੜ ਰੁਪਏ ਦੀ ਲਾਗਤ ਆਵੇਗੀ | ਪੀ. ਏ. ਪੀ. ਚੌਕ ਤੋਂ ਗੱਡੀਆਂ ਪਹਿਲਾਂ ਰਾਮਾ ਮੰਡੀ ਚੌਕ ਵਿਚ ਯੂ. ਟਰਨ ਲੈ ਕੇ ਫਲਾਈਓਵਰ ਤੋਂ ਵਾਪਸ ਅੰਮਿ੍ਤਸਰ ਨੂੰ ਜਾਂਦੀਆਂ ਸੀ, ਜਿਸ ਕਰਕੇ ਗੱਡੀਆਂ ਨੂੰ ਕਰੀਬ ਤਿੰਨ ਕਿੱਲੋਮੀਟਰ ਦਾ ਜ਼ਿਆਦਾ ਰਸਤਾ ਤੈਅ ਕਰਨਾ ਪੈਂਦਾ ਸੀ ਤਾਂ ਇਸ ਨਾਲ ਤੇਲ ਦਾ ਖਰਚਾ ਵੀ ਜ਼ਿਆਦਾ ਲਗਦਾ ਸੀ | ਪਰ ਹੁਣ ਜਦੋਂ ਕਿ ਪੀ. ਏ. ਪੀ. ਚੌਕ ਤੋਂ ਸਿੱਧਾ ਅੰਮਿ੍ਤਸਰ ਜਾਣ ਲਈ ਫਲਾਈ ਓਵਰ ਦੇ ਨਾਲ ਹੀ ਨਵੇਂ ਰੈਂਪ ਬਣਨ ਦਾ ਕੰਮ ਸ਼ੁਰੂ ਹੋ ਗਿਆ ਹੈ ਤਾਂ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਜਾਵੇਗੀ | ਨਿਰਮਾਣ ਕੰਪਨੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਕੰਮ ਲਈ ਟ੍ਰੈਫਿਕ ਦੇ ਰੂਟ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੋਵੇਗੀ, ਸਗੋਂ ਮੁੱਖ ਹਾਈਵੇ 'ਤੇ ਪਹਿਲਾਂ ਵਾਂਗ ਟ੍ਰੈਫਿਕ ਚੱਲਦਾ ਰਹੇਗਾ | ਪੀ. ਏ. ਪੀ. ਸ਼ੂਟਿੰਗ ਰੇਂਜ, ਹਾਕੀ ਵਾਲੀ ਗਰਾਊਾਡ ਤੇ ਗੋਲਫ ਕੋਰਸ ਵਾਲੀ ਸਾਈਡ ਤੋਂ 300 ਮੀਟਰ ਲੰਬਾ ਅਤੇ 5.5 ਮੀਟਰ ਚੌੜਾ ਰੈਂਪ ਬਣਾਇਆ ਜਾਵੇਗਾ | ਇਹ ਰੈਂਪ ਚੁਗਿੱਟੀ ਵਾਲੇ ਪਾਸੇ ਤੋਂ ਚੜੇ੍ਹਗਾ, ਜਿੱਥੇ ਕਿ ਪਹਿਲਾਂ ਹੀ ਅੰਡਰ ਪਾਸ ਬਣਿਆ ਹੋਇਆ ਹੈ | ਨਵਾਂ ਰੈਂਪ ਅੰਡਰ ਪਾਸ ਦੇ ਨੇੜੇ ਪੁਰਾਣੇ ਫੋਰਲੇਨ ਫਲਾਈਓਵਰ 'ਤੇ ਜਾ ਕੇ ਮਿਲ ਜਾਵੇਗਾ | ਇਸ ਲਈ ਰੇਲਵੇ ਲਾਈਨ ਦੇ ਉੱਪਰ ਕਿਸੇ ਤਰ੍ਹਾਂ ਨਾਲ ਕੋਈ ਸਲੈਬ ਨਹੀਂ ਪਾਉਣੀ ਪਏਗੀ | ਰੈਂਪ ਦੇ ਨਾਲ ਹੀ ਸਰਵਿਸ ਰੋਡ ਬਣਾਉਣ ਲਈ ਪੀ. ਏ. ਪੀ. ਕੈਂਪਸ ਵਿਚ ਪਹਿਲਾਂ ਹੀ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ | ਇਸ ਲਈ ਪੀ. ਏ. ਪੀ. ਦੀ ਚਾਰਦੀਵਾਰੀ ਨੂੰ ਤਬਦੀਲ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਚਾਰ ਦੀਵਾਰੀ ਦੇ ਨਾਲ ਹੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਾਲਾ ਬਣਾਇਆ ਜਾ ਰਿਹਾ ਹੈ | ਕੰਪਨੀ ਅਧਿਕਾਰੀ ਮੁਤਾਬਕ ਸਰਵਿਸ ਰੋਡ ਨੂੰ ਚੌੜਾ ਵੀ ਕੀਤਾ ਜਾਵੇਗਾ | ਦੱਸਿਆ ਜਾਂਦਾ ਹੈ ਕਿ ਹਾਈਵੇ ਅਥਾਰਿਟੀ ਆਫ਼ ਇੰਡੀਆ ਵਲੋਂ ਇਸ ਨਿਰਮਾਣ ਦਾ ਕੰਮ ਪੂਰਾ ਕਰਨ ਲਈ ਚਾਹੇ ਇਕ ਸਾਲ ਦਾ ਸਮਾਂ ਤੈਅ ਕੀਤਾ ਹੈ ਪਰ ਇਸ ਦੇ 6 ਮਹੀਨੇ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ | ਇਸ ਰੈਂਪ ਦੇ ਬਣਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਇੰਪਰੂਵਮੈਂਟ ਟਰੱਸਟ ਦੀਆਂ ਕਾਲੋਨੀਆਂ, ਚੁਗਿੱਟੀ, ਲੰਬਾ ਪਿੰਡ, ਕਰਤਾਰਪੁਰ, ਇੰਡੀਅਨ ਆਇਲ, ਵੇਰਕਾ ਮਿਲਕ ਪਲਾਂਟ, ਬਿਧੀਪੁਰ ਜਾਣ ਵਾਲੇ ਲੋਕਾਂ ਨੂੰ ਇਸ ਨਵੇਂ ਰੈਂਪ ਦੇ ਬਣਨ ਨਾਲ ਵੱਡਾ ਫ਼ਾਇਦਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਜੂਸ ਕਾਰਨਰ ਦੀ ਆੜ 'ਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਾ 60 ਪੇਟੀਆਂ ਸ਼ਰਾਬ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਸ਼ਬਦ ਚੌਕੀ ਦੇ ਮਾਰਗ 'ਚ ਸਵਾਗਤ ਲਈ ਪ੍ਰਬੰਧਕਾਂ ਨੇ ਗੁਰਮੁਖ ਪਰਿਵਾਰਾਂ ਅਤੇ ਸੰਸਥਾਵਾਂ ਨਾਲ ਕੀਤਾ ਸੰਪਰਕ
Ad Position 24