06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪਿੰਡ ਮੂਸਾਖੇੜਾ ਬੱਸ ਸਟੈਂਡ ਕੋਲ ਤੂੜੀ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ <br/>

Ad Position 21
No active advertisement
ਅਜੀਤ ਡੈਸਕ 29-04-2026

ਟੋਹਾਣਾ, 28 ਅਪ੍ਰੈਲ (ਮਨਜੀਤ ਸਿੰਘ) - ਬਲਾਕ ਜਾਖਲ ਨੇੜਲੇ ਪਿੰਡ ਮੂਸਾਖੇੜਾ ਵਿਚ ਤੂੜੀ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਜਦੋਂ ਟਰਾਲੀ ਮੂਸਾ ਖੇੜਾ ਦੇ ਬੱਸ ਸਟੈਂਡ ਕੋਲ ਪਹੁੰਚੀ ਤਾਂ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਟਰਾਲੀ ਵਿਚ ਲੱਦੀ ਤੂੜੀ ਦਾ ਉੱਪਰਲਾ ਹਿੱਸਾ ਛੂਹ ਗਿਆ, ਜਿਸ ਨਾਲ ਚੰਗਿਆੜੀਆਂ ਨਿਕਲੀਆਂ ਅਤੇ ਦੇਖਦੇ ਹੀ ਦੇਖਦੇ ਟਰਾਲੀ ਵਾਲੀ ਤੂੜੀ ਨੂੰ ਅੱਗ ਲੱਗ ਗਈ | ਦੱਸਿਆ ਜਾ ਰਿਹਾ ਹੈ ਕਿ ਵਾਢੀ ਕਰ ਕੇ ਪਿੰਡ ਵਿਚ ਕਾਫੀ ਦਿਨਾਂ ਤੋਂ ਬਿਜਲੀ ਕੱਟ ਸੀ ਅਤੇ ਅੱਜ ਹੀ ਲਾਈਟ ਮੁੜ ਚਾਲੂ ਕੀਤੀ ਗਈ ਸੀ | ਇਸ ਦੌਰਾਨ ਜਿਵੇਂ ਹੀ ਟਰਾਲੀ ਉੱਚੀਆਂ ਤਾਰਾਂ ਦੇ ਨੇੜੇ ਪਹੁੰਚੀ ਤਾਂ ਟਰਾਲੀ ਦਾ ਉੱਤਲਾ ਹਿੱਸਾ ਤਾਰਾਂ ਨਾਲ ਛੂਹ ਗਿਆ ਅਤੇ ਸ਼ਾਰਟ ਸਰਕਟ ਹੋ ਗਿਆ ਅਤੇ ਅੱਗ ਭੜਕ ਉੱਠੀ | ਹਾਦਸੇ ਵੇਲੇ ਟਰੈਕਟਰ 'ਤੇ 3 ਤੋਂ 4 ਵਿਅਕਤੀ ਸਵਾਰ ਸਨ, ਜੋ ਤੂੜੀ ਲੈ ਕੇ ਆ ਰਹੇ ਸਨ | ਖ਼ੁਸ਼ਕਿਸਮਤੀ ਨਾਲ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਟਰਾਲੀ ਅਤੇ ਤੂੜੀ ਨੂੰ ਭਾਰੀ ਨੁਕਸਾਨ ਪਹੁੰਚਿਆ | ਟਰਾਲੀ ਦੇ ਦੋਵੇਂ ਪਾਸਿਆਂ ਦੇ ਟਾਇਰ ਵੀ ਅੱਗ ਕਾਰਨ ਸੜ ਕੇ ਨਸ਼ਟ ਹੋ ਗਏ | ਪਿੰਡ ਵਾਸੀਆਂ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਨੀਵੀਆਂ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਵੱਡੇ ਹਾਦਸਿਆਂ ਦਾ ਕਾਰਨ ਬਣ ਸਕਦੀਆਂ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਤਾਰਾਂ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਵਲੋਂ ਕਾਲਜ, ਸਕੂਲ, ਆਂਗਣਵਾੜੀ ਤੇ ਦਾਣਾ ਮੰਡੀ 'ਚ ਸਹੂਲਤਾਂ ਦਾ ਨਿਰੀਖਣ <br/> ਅਗਲੀ ਖ਼ਬਰ ਘੋੜਿਆਂ ਦੀ ਮੰਡੀ ਬਣਦੀ ਜਾ ਰਹੀ ਹੈ ਰਾਜਨੀਤੀ
Ad Position 24