24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਅੱਗ ਲੱਗਣ ਨਾਲ 30-40 ਕਿੱਲੇ ਨਾੜ ਸੜ ਕੇ ਸੁਆਹ

Ad Position 21
No active advertisement
ਅਜੀਤ ਡੈਸਕ 04-05-2026
ਟੋਹਾਣਾ, 3 ਮਈ (ਮਨਜੀਤ ਸਿੰਘ)- ਟੋਹਾਣਾ ਨੇੜਲੇ ਪਿੰਡ ਸਿੰਬਲਵਾਲਾ ਦੇ ਖੇਤਾਂ 'ਚ ਅੱਜ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ | ਅੱਗ ਨੇ ਥੋੜ੍ਹੇ ਸਮੇਂ 'ਚ ਹੀ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਨਾਲ ਕਰੀਬ 30 ਤੋਂ 40 ਕਿੱਲੇ ਨਾੜ ਅਤੇ ਤੂੜੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ | ਅੱਗ ਦੇ ਕਾਰਨਾਂ ਦਾ ਅਜੇ ਤੱਕ ਕੋਈ ਸਪੱਸ਼ਟ ਪਤਾ ਨਹੀਂ ਲੱਗ ਸਕਿਆ, ਹਾਲਾਂਕਿ ਸਵੇਰੇ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਨੂੰ ਇਸ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ | ਅੱਗ ਦੀ ਲਪੇਟ 'ਚ ਆ ਕੇ ਸੜਕ ਦੇ ਕਿਨਾਰੇ ਲੱਗੇ ਦਰਖਤ ਵੀ ਨੁਕਸਾਨੇ ਗਏ | ਇਸ ਦੇ ਨਾਲ ਹੀ ਨੇੜਲੇ ਸਬਜ਼ੀਆਂ ਵਾਲੇ ਖੇਤਾਂ, ਜਿਨ੍ਹਾਂ 'ਚ ਟੀਂਡੇ ਅਤੇ ਮੂੰਗੀ ਦੀ ਫ਼ਸਲ ਸੀ, ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ | ਇਲਾਕੇ ਵਿਚ ਸਥਿਤ ਖੁੰਬਾਂ ਦੇ ਫਾਰਮਾਂ ਨੂੰ ਵੀ ਅੱਗ ਦੇ ਸੇਕ ਦਾ ਅਸਰ ਹੋਇਆ ਦੱਸਿਆ ਜਾ ਰਿਹਾ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਕਿਸਾਨਾਂ ਅਤੇ ਜ਼ਿਮੀਂਦਾਰਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ | ਕਿਸਾਨਾਂ ਨੇ ਆਪਣੇ ਟਰੈਕਟਰਾਂ ਨਾਲ ਖੇਤਾਂ ਦੇ ਆਲੇ-ਦੁਆਲੇ ਜ਼ਮੀਨ ਵਾਹ ਕੇ ਅੱਗ ਨੂੰ ਅੱਗੇ ਫੈਲਣ ਤੋਂ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ | ਇਸ ਦੌਰਾਨ ਫਾਇਰ ਬਿ੍ਗੇਡ ਦੀ ਗੱਡੀ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਮਿਲਜੁਲ ਕੇ ਅੱਗ 'ਤੇ ਕਾਬੂ ਪਾਇਆ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਅੱਗ ਲੱਗਣ ਦਾ ਅਸਲੀ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ, ਪਰ ਨੁਕਸਾਨ ਕਾਫ਼ੀ ਵੱਡਾ ਹੋਇਆ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਦੀ ਸਾਂਝੀ ਮਿਹਨਤ ਨਾਲ ਅੱਗ ਨੂੰ ਘਰਾਂ ਵੱਲ ਫੈਲਣ ਤੋਂ ਬਚਾ ਲਿਆ ਗਿਆ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ |
Ad Position 22
No active advertisement
ਪਿਛਲੀ ਖ਼ਬਰ ਗਰਮੀ ਦੇ ਮੌਸਮ ਵਿਚ ਮਸਾਲੇਦਾਰ ਭੋਜਨ ਤੋਂ ਦੂਰੀ ਰੱਖਣ ਦੀ ਜ਼ਰੂਰਤ ਅਗਲੀ ਖ਼ਬਰ ਬੱਚਿਆਂ ਨੇ ਛਬੀਲ ਲਾ ਕੇ ਰਾਹਗੀਰਾਂ ਦੀ ਪਿਆਸ ਬੁਝਾਈ
Ad Position 24