19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜੰਤਰ ਮੰਤਰ ਦੇ ਆਸਪਾਸ ਫ਼ੈਲੀ ਗੰਦਗੀ

Ad Position 21
No active advertisement
ਅਜੀਤ ਡੈਸਕ 26-04-2026
ਨਵੀਂ ਦਿੱਲੀ, 25 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਜੰਤਰ ਮੰਤਰ ਵਾਲੀ ਥਾਂ ਜ਼ਿਆਦਾ ਕਰਕੇ ਧਰਨਿਆਂ ਅਤੇ ਪ੍ਰਦਰਸ਼ਨਾਂ ਲਈ ਪ੍ਰਸਿੱਧ ਹੈ | ਇਸ ਥਾਂ 'ਤੇ ਰੋਜ਼ਾਨਾ ਹੀ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਜਿਨ੍ਹਾਂ ਨਾਲ ਬੇਇਨਸਾਫ਼ੀ ਹੋ ਰਹੀ ਹੋਵੇ ਜਾਂ ਫਿਰ ਹੋਰ ਸੰਸਥਾਵਾਂ ਆਪਣੀਆਂ ਮੰਗਾਂ ਪ੍ਰਤੀ ਇਥੇ ਧਰਨਾ ਪ੍ਰਦਰਸ਼ਨ ਕਰ ਕੇ ਆਪਣੀ ਆਵਾਜ਼ ਸਰਕਾਰ ਤੱਕ ਅੱਪੜਦੀ ਕਰਦੀਆਂ ਹਨ | ਇਸ ਥਾਂ 'ਤੇ ਧਰਨੇ ਲਗਾਉਣ ਲਈ ਪਾਰਟੀਆਂ ਅਤੇ ਸੰਸਥਾਵਾਂ ਨੂੰ ਪੁਲਿਸ ਵਿਭਾਗ ਤੋਂ ਲਿਖਤੀ ਤੌਰ 'ਤੇ ਆਗਿਆ ਲੈਣੀ ਪੈਂਦੀ ਹੈ | ਇਥੇ ਹਰ ਸਮੇਂ ਪੁਲਿਸ ਦੇ ਜਵਾਨ ਤਾਇਨਾਤ ਰਹਿੰਦੇ ਹਨ | ਇਸ ਥਾਂ 'ਤੇ ਕਈ ਦੁਕਾਨਾਂ ਵੀ ਬਣੀਆਂ ਹੋਈਆਂ ਹਨ ਜਿਨ੍ਹਾਂ 'ਤੇ ਖਾਣ-ਪੀਣ ਦਾ ਸਾਮਾਨ ਮਿਲਦਾ ਹੈ | ਵਿਸ਼ੇਸ਼ ਕਰਕੇ ਇਥੇ ਫਾਸਟ ਫੂਡ ਜ਼ਿਆਦਾ ਵਿਕਦਾ ਹੈ | ਇਸ ਥਾਂ 'ਤੇ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਕਿ ਕੂੜਾ ਕਰਕਟ ਡਸਟਬਿਨ (ਕੂੜੇ ਵਾਲੇ ਡੱਬੇ) ਵਿਚ ਭਰਿਆ ਹੋਇਆ ਹੈ ਅਤੇ ਜ਼ਿਆਦਾ ਕਰਕੇ ਕੂੜਾ ਆਸਪਾਸ ਫ਼ੈਲਿਆ ਹੋਇਆ ਹੈ | ਅਵਾਰਾ ਕੁੱਤੇ ਇਥੇ ਅਕਸਰ ਇਸ ਕੂੜੇ ਨੂੰ ਫਰੋਲਦੇ ਰਹਿੰਦੇ ਹਨ ਜਿਸ ਕਰਕੇ ਹੋਰ ਵੀ ਗੰਦਗੀ ਫ਼ੈਲ ਜਾਂਦੀ ਹੈ | ਨਗਰ ਨਿਗਮ ਵੀ ਇਸ ਫ਼ੈਲੇ ਹੋਏ ਕੂੜੇ ਪ੍ਰਤੀ ਕੋਈ ਧਿਆਨ ਨਹੀਂ ਕਰਦੀ |
Ad Position 22
No active advertisement
ਪਿਛਲੀ ਖ਼ਬਰ 17 ਸਾਲਾਂ ਦੇ ਲੜਕੇ ਨੂੰ ਚਾਕੂ ਮਾਰ ਕੇ ਦੋਸ਼ੀ ਹੋਏ ਫ਼ਰਾਰ- ਪੁਲਿਸ ਨੇ ਕੀਤੇ ਕਾਬੂ ਅਗਲੀ ਖ਼ਬਰ ਗਰਮੀ ਦੇ ਮੌਸਮ ਵਿਚ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਚਲਾਏਗਾ ਵਿਸ਼ੇਸ਼ ਰੇਲ ਗੱਡੀਆਂ
Ad Position 24