ਕਾਲਾਂਵਾਲੀ/ਸਿਰਸਾ, 3 ਮਈ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਦੀ ਸ਼ਿਵਬਾੜੀ ਗਲੀ ਦੇ ਬੱਚਿਆਂ ਨੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਮਿੱਠੇ ਪਾਣੀ ਅਤੇ ਜਲ ਜੀਰਾ ਦੀ ਛਬੀਲ ਲਾ ਕੇ ਰਾਹਗੀਰਾਂ ਦੀ ਪਿਆਸ ਬੁਝਾਈ | ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ | ਸ਼ਿਵਬਾੜੀ ਗਲੀ ਦੇ ਬੱਚਿਆਂ ਨੇ ਇਕੱਠੇ ਹੋ ਕੇ ਰਾਹਗੀਰਾਂ ਲਈ ਠੰਡੇ ਮਿੱਠੇ ਪਾਣੀ ਅਤੇ ਜਲ ਜੀਰਾ ਦੀ ਛਬੀਲ ਲਾਈ | ਜਿਸ ਨਾਲ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਮਿਲੀ | ਇਹ ਛਬੀਲ ਰਾਹਤ, ਸ਼ਿਵਾਏ, ਰਿਹਾਨ, ਧਰੁਵ, ਐਲਵਿਨ ਮਿੱਤਲ, ਰਿਆਨਾ, ਭਾਗਿਆ, ਕਿ੍ਸ਼, ਪ੍ਰਥਮ, ਕੋਮਲ ਅਤੇ ਅਕਸ਼ੈ ਆਦਿ ਬੱਚਿਆਂ ਨੇ ਰਾਹਗੀਰਾਂ ਲਈ ਲਗਾਈ ਸੀ | ਰਾਹਗੀਰਾਂ ਨੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਅਜਿਹੇ ਬੱਚਿਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ |